ਸੁਸਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਜੁੜੇ ਡਰੱਗ ਕੇਸ ‘ਚ ਐਕਟਰੇੱਸ ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਨੂੰ ਇਸੇ ਹਫਤੇ ਪੁੱਛਗਿੱਛ ਦੇ ਲਈ ਬੁਲਾਇਆ ਗਿਆ। ਮੀਡੀਆ ਰਿਪੋਰਟਜ਼ ਦੇ ਅਨੁਸਾਰ ਨਾਰਕੋਟੈੱਕ ਕੰਟਰੋਲ ਬਿਓਰੋ ਦੋਹਾਂ ਨੂੰ ਸਮਨ ਭੇਜ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਗਰਲਫ੍ਰੈਡ ਰਾਹੀ ਰੀਆ ਚੱਕਰਵਰਤੀ ਨੇ ਪੁੱਛਗਿੱਛ ‘ ਸ਼ਰਧਾ ਅਤੇ ਸਾਰਾ ਦਾ ਨਾਮ ਲਿਆ ਹੈ। ਐਨਸੀਬੀ ਨੇ ਰੀਆ ਨੂੰ ਦੋ ਦਿਨ ਦੀ ਪੁੱਛਗਿੱਛ ਦੇ ਬਾਅਦ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ।
ਰੀਆ ਦੀ ਜ਼ਮਾਨਤ ਅਰਜ਼ੀ ਦੋ ਬਾਰ ਖਾਰਿਜ ਹੋ ਚੁੱਕੀ ਹੈ। ਉਨ੍ਹਾਂ ‘ਤੇ ਇਲਜ਼ਾਮ ਹਨ ਕੇ ਉਹ ਡਰੱਗ ਸੁਸ਼ਾਂਤ ਨੂੰ ਅਰੈਂਜ ਕਰਦੀ ਸੀ। ਡਰੱਗ ਕੇਸ ‘ਚ ਐੱਨਸੀਬੀ ਨੇ ਰੀਆ ਅਤੇ ਉਹਨਾਂ ਦੇ ਭਰਾ ਸ਼ਵੇਤ ਸਮੇਤ ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ‘ਚ ਸੁਸ਼ਾਂਤ ਦੇ ਸਟਾਫ ਦੇ ਲੋਕ ਅਤੇ ਕੁਝ ਡਰੱਗ ਪੈਡਲਰ ਵੀ ਸ਼ਾਮਿਲ ਹਨ। ਸੁਸ਼ਾਂਤ ਕੇਸ ‘ਚ ਡਰੱਗ ਕਨੈਕਸ਼ਨ ਦਾ ਖੁਲਾਸਾ ਰੀਆ ਦੇ ਵੱਟਸਐਪ ਚੈਟ ਸਾਹਮਣੇ ਆਉਣ ਦੇ ਬਾਅਦ ਹੋਇਆ ਸੀ। ਚੈਟ ‘ਚ ਡਰੱਗ ਖਰੀਦਣ ਦੀ ਗੱਲਬਾਤ ਹੋਈ ਸੀ।
ਮੀਡੀਆ ਰਿਪੋਰਟ ਦੇ ਅਨੁਸਾਰ ਰੀਆ ਨੇ ਸ਼ਰਧਾ ਅਤੇ ਸਾਰਾ ਸਮੇਤ ਬਾਲੀਵੁੱਡ ਦੇ 25 ਸੈਲੀਬ੍ਰੇਟੀਜ਼ ਦੇ ਨਾਮ ਐਨਸੀਬੀ ਨੂੰ ਦੱਸੇ। ਇਹਨਾਂ ‘ਤੇ ਡਰੱਗ ਲੈਣ ਜਾਂ ਡਰੱਗ ਦੇ ਨੈੱਟਵਰਕ ਨਾਲ ਜੁੜੇ ਹੋਣ ਦੇ ਇਲਜ਼ਾਮ ਹਨ।