Htv Punjabi
Punjab Video

ਵਾਹਿਗੁਰੂ ਵਾਹਿਗੁਰੂ ਇਨਾ ਭਿਆਨਕ ਸੜਕ ਹਾਦਸਾ

ਸੰਗਰੂਰ NH-07 ‘ਤੇ ਭਿਆਨਕ ਸੜਕ ਹਾਦਸਾ
ਡਿਵਾਈਡਰ ਤੋਂ ਟੱਪ ਕੇ ਕਾਰ ਟਕਰਾਈ ਟਰੱਕ ਨਾਲ
ਕਾਰ ਚਾਲਕ ਦੀ ਹੋਈ ਮੌਕੇ ਤੇ ਮੌਤ
ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ (NH-07) ‘ਤੇ ਪੀਜੀਆਈ ਘਾਬਦਾਂ ਨੇੜੇ ਅੱਜ ਤੜਕੇ ਕਰੀਬ 3 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਬਰੇਜ਼ਾ ਕਾਰ (PB11CS0089) ਸੰਗਰੂਰ ਤੋਂ ਪਟਿਆਲਾ ਵੱਲ ਜਾ ਰਹੀ ਸੀ, ਜਦੋਂ ਅਚਾਨਕ ਕਾਰ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਰਹੇ ਟਰੱਕ (HR69B3132) ਨਾਲ ਜਾ ਟਕਰਾਈ।

ਹਾਦਸੇ ਵਿੱਚ ਕਾਰ ਚਾਲਕ ਜਗਦੀਸ਼ ਕੁਮਾਰ (34) ਪੁੱਤਰ ਮੇਹਰ ਚੰਦ, ਵਾਸੀ ਅਬਲੋਵਾਲ, ਨਾਭਾ ਰੋਡ ਪਟਿਆਲਾ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਮੌਕੇ ‘ਤੇ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਦੌਰਾਨ ਮਿਲਿਆ ਇੱਕ iPhone 17 ਅਤੇ 10,040 ਰੁਪਏ ਨਕਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੇ ਗਏ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਰ ਸਕੂਲ ਦੇ ਸਮਾਨ ਨਾਲ ਕਰ ਗਏ ਆਹ ਕੰਮ ਵਿਦਿਆਰਥੀ ਵੀ ਦੇਖ ਕੇ ਹੋਏ ਹੈਰਾਨ

Htv Punjabi

ਪਤੰਗ ਉਡਾਉਂਦੇ ਵੇਲੇ ਛੱਤ ਤੋਂ ਗਿਰਿਆ 10 ਸਾਲ ਦਾ ਬੱਚਾ, ਮੌਤ

Htv Punjabi

ਗੁਰਜੀਤ ਔਜਲਾ ਦੀ ਰੈਲੀ ‘ਚ ਠਾ-ਠਾ ਗੋ*ਲੀ ਚੱਲਣ ਦਾ ਅਸਲ ਸੱਚ, ਵੱਡੇ ਖੁਲਾਸੇ

htvteam

Leave a Comment