ਗਾਇਕ ਰਾਜਵੀਰ ਜਵੰਦਾ ਦੀ ਸਿਹਤ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ
ਪਿੰਡ ਘਨੂਪੁਰ ਕਾਲੇ ਕੋਲਸਰ ਗੁਰਦੁਆਰਾ ਸਾਹਿਬ ’ਚ ਹੈਡ ਗ੍ਰੰਥੀ ਵੱਲੋਂ ਕੀਤੀ ਖਾਸ ਅਰਦਾਸ
ਡਾਕਟਰਾਂ ਨੇ ਦੱਸਿਆ ਹਾਲਤ ਨਾਜ਼ੁਕ
ਪਰ ਲੋਕਾਂ ਦੀਆਂ ਅਰਦਾਸਾਂ ਨਾਲ ਬਣੀ ਉਮੀਦ
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਤੇ ਸੰਗਤਾਂ ਨੇ ਵੀ ਜਤਾਈ ਚੜ੍ਹਦੀ ਕਲਾ ਦੀ ਕਾਮਨਾ
ਪੰਜਾਬੀ ਲੋਕ ਗਾਇਕ ਰਾਜਵੀਰ ਸਿੰਘ ਜਵੰਦਾ ਦੇ ਹਾਲ ਹੀ ਵਿੱਚ ਹੋਏ ਐਕਸੀਡੈਂਟ ਤੋਂ ਬਾਅਦ ਪੰਜਾਬ ਭਰ ਵਿੱਚ ਉਸਦੀ ਸਿਹਤ ਲਈ ਅਰਦਾਸਾਂ ਦਾ ਮਾਹੌਲ ਬਣ ਗਿਆ ਹੈ। ਰਾਜਵੀਰ ਸਿੰਘ ਜਵੰਦਾ, ਜੋ ਆਪਣੀ ਸਾਫ-ਸੁਥਰੀ ਗਾਇਕੀ ਤੇ ਲੋਕਧਾਰੀ ਅੰਦਾਜ਼ ਲਈ ਜਾਣੇ ਜਾਂਦੇ ਹਨ, ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅੱਜ ਪਿੰਡ ਘਨੂਪੁਰ ਕਾਲੇ ਦੇ ਕੋਲਸਰ ਗੁਰਦੁਆਰਾ ਸਾਹਿਬ ਵਿੱਚ ਹੈਡ ਗ੍ਰੰਥੀ ਬਾਬਾ ਅੰਗਰੇਜ਼ ਸਿੰਘ ਵੱਲੋਂ ਰਾਜਵੀਰ ਸਿੰਘ ਜਵੰਦਾ ਦੀ ਲੰਮੀ ਉਮਰ, ਚੜ੍ਹਦੀ ਕਲਾ ਅਤੇ ਜਲਦੀ ਸਿਹਤਯਾਬੀ ਲਈ ਖਾਸ ਅਰਦਾਸ ਕੀਤੀ ਗਈ। ਬਾਬਾ ਅੰਗਰੇਜ਼ ਸਿੰਘ ਨੇ ਕਿਹਾ ਕਿ ਰਾਜਵੀਰ ਜਵੰਦਾ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਆਪਣੀ ਸੁੱਚੀ ਗਾਇਕੀ ਕਰਕੇ ਵੱਸਦੇ ਹਨ ਅਤੇ ਕਦੇ ਵੀ ਕਿਸੇ ਵਿਵਾਦ ਵਿੱਚ ਨਹੀਂ ਫਸੇ। ਉਹਨਾ ਦੇ ਜਲਦੀ ਠੀਕ ਹੋਣ ਲਈ ਸੰਗਤ ਵੱਲੋਂ ਧਰਮਕ ਸਥਾਨਾਂ ’ਤੇ ਅਰਦਾਸਾਂ ਦਾ ਸਿਲਸਿਲਾ ਜਾਰੀ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜਵੀਰ ਸਿੰਘ ਜਵੰਦਾ ਨੇ ਪੰਜਾਬੀ ਲੋਕ ਗਾਇਕੀ ਨੂੰ ਇੱਕ ਨਵਾਂ ਮਾਣ ਦਿੱਤਾ ਹੈ। ਪੂਰਾ ਪਿੰਡ ਅਤੇ ਇਲਾਕਾ ਉਸਦੀ ਸਿਹਤ ਕਾਮਨਾ ਲਈ ਜੋੜੇ ਹੋਏ ਹਨ ਅਤੇ ਉਮੀਦ ਹੈ ਕਿ ਅਰਦਾਸਾਂ ਦੀ ਤਾਕਤ ਨਾਲ ਉਹ ਜਲਦੀ ਠੀਕ ਹੋ ਕੇ ਆਪਣੇ ਘਰ ਪਰਤਣਗੇ।
ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ, ਅੰਬ ਸਾਹਿਬ ਤੇ ਸ਼ਹੀਦਾਂ ਸਾਹਿਬ ਤੋਂ ਵੀ ਸੰਗਤਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਸੰਗਤਾਂ ਦਾ ਕਹਿਣਾ ਹੈ ਕਿ ਅਰਦਾਸ ਵਿੱਚ ਬੇਅੰਤ ਤਾਕਤ ਹੁੰਦੀ ਹੈ ਅਤੇ ਉਹ ਨਿਸ਼ਚਤ ਤੌਰ ’ਤੇ ਰਾਜਵੀਰ ਜਵੰਦਾ ਨੂੰ ਨਵੀਂ ਜ਼ਿੰਦਗੀ ਬਖ਼ਸ਼ੇਗੀ।
ਸਾਰੇ ਪ੍ਰਸ਼ੰਸਕਾਂ ਅਤੇ ਧਰਮਕ ਸੰਗਤ ਦੀਆਂ ਪ੍ਰਾਰਥਨਾਵਾਂ ਨੇ ਇਹ ਉਮੀਦ ਜਗਾਈ ਹੈ ਕਿ ਰਾਜਵੀਰ ਸਿੰਘ ਜਵੰਦਾ ਜਲਦੀ ਹੀ ਸਿਹਤਯਾਬ ਹੋ ਕੇ ਮੁੜ ਮੰਚ ’ਤੇ ਵਾਪਸੀ ਕਰਣਗੇ ਅਤੇ ਪੰਜਾਬੀ ਗਾਇਕੀ ਦੀ ਸੇਵਾ ਜਾਰੀ ਰੱਖਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..