Htv Punjabi
Punjab Video

ਬਾਹਰ ਗਰਮੀ ਦੇ ਡਿੱਗਣਗੇ ਤੋਂਦੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ?

ਪੰਜਾਬ ਚ ਗਰਮੀ ਨੇ ਤੋੜੇ ਰਿਕਾਰਡ
ਟੈਂਪਰੇਚਰ ਪਹੁੰਚਿਆ 44 ਡਿਗਰੀ ਦੇ ਨੇੜੇ
ਆਉਂਦੇ ਦਿਨਾਂ ਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ
ਗਰਮੀ ਤੋਂ ਬਚਣ ਦੀ ਦਿੱਤੀ ਲੋਕਾਂ ਨੂੰ ਸਲਾਹ
ਪੰਜਾਬ ਦੇ ਵਿੱਚ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਟੈਂਪਰੇਚਰ ਲਗਾਤਾਰ ਵੱਧ ਰਿਹਾ ਹੈ ਅਤੇ ਇਸੇ ਕਰਕੇ ਆਈਐਮਡੀ ਵੱਲੋਂ ਆਉਂਦੇ ਤਿੰਨ ਦਿਨ ਤੱਕ ਸੂਬੇ ਦੇ ਵਿੱਚ ਅੱਤ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਕੀਤਾ ਹੈ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੀਟ ਵੇਵ ਤੋਂ ਆਪਣਾ ਬਚਾਅ ਕਰਨ। ਮੌਜੂਦਾ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਕੱਲ ਸਭ ਤੋਂ ਗਰਮ ਸ਼ਹਿਰ ਪੰਜਾਬ ਦਾ ਰਿਹਾ ਜਿਸ ਦਾ ਤਾਪਮਾਨ 43.9 ਡਿਗਰੀ ਦੇ ਨੇੜੇ ਰਿਹਾ ਉੱਥੇ ਹੀ ਲੁਧਿਆਣਾ ਦਾ ਤਾਪਮਾਨ ਲਗਭਗ 41 ਡਿਗਰੀ ਚੱਲ ਰਿਹਾ ਹੈ। ਉੱਥੇ ਹੀ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਘੱਟ ਤੋਂ ਘੱਟ ਤਾਪਮਾਨ 20 ਤੋਂ 22 ਡਿਗਰੀ ਦੇ ਨੇੜੇ ਹੈ ਜੋ ਕਿ ਆਮ ਨਾਲੋਂ ਜਿਆਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਗਰਮੀ ਤੋਂ ਕੋਈ ਰਾਹਤ ਦੀ ਉਮੀਦ ਨਹੀਂ ਹੈ ਸਗੋਂ ਗਰਮੀ ਹੋਰ ਵਧੇਗੀ। ਉਹਨਾਂ ਕਿਹਾ ਕਿ ਪਿਛਲੇ ਸਾਲ ਲਗਭਗ 40 ਡਿਗਰੀ ਤਾਪਮਾਨ ਰਿਹਾ ਜੋ ਕਿ ਇੱਕ ਅੱਧਾ ਦਿਨ ਹੀ ਸੀ ਪਰ ਇਸ ਵਾਰ ਲਗਾਤਾਰ ਤਾਪਮਾਨ 41 ਡਿਗਰੀ ਚੱਲ ਰਿਹਾ ਹੈ। ਬਾਰਿਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਮਹੀਨਾ ਪੂਰੀ ਤਰ੍ਹਾਂ ਸੁੱਕਾ ਰਿਹਾ ਇੱਕ ਦੋ ਮਿਲੀਮੀਟਰ ਹੀ ਬਾਰਿਸ਼ ਹੋਈ ਹੈ ਜਦੋਂ ਕਿ 20 ਮਿਲੀਮੀਟਰ ਤੱਕ ਆਮ ਤੌਰ ਤੇ ਅਪ੍ਰੈਲ ਮਹੀਨੇ ਚ ਬਾਰਿਸ਼ ਹੁੰਦੀ ਹੈ। ਉਹਨਾਂ ਲੋਕਾਂ ਨੂੰ ਇਹੀ ਸਲਾਹ ਦਿੱਤੀ ਹੈ ਕਿ ਖਾਸ ਕਰਕੇ 12 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਜਦੋਂ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ਉਦੋਂ ਆਪਣਾ ਖਾਸ ਧਿਆਨ ਰੱਖਣ ਆਪਣੇ ਕੋਲ ਪੀਣ ਵਾਲਾ ਪਾਣੀ ਜਰੂਰ ਨਾਲ ਰੱਖਣ। ਉਹਨਾਂ ਕਿਹਾ ਕਿ ਆਗਾਮੀ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋਣ ਜਾ ਰਿਹਾ ਹੈ ਇਸ ਕਰਕੇ ਕਿਸਾਨ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿਆਦਾ ਗਰਮੀ ਚ ਕੰਮ ਨਾ ਕਰਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਨ ਸਾਬ੍ਹ ਧਿਆਨ ਦਿਓ ਤੁਹਾਡੇ ਰਾਜ ‘ਚ ਆਹ ਕੀ ਹੋ ਰਿਹਾ

htvteam

ਸ਼ਰਾਬ ਪਿਆ ਕੇ ਦੋਸਤਾਂ ਨੇ ਨਸ਼ੇ ‘ਚ ਆਪਣੇ ਸਾਥੀ ਨਾਲ ਹੀ ਕਰ ਦਿੱਤੀ ਬਦਫੈਲੀ, ਬਣਾਈ ਵੀਡੀਓ

Htv Punjabi

ਪਿੱਪਲ ਤੇ ਨੀਂਮ ਮਿਲਕੇ ਕਰਦੇ ਨੇ ਐਵੇਂ ਕਮਾਲ Interview Rajesh Thakur By Kasif Farooqi

htvteam

Leave a Comment