Htv Punjabi
Punjab Video

ਲਓ ਜੀ ਹੁਣ 93 ਪਿੰਡ ਹੜ੍ਹ ਦੀ ਮਾਰ ਹੇਠ !

ਮਾਨਸਾ ਦੇ ਪਿੰਡ ਮੰਢਾਲੀ ਚ 93 ਵਾਲੇ ਹਾਲਾਤ ਬਣਨ ਨੂੰ ਤਿਆਰ
ਸਰਹੰਦ ਡਰੇਨ ਵਿੱਚ ਫਸੀ ਕੇਲੀ
ਤਿੰਨ ਦਿਨਾਂ ਤੋਂ ਨਹੀਂ ਪਹੁੰਚਿਆ ਪ੍ਰਸ਼ਾਸਨ
ਜਿੱਥੇ ਪੂਰੇ ਪੰਜਾਬ ਭਰ ਵਿੱਚ ਹੜ ਵਰਗੇ ਹਾਲਾਤ ਬਣੇ ਪਏ ਹਨ ਉਥੇ ਹੀ ਮਾਨਸਾ ਦੇ ਪਿੰਡ ਮੰਡਾਲੀ ਵਿੱਚ ਸਰਹੰਦ ਡਰੇਨ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਨਾਲ ਡਰੇਨ ਵਿੱਚ ਕਾਫੀ ਜਿਆਦਾ ਕੇਲੀ ਫਸ ਚੁੱਕੀ ਹੈ। ਜਿਸ ਨੂੰ ਕੱਢਣ ਲਈ ਪਿੰਡ ਵਾਸੀ ਤਿੰਨ ਦਿਨਾਂ ਤੋਂ ਯਤਨ ਕਰ ਰਹੇ ਹਨ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਲਈ ਸਾਰ। ਪਿੰਡ ਵਾਸੀਆਂ ਵੱਲੋਂ ਆਪਣੇ ਖਰਚੇ ਤੇ ਕੀਤੇ ਜਾ ਰਹੇ ਹਨ ਸਾਰੇ ਯਤਨ।

ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਹੰਦ ਡਰੇਨ ਵਿੱਚ ਪਾਣੀ ਦਾ ਪੱਧਰ ਦੋ ਦਿਨਾਂ ਤੋਂ ਇੱਕੋ ਦਮ ਵੱਧ ਗਿਆ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਅਤੇ ਪਿੰਡ ਵਾਸੀਆਂ ਨੇ ਆਪਣੇ ਪੱਧਰ ਉੱਪਰ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਇਹ ਜਿੰਮੇਵਾਰੀ ਅਧਿਕਾਰੀਆਂ ਦੀ ਬਣਦੀ ਹੈ ਪਰ ਹਾਲੇ ਤੱਕ ਤਿੰਨ ਦਿਨਾਂ ਤੋਂ ਕੋਈ ਵੀ ਵਿਭਾਗੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਅਤੇ ਅਸੀਂ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰ ਇੱਥੇ ਜੇਸੀਬੀ ਅਤੇ ਟਰੈਕਟਰ ਟਰਾਲੀਆਂ ਮੰਗਵਾਈਆਂ ਹਨ ਜਿਸ ਨਾਲ ਕੇਲੀ ਨੂੰ ਕੱਢਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਧਿਕਾਰੀ ਦਫਤਰਾਂ ਵਿੱਚ ਬੈਠ ਕੇ Ac ਦੀ ਹਵਾ ਮਾਣ ਰਹੇ ਹਨ। ਪਰ ਹਲੇ ਤੱਕ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ। ਉਹਨਾਂ ਕਿਹਾ ਕਿ ਅਸੀਂ ਭਗਵੰਤ ਮਾਨ ਦੀ ਆਮ ਆਦਮੀ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਬਚਾਇਆ ਜਾਵੇ ਕਿਉਂਕਿ 1993 ਅਤੇ 1988 ਵਿੱਚ ਸਾਡਾ ਪਿੰਡ ਇਸੇ ਪਾਣੀ ਨਾਲ ਤਬਾਹ ਹੋ ਚੁੱਕਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਲਾਜ਼ਮ ਮਹਿਲਾ ਕ੍ਰਮਚਾਰੀ ਘੇਰ ਲਈ ਮੁੰਡਿਆਂ ਨੇ ?

htvteam

ਪੇਂਡੂ ਕੁੜੀ ਅਮਰੀਕਨ ਮੁੰਡੇ ਨਾਲ ਲਾਹ ਗਈ ਸਾਰੀਆਂ ਸ਼ਰਮਾਂ

htvteam

ਪਸ਼ੂ ਦੇ ਪੇਟ ਖਰਾਬ ਜਾਂ ਬਿਮਾਰੀ ਉਪਰੰਤ ਦੁੱਧ ਨਾ ਘਟੇ ਕੀ ਕਰੀਏ ?

htvteam

Leave a Comment