Htv Punjabi
Punjab

ਲੜਕੀ ਨਾਲ ਛੇੜਛਾੜ ਤੇ ਬਦਤਮੀਜ਼ੀ ਕਰਨ ਵਾਲੇ ਨੌਜਵਾਨ ਵਿਰੁੱਧ ਕਾਰਵਾਈ ਦੀ ਮੰਗ: ਦੇਖੋ ਵੀਡੀਓ

ਅਮਰਗੜ੍ਹ (ਸੁਖਵਿੰਦਰ ਸਿੰਘ):- ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਸਮਾਜ ਅੰਦਰ ਮੌਜੂਦ ਕੁਝ ਘਟੀਆ ਸੋਚ ਦੇ ਲੋਕਾਂ ਦੀ ਗੰਦੀ ਮਾਨਸਿਕਤਾ ਕਾਰਨ ਔਰਤਾਂ ਤੇ ਲੜਕੀਆਂ ਅਜੇ ਵੀ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ।

ਤਾਜ਼ਾ ਮਾਮਲਾ ਅਮਰਗੜ੍ਹ ਦਾ ਹੈ ਜਿੱਥੇ ਆਪਣੇ ਬਾਪ ਨਾਲ ਸਫ਼ਰ ਕਰ ਰਹੀ ਇੱਕ ਨੌਜਵਾਨ ਲੜਕੀ ਨਾਲ ਇਕ ਮਨਚਲੇ ਨੌਜਵਾਨ ਨੇ ਛੇੜਛਾੜ ਤੇ ਬਦਤਮੀਜ਼ੀ ਕੀਤੀ ਜਦੋਂ ਲੜਕੀ ਦੇ ਪਿਤਾ ਨੇ ਉਸ ਨੂੰ ਰੋਕਣ ਦੀ ਕੋਸਿਸ਼ ਕੀਤੀ ਤਾਂ ਲੜਕੇ ਨੇ ਫੋਨ ਕਰਕੇ ਆਪਣੇ ਨਾਲ ਦੇ ਹੋਰਨਾਂ ਸਾਥੀਆਂ ਨੂੰ ਬੁਲਾ ਲਿਆ ਅਤੇ ਅਮਰਗੜ੍ਹ ਆ ਕੇ ਬੱਸ ਨੂੰ ਘੇਰ ਸ਼ੀਸ਼ਾ ਤੋੜ ਕੇ ਲੜਕੀ ਦੇ ਬਾਪ ਸਮੇਤ ਸਵਾਰੀਆਂ ਨਾਲ ਵੀ ਹੱਥੋਪਾਈ ਕੀਤੀ। ਔਰਤ ਸਵਾਰੀਆਂ ਵੱਲੋਂ ਰੌਲਾ ਪਾਉਣ ਉਪਰੰਤ ਸਥਾਨਕ ਲੋਕਾਂ ਦੇ ਇਕੱਠੇ ਹੋਣ ਤੇ ਸਾਰੇ ਜਣੇ ਉੱਥੋਂ ਦੌੜ ਗਏ। ਲੜਕੀ ਦੇ ਪਿਤਾ, ਪਿੰਡ ਦੇ ਮੋਹਤਬਰ ਲੋਕਾਂ ਤੇ ਸਵਾਰੀਆਂ ਨੇ ਪੁਲਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਪੂਰੀ ਖ਼ਬਰ ਦੇਖਣ ਲਈ ਲਿੰਕ ਤੇ ਕਲਿਕ ਕਰੋ : https://www.youtube.com/watch?v=E8FxxvwZv0U

Related posts

ਬਾਹਰ ਗਰਮੀ ਦੇ ਡਿੱਗਣਗੇ ਤੋਂਦੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ?

htvteam

ਦੇਖੋ ਸ਼ਮਸ਼ਾਨ ਘਾਟ ਤੋਂ ਕਾਲ ਨੇ ਗੱਭਰੂ ਮੁੰਡੇ ਦਾ ਕਿਵੇਂ ਕੀਤਾ ਪਿੱਛਾ; ਦੇਖੋ ਵੀਡੀਓ

htvteam

ਜਵਾਕ ਤੇ ਜਨਾਨੀਆਂ ਸੰਭਾਲਦੇ ਨੇ ਡੇਅਰੀ ਫਾਰਮ, ਨੁਸਕੇ ਨੇ ਡੇਅਰੀ ਫਾਰਮਿੰਗ ਕਰਤੀ ਸੌਖੀ

htvteam