ਮੁੰਹ ਤੇ ਮਾਸਕ ਲਾਈ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਹ ਤਿੰਨੈ ਨੌਜਵਾਨ, ਇਹ ਨੇ ਕਮਲਪ੍ਰੀਤ ਦੇ ਜਿਗਰੀ ਯਾਰ ਉਹੀ ਕਮਲਪ੍ਰੀਤ ਜੋ ਕਿ ਨਾਭਾ ਦੇ ਨੇੜਲੇ ਪਿੰਡ ਲੋਹਾਰ ਮਾਜਰੇ ਦਾ ਰਹਿਣ ਵਾਲਾ ਸੀ ਤੇ ਇਨ੍ਹਾਂ ਤਿੰਨੈ ਹੀ ਨੌਜਵਾਨਾਂ ਨੇ ਮਿਲਕੇ ਆਪਣੇ ਯਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ,,,,ਜਿਸਦੀ ਬੀਤੇ ਦਿਨੀ ਖਬਰ ਵੀ ਨਸ਼ਰ ਹੋਈ ਸੀ,,,,ਹੈਰਾਨਗੀ ਦੀ ਗੱਲ ਇਹ ਇਕੱਠੇ ਉਠਦੇ ਬੈਂਦੇ ਸੀ ਤੇ ਖਾਂਦੇ ਪੀਂਦੇ ਸੀ ਫਿਰ ਆਖਿਰ ਅਜਿਹਾ ਕਿ ਹੋਇਆ,,,ਕੀ ਇਨਾਂ ਉਸ ਦੀ ਜਾਨ ਲੈ ਲਈ , ਕਮਲਪ੍ਰੀਤ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਦਿਆਂ ਨਾਭਾ ਪੁਲਿਸ ਨੇ ਇਨਾਂ ਨੂੰ ਕਾਬੂ ਕਰ ਲਿਆ,,,,,
ਇਸ ਮੌਕੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਤਲ ਦੀ ਵਾਰਦਾਤ ਵਿਚ ਇਨ੍ਹਾਂ ਤਿੰਨ ਮੁਲਜ਼ਮਾਂ ਨੇ ਸ਼ਰਾਬ ਦੀ ਬੋਤਲ ਅਤੇ ਚਾਕੂ ਦਾ ਇਸਤੇਮਾਲ ਕੀਤਾ, ਇਹ ਤਿੰਨੋ ਆਲੇ ਦੁਆਲੇ ਦੇ ਪਿੰਡਾਂ ਦੇ ਹਨ ਜਿਨ੍ਹਾਂ ਦੇ ਨਾਮ ਪਵਿੱਤਰ ਸਿੰਘ ਪਿੰਡ ਹਿੰਮਤਪੁਰਾ, ਸੁੱਖੀ ਪਿੰਡ ਬਿਨਾਹੇੜੀ ਅਤੇ ਅਵਤਾਰ ਸਿੰਘ ਜੋ ਕਿ ਨਾਭਾ ਬਲਾਕ ਦੇ ਪਿੰਡ ਕੋਟ ਖੁਰਦ ਦਾ ਰਹਿਣ ਵਾਲਾ ਹੈ,
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਐ ਤਾਂ ਜੋਂ ਹੋਰ ਵੀ ਸੁਰਾਗ ਸਾਹਮਣੇ ਆ ਸਕਣ,,,ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਐ ਅਤੇ ਇਨ੍ਹਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….