ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਜੇਕਰ ਗੱਲ ਅਪ੍ਰੈਲ ਮਹੀਨੇ ਦੀ ਕੀਤੀ ਜਾਵੇ ਤਾਂ ਜਿਆਦਾ ਗਰਮੀ ਅਪ੍ਰੈਲ ਮਹੀਨੇ ਦੇ ਵਿੱਚ ਨਹੀਂ ਪਈ ਅਤੇ ਟੈਂਪਰੇਚਰ ਵੀ ਆਮ ਨਾਲੋਂ ਇੱਕ ਡਿਗਰੀ ਘੱਟ ਰਿਹਾ ਹੈ। ਉੱਥੇ ਹੀ ਜੇਕਰ ਹੁਣ ਗੱਲ ਮਈ ਮਹੀਨੇ ਦੀ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਵਧਣ ਦੀ ਉਮੀਦ ਹੈ ਜਿਸ ਨਾਲ ਗਰਮ ਹਵਾਵਾਂ ਚੱਲਣਗੀਆਂ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ ਵਿਭਾਗ ਦੇ ਮੁਤਾਬਿਕ ਮੌਜੂਦਾ ਸਮੇਂ ਦੇ ਵਿੱਚ ਟੈਂਪਰੇਚਰ 34 ਡਿਗਰੀ ਦੇ ਨੇੜੇ ਚੱਲ ਰਹੇ ਹਨ ਹਾਲਾਂਕਿ 1 ਮਈ ਨੂੰ ਇਹ ਹੋਰ ਵੀ ਘੱਟ ਸੀ ਕਿਉਂਕਿ ਪੱਛਮੀ ਚੱਕਰਵਾਤ ਕਰਕੇ ਬਦਲਵਾਈ ਅਤੇ ਬਾਰਿਸ਼ ਵਾਲਾ ਮੌਸਮ ਬਣਿਆ ਹੋਇਆ ਸੀ। ਪਰ ਆਉਂਦੇ ਦਿਨਾਂ ਚ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ ਜਿਸ ਨੂੰ ਲੈ ਕੇ ਆਈਐਮਡੀ ਨੇ ਵੀ ਭਵਿੱਖਬਾਣੀ ਕੀਤੀ ਹੈ। ਖਾਸ ਕਰਕੇ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਵੇਰ ਵੇਲੇ ਹੀ ਆਪਣੇ ਕੰਮ ਨਿਪਟਾ ਲੈਣ ਵਾਢੀ ਵੇਲੇ ਵੀ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਆਪਣਾ ਸਿਰ ਮੂੰਹ ਢੱਕ ਕੇ ਰੱਖਣ ਅਤੇ ਖਾਸ ਕਰਕੇ ਪਾਣੀ ਵੱਧ ਤੋਂ ਵੱਧ ਪੀਣ ਲਈ ਕਿਹਾ ਗਿਆ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
