Htv Punjabi
Punjab Video

ਵੰਸ਼ ਨੇ ਬ/ਚਾਈ ਕਈ ਦੀ ਜਾ/ਨ

ਮਾਂ ਬਾਪ ਦਾ ਇਹਨਾਂ ਵੱਡਾ ਜਿਗਰਾ

11 ਮਹੀਨੇ ਦੇ ਪੁੱਤ ਦੀ ਮੌਤ, ਸ਼ਰੀਰ ਕਰ ਦਿੱਤਾ ਮਾਨਵਤਾ ਦੇ ਨਾਮ ਤੇ ਦਾਨ
ਵੰਸ਼ ਜਾਂਦਾ-ਜਾਂਦਾ ਦੇ ਗਿਆ ਕਈ ਬੱਚਿਆਂ ਨੂੰ ਨਵੀਂ ਜ਼ਿੰਦਗੀ
ਪੀ.ਜੀ ਆਈ ਚੰਡੀਗੜ੍ਹ ਡਾਕਟਰਾਂ ਤੇ ਸਟਾਫ ਵਲੋਂ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਭਾਵੁਕ ਵਿਦਾਈ
ਮਾਤਾ ਪਿਤਾ ਨੇ ਦਿਖਾਇਆ ਵੱਡਾ ਜੇਰਾ ਬੱਚੇ ਦੇ ਕੀਮਤੀ ਅੰਗ ਪੀ.ਜੀ.ਆਈ ਦਾਨ ਕਰਨ ਬਾਰੇ ਦਿੱਤੀ ਤੁਰੰਤ ਸਹਿਮਤੀ
ਬੱਚੇ ਦਾ ਪੂਰਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਵੀ ਪੀ.ਜੀ.ਆਈ ਚੰਡੀਗੜ੍ਹ ਨੂੰ ਹੀ ਕੀਤਾ ਦਾਨ
ਲਹਿਰਾਗਾਗਾ ਦੇ 11 ਮਹੀਨਿਆਂ ਦੇ ਨੰਨੇ ਬੱਚੇ ਵੰਸ਼ ਨੇ ਸਮਾਜ ਵਿੱਚ ਇੱਕ ਅਜਿਹੀ ਪੈੜ ਪਾ ਦਿੱਤੀ ਹੈ ਜਿਹੜੀ ਲੰਮਾ ਸਮਾਂ ਲੋਕਾਂ ਦਾ ਰਾਹ ਰਸ਼ਨਾਉਂਦੀ ਰਹੇਗੀ, ਵੰਸ਼ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ ਇਸ ਦੁਨੀਆ ਵਿੱਚ ਰੁਖਸਤ ਹੋਣ ਤੋਂ ਪਹਿਲਾਂ ਵੰਸ਼ ਕਈ ਘਰਾਂ ਦੇ ਚਿਰਾਗਾਂ ਨੂੰ ਰੋਸ਼ਨ ਵੀ ਕਰ ਗਿਆ, ਵੰਸ਼ ਦੇ ਸਰੀਰ ਦੇ ਦੋਵੇਂ ਗੁਰਦੇ ਪੀ.ਜੀ.ਆਈ ਚੰਡੀਗੜ੍ਹ ਵਿੱਚ ਦਾਨ ਕਰ ਦਿੱਤੇ ਗਏ, ਜਿੱਥੇ ਡਾਕਟਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਉਹ ਅੰਗ ਲਾ ਵੀ ਦਿੱਤੇ, ਇੱਥੇ ਹੀ ਬਸ ਨਹੀਂ ਵੰਸ਼ ਦੇ ਪਰਿਵਾਰਕ ਮੈਂਬਰਾਂ ਨੇ ਹੋਰ ਵੱਡਾ ਹੰਭਲਾ ਮਾਰਦਿਆਂ ਉਸ ਦਾ ਪੂਰਾ ਸਰੀਰ ਹੀ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦਾ ਫੈਸਲਾ ਲੈ ਲਿਆ,

ਅੱਜ ਪੀਜੀਆਈ ਚੰਡੀਗੜ੍ਹ ਤੋਂ ਵੰਸ਼ ਦੀ ਰਵਾਨਗੀ ਸਮੇਂ ਨੰਨ੍ਹੇ ਵੰਸ਼ ਨੂੰ ਪੀਜੀਆਈ ਦੇ ਸਮੂਹ ਡਾਕਟਰਾਂ ਅਤੇ ਸਟਾਫ ਨੇ ਫੁੱਲਾਂ ਦੀ ਵਰਖਾ ਕਰਕੇ ਭਾਵਕ ਮਾਹੌਲ ਵਿੱਚ ਵਿਦਾਇਗੀ ਦਿੱਤੀ, ਪੀਜੀਆਈ ਦੇ ਡਾਕਟਰ ਮੈਡਮ ਪਾਰੂਲ ਨੇ ਦੱਸਿਆ ਕੀ ਵੰਸ਼ ਦੇ ਮਾਤਾ ਪਿਤਾ ਵੱਲੋਂ ਬਹੁਤ ਵੱਡਾ ਜੇਰਾ ਦਿਖਾਉਂਦਿਆਂ ਉਸਦੇ ਅੰਗ ਦਾਨ ਕਰਨ ਦੀ ਸਹਿਮਤੀ ਇੱਕ ਮਿੰਟ ਵਿੱਚ ਹੀ ਦੇ ਦਿੱਤੀ ਗਈ ਉਹਨਾਂ ਕਿਹਾ ਕਿ ਸਮਾਜ ਵਿੱਚ ਅਜਿਹਾ ਕੋਈ ਵਿਰਲਾ ਹੀ ਮਾਂ-ਪਿਓ ਹੁੰਦਾ ਹੈ ਜਿਹੜਾ ਆਪਣੇ ਜਾਨ ਤੋਂ ਪਿਆਰੇ ਨੰਨੇ ਬੱਚੇ ਲਈ ਏਡਾ ਵੱਡਾ ਫੈਸਲਾ ਲਵੇ, ਉਹਨਾਂ ਦੱਸਿਆ ਬੱਚੇ ਦੀਆਂ ਦੋਨੋ ਕਿਡਨੀਆਂ ਡੋਨੇਟ ਹੋ ਚੁੱਕੀਆਂ ਹਨ ਜਿਹੜੀਆਂ ਲੋੜਵੰਦਾਂ ਦੇ ਲਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਅੰਗ ਦਾਨ ਸਭ ਤੋਂ ਵੱਡਾ ਦਾਨ ਹੈ ਇਸ ਨਾਲ ਅਸੀਂ ਉਨ੍ਹਾਂ ਬੈਡ ਤੇ ਪਏ ਮਰੀਜ਼ਾਂ ਲਈ ਇੱਕ ਜਿਉਣ ਦੀ ਆਸ ਦਿੰਦੇ ਹਾਂ ਜਿਹੜੇ ਇਸ ਸਹਾਰੇ ਤੇ ਜ਼ਿੰਦਗੀ ਕੱਟ ਰਹੇ ਹਨ ਕਿ ਕੋਈ ਅੰਗ ਦਾਨ ਹੋਵੇਗਾ ਅਤੇ ਟਰਾਂਸਪਲਾਂਟ ਹੋਣ ਤੋਂ ਬਾਅਦ ਉਹਨਾਂ ਦੇ ਲਾਇਆ ਜਾਵੇਗਾ। ਉਹਨਾਂ ਆਖਿਆ ਕਿ ਇਹ ਬਹੁਤ ਵੱਡਾ ਫੈਸਲਾ ਹੈ ਅਸੀਂ ਵੰਸ਼ ਦੇ ਸਮੁੱਚੇ ਪਰਿਵਾਰ ਨੂੰ ਸਲਿਊਟ ਕਰਦੇ ਹਾਂ।

ਇਸ ਸਬੰਧੀ ਵੰਸ਼ ਦੇ ਪਿਤਾ ਟੋਨੀ ਬਾਂਸਲ ਨੇ ਦੱਸਿਆ ਕਿ 27 ਜੂਨ 2024 ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਲਗਭਗ 11 ਮਹੀਨੇ ਦੇ ਵੰਸ਼ ਨੂੰ ਜਦੋਂ 16 ਮਈ ਦੀ ਸਵੇਰੇ 9 ਵਜੇ ਤਿਆਰ ਕਰਦੇ ਹੋਏ ਉਸ ਦੀ ਮਾਤਾ ਨੇ ਬੈਡ ’ਤੇ ਬਿਠਾਇਆ ਤਾਂ ਉਹ ਅਚਾਨਕ ਹੇਠਾਂ ਉਤਰਨ ਦੀ ਕੋਸ਼ਿਸ਼ ਵਿੱਚ ਸਿਰ ਦੇ ਭਾਰ ਡਿੱਗ ਗਿਆ ਜਿਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਉਹ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਲੈ ਲਿਆਂਦਾ ਗਿਆ।

ਟੋਨੀ ਬਾਂਸਲ ਨੇ ਦੱਸਿਆ ਕਿ ਪੀਜੀਆਈ ਵਿਖੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੇ ਦਾ ਬ੍ਰੇਨ ਡੈਡ ਹੋ ਚੁੱਕਿਆ ਹੈ ਅਤੇ ਹੁਣ ਉਸ ਨੂੰ ਬਚਾਇਆ ਨਹੀਂ ਜਾ ਸਕਦਾ ਹੈ ਪਰ ਉਸ ਦੇ ਸਰੀਰ ਵਿੱਚ ਅੰਗ ਕੰਮ ਕਰ ਰਹੇ ਹਨ। ਪੀਜੀਆਈ ਦੇ ਡਾਕਟਰਾਂ ਨੇ ਟੋਨੀ ਬਾਂਸਲ ਨੂੰ ਦੱਸਿਆ ਕਿ ਪੀਜੀਆਈ ਵਿੱਚ ਹੀ ਕੁਝ ਬੱਚੇ ਵੱਖ-ਵੱਖ ਅੰਗ ਖਰਾਬ ਹੋਣ ਦੇ ਕਾਰਨ ਮੌਤ ਅਤੇ ਜਿੰਦਗੀ ਦੀ ਲੜਾਈ ਲੜ ਰਹੇ ਹਨ ਜੇਕਰ ਉਨ੍ਹਾਂ ਦੇ ਬੱਚੇ ਵੰਸ਼ ਦੇ ਸਰੀਰ ਦੇ ਅੰਗ ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਮਿਲ ਜਾਣ ਤਾਂ ਉਹਨਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।

ਟੋਨੀ ਬਾਂਸਲ ਨੇ ਇਸ ਬਾਰੇ ਤੁਰੰਤ ਆਪਣੀ ਪਤਨੀ ਪ੍ਰੇਮ ਲਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਸਾਰੇ ਪਰਿਵਾਰਿਕ ਮੈਂਬਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੇ ਵੱਲੋਂ ਦੱਸੇ ਗਏ ਨਕਸ਼ੇ ਕਦਮ ’ਤੇ ਚੱਲਣ ਵਾਲੇ ਹਨ। ਉਨ੍ਹਾਂ ਕਿਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਗਈ ਹੈ ਕਿ ਸਰੀਰ ਦੇ ਅੰਗ ਦਾਨ ਕਰਨ ਦੇ ਨਾਲ-ਨਾਲ ਸਰੀਰਦਾਨ ਵੀ ਕੀਤਾ ਜਾਵੇ। ਇਸ ਲਈ ਉਹ ਆਪਣੇ ਬੱਚੇ ਵੰਸ਼ ਦੇ ਸਾਰੇ ਅੰਗਦਾਨ ਕਰਨ ਦੇ ਨਾਲ-ਨਾਲ ਮੈਡੀਕਲ ਖੋਜਾਂ ਲਈ ਸਰੀਰ ਵੀ ਦਾਨ ਕਰਨ ਲਈ ਤਿਆਰ ਹਨ।

ਪੀ.ਜੀ.ਆਈ ਦੇ ਡਾਕਟਰਾਂ ਵੱਲੋਂ ਜਿੱਥੇ ਵੰਸ਼ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਉਥੇ ਹੀ ਡੇਰਾ ਸੱਚਾ ਸੌਦਾ ਦੀ ਵੀ ਪ੍ਰਸ਼ੰਸ਼ਾ ਕੀਤੀ ਕਿ ਇੰਨੀ ਵੱਡੀ ਸੰਸਥਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪ੍ਰੇਰਨਾ ਸਦਕਾ ਪਰਿਵਾਰਾਂ ਵੱਲੋਂ ਐਨੇ ਵੱਡੇ ਫੈਸਲੇ ਲਏ ਜਾ ਰਹੇ ਹਨ। ਪੀਜੀਆਈ ਦੇ ਡਾਕਟਰਾਂ ਵੱਲੋਂ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਹੈ।

ਲਹਿਰਾਗਾਗਾ ਵਾਸੀਆਂ ਨੇ ਦਿੱਤੀ ਅੰਗਦਾਨੀ ਤੇ ਸਰੀਰਦਾਨੀ ਨੰਨ੍ਹੇ ਵੰਸ਼ ਨੂੰ ਦਿੱਤੀ ਹੰਝੂਆਂ ਭਰੀ ਵਿਦਾਇਗੀ
ਅੱਜ ਲਹਿਰਾ ਗਾਗਾ ਵਾਸੀਆਂ ਨੇ 11 ਮਹੀਨਿਆਂ ਦੇ ਆਪਣੇ ਨੰਨੇ ਵੰਸ਼ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ। ਵੰਸ਼ ਦੀ ਮ੍ਰਿਤਕ ਦੇ ਮੈਡੀਕਲ ਖੋਜ ਕਾਰਜਾਂ ਲਈ ਪੀਜੀਆਈ ਚੰਡੀਗੜ੍ਹ ਨੂੰ ਹੀ ਦਿੱਤੀ ਗਈ ਹੈ ਅੱਜ ਸਮੂਹ ਸ਼ਹਿਰ ਵਾਸੀਆਂ ਡੇਰਾ ਸੱਚਾ ਸੌਦਾ ਦੇਸ਼ ਸ਼ਰਧਾਲੂਆਂ ਅਤੇ ਹੋਰ ਸਮੂਹ ਰਿਸ਼ਤੇਦਾਰਾਂ ਸਾਖ ਸਬੰਧੀਆਂ ਦੀ ਵੱਡੀ ਮੌਜੂਦਗੀ ਵਿੱਚ ਵੰਸ਼ ਦੀ ਮ੍ਰਿਤਕ ਦੇਹ ਨੂੰ ਕਾਫਲੇ ਦੇ ਰੂਪ ਵਿੱਚ ਚੰਡੀਗੜ੍ਹ ਲਈ ਰਵਾਨਾ ਕੀਤਾ। ਸਮੂਹ ਸ਼ਹਿਰ ਵਾਸੀ ਅੰਗਦਾਨੀ ਤੇ ਸਰੀਰ ਦਾਨੀ ਵੰਸ ਅਮਰ ਰਹੇ ਦੇ ਨਾਰੇ ਲਾ ਰਹੇ ਸਨ।

ਵੰਸ਼ ਛੋਟੀ ਦੀ ਉੱਮਰ ਵਿੱਚ ਸਭ ਤੋਂ ਵੱਡਾ ਕੰਮ ਕਰ ਗਿਆ : ਡਾ. ਪਾਰੂਲ
ਪੀਜੀਆਈ ਦੀ ਡਾਕਟਰ ਡਾ. ਪਾਰੂਲ ਨੇ ਦੱਸਿਆ ਕਿ ਵੰਸ਼ ਦੇ ਅੰਗ ਦਾਨ ਲੈਣ ਮੌਕੇ ਉਨ੍ਹਾਂ ਨੇ ਕੋਆਰਡੀਨੇਟ ਕੀਤਾ ਹੈ ਅਤੇ ਉਹ ਹੈਰਾਨ ਹਨ ਕਿ ਇਸ ਪਰਿਵਾਰ ਨੇ ਆਪਣੇ ਛੋਟੇ ਬੱਚੇ ਦੇ ਅੰਗ ਦਾਨ ਕਰਨ ਲਈ ਬਿਲਕੁਲ ਵੀ ਸਮਾਂ ਖ਼ਰਾਬ ਨਹੀਂ ਕਰਦੇ ਹੋਏ ਇੰਨਾਂ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੰਸ਼ ਇੰਨੀ ਛੋਟੀ ਉਮਰ ਵਿੱਚ ਸਭ ਤੋਂ ਵੱਡਾ ਕੰਮ ਕਰ ਗਿਆ ਹੈ, ਵੰਸ਼ ਦੇ ਚਲਦੇ ਕਈ ਜਿੰਗਦੀ ਨੂੰ ਨਵੀਂ ਉਮੀਦ ਮਿਲੇਗੀ। ਉਨ੍ਹਾਂ ਕਿਹਾ ਕਿ ਅੰਗਾਂ ਦੇ ਫੇਲ੍ਹ ਹੋਣ ਤੋਂ ਬਾਅਦ ਮਰੀਜ਼ਾ ਲਈ ਦੂਜੀ ਜਿੰਦਗੀ ਹਾਸ਼ਲ ਕਰਨ ਲਈ ਸਿਰਫ਼ ਅੰਗਾਂ ਦੇ ਟਰਾਂਸਪਲਾਂਟ ਦਾ ਹੀ ਰਸਤਾ ਹੁੰਦਾ ਹੈ। ਟਰਾਂਸਪਲਾਟ ਤਾਹੀ ਮੁਮਕਿੰਨ ਹੁੰਦਾ ਹੈ, ਜੇਕਰ ਕੋਈ ਆਪਣੇ ਅੰਗਾਂ ਨੂੰ ਦਾਨ ਕਰੇਗਾ।

ਪੀਜੀਆਈ ਦੇ ਸਟਾਫ਼ ਦਿੱਤੀ ਸਲਾਮੀ, ਡਾਕਟਰਾਂ ਨੇ ਕੀਤੀ ਫੁਲ੍ਹਾ ਦੀ ਵਰਖਾ
ਪੀਜੀਆਈ ਵਿੱਚ ਵੰਸ਼ ਦੇ ਅੰਗਾਂ ਨੂੰ ਦਾਨ ਕਰਨ ਤੋਂ ਬਾਅਦ ਬਾਡੀ ਦਾਨ ਕਰਨ ਮੌਕੇ ਜਦੋਂ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਵੰਸ਼ ਦੇ ਇਸ ਮਹਾਨ ਕੰਮ ਨੂੰ ਦੇਖਦੇ ਹੋਏ ਪੀਜੀਆਈ ਦੇ ਸਟਾਫ਼ ਵਲੋਂ ਵੰਸ਼ ਨੂੰ ਸਲਾਮੀ ਦਿੰਦੇ ਹੋਏ ਵੰਸ਼ ਦੀ ਇਸ ਕੁਰਬਾਨੀ ਅੱਗੇ ਆਪਣੇ ਸਿਰ ਵੀ ਝੁਕਾਏ। ਇਸ ਦੇ ਨਾਲ ਹੀ ਮੌਕੇ ’ਤੇ ਹਾਜ਼ਰ ਪੀਜੀਆਈ ਦੇ ਡਾਕਟਰਾਂ ਵਲੋਂ ਵੰਸ਼ ’ਤੇ ਫੂਲਾਂ ਦੀ ਵਰਖਾਂ ਕਰਦੇ ਹੋਏ ਉਸ ਨੂੰ ਪੀਜੀਆਈ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਕਰਨ ਦਾ ਵਾਅਦਾ ਵੀ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਜਵਾਕਾਂ ਦੀ ਲੜਾਈ ਨੇ ਧਾਰਿਆ ਖੂ-ਨੀ ਰੂਪ ?

htvteam

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਥਾਣੇ ਦਾ ਕੀਤਾ ਘਿਰਾਓ

htvteam

ਅੱਧੀ ਰਾਤ ਨੂੰ ਕੰਧ ਟੱਪ ਕੇ ਅੰਦਰ ਆਇਆ ਮੁੰਡਾ, ਫੇਰ ਕਰਤੀਆਂ ਸਾਰੀਆਂ ਹੱਦਾਂ ਪਾਰ

htvteam

Leave a Comment