Htv Punjabi
Punjab

ਖੇਤੀ ਆਰਡੀਨੈਂਸ ਦੇ ਵਿਰੋਧ ‘ਚ ਪੁਲਿਸ ‘ਤੇ ਕਿਸਾਨ ਆਹਮੋ ਸਾਹਮਣੇ, ਦਿੱਲੀ ਜਾ ਰਹੇ ਕਾਂਗਰਸ ਵਰਕਰਾਂ ਨੂੰ ਲਿਆ ਗਿਆ ਹਿਰਾਸਤ ‘ਚ

ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨ ਐਤਵਾਰ ਨੂੰ ਵੀ ਧਰਨੇ ‘ਤੇ ਬੈਠੇ,, ਮੁਕਤਸਰ ਦੇ ਪਿੰਡ ਬਾਦਲ ਅਤੇ ਪਟਿਆਲਾ ‘ਚ ਪੁੱਡਾ ਗਰਾਂਊਂਡ ‘ਚ 7 ਕਿਸਾਨ ਸੰਗਠਨਾਂ ਦੇ ਧਰਨੇ ‘ਚ ਭਾਰੀ ਕਿਸਾਨ, ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ। ਬਠਿੰਡਾ, ਪਟਿਆਲਾ, ਅੰਮ੍ਰਿਤਸਰ, ਹੁਸ਼ਿਆਪੁਰ, ਨਵਾਂ ਸ਼ਹਿਰ, ਪਠਾਨਕੋਟ, ਗੁਰਦਾਸਪੁਰ ਸਮੇਤ ਪੂਰੇ ਸੂਬੇ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਾਂ ‘ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਤਾਂ ਖੇਤੀ ਆਰਡੀਨੈਂਸ ਬਿੱਲਾਂ ਦੇ ਵਾਪਸ ਲੈਣ ਲਈ ਅਪੀਲ ਕੀਤੀ ਗਈ।

ਜ਼ਿਲ੍ਹਾ ਦਫਤਰਾਂ ਦੇ ਬਾਹਰ ਚੱਲ ਰਹੇ ਧਰਨੇ ਵੀ ਜਾਰੀ ਹਨ। ਹਰਿਆਣਾ ਦੇ ਵੀ ਸਾਰੇ ਜ਼ਿਲ੍ਹਿਆਂ ‘ਚ ਕਿਸਾਨ ਸੰਗਠਨ ਕੇਂਦਰ ਦੇ ਵਿਰੋਧ ‘ਚ ਸੜਕਾਂ ‘ਤੇ ਉੱਤਰੇ ਹੋਏ ਨੇ। ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, ਅੱਜ ਦੋ ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਤਿੰਨ ਕਿਸਾਨ ਵਿਰੋਧੀ ਬਿਲ ਪਾਸ ਕਰਨ ਦੇ ਚਲਦੇ ਭਾਰਤ ਦੇ ਇਤਿਹਾਸ ‘ਚ ਇਹ ਦਿਨ ਕਾਲਾ ਦਿਨ ਦੇ ਰੂਪ ‘ਚ ਮਨਾਇਆ ਜਾਵੇਗਾ।

ਅੰਬਾਲਾ ‘ਚ ਪੰਜਾਬ ਦੇ ਜ਼ੀਰਕਪੁਰ ‘ਚ ਦਿੱਲੀ ਦੇ ਲਈ ਯੂਥ ਕਾਂਗਰਸ ਦੀ ਕਿਸਾਨ ਯਾਤਰਾ ਨੂੰ ਹਰਿਆਣਾ ਬਾਰਡਰ ‘ਤੇ ਪੁਲਿਸ ਵਲੋਂ ਰੋਕ ਦਿੱਤਾ ਗਿਆ, ਜਿੱਥੇ ਵਰਕਰਾਂ ਅਤੇ ਪੁਲਿਸ ਦੀ ਝੜਪ ਦੇ ਵਿੱਚ ਤਿੰਨ ਵਾਰ ਟ੍ਰੈਕਟਰਾਂ ਨੂੰ ਅੱਗ ਲਗਾਈ ਗਈ ਅਤੇ ਹਰ ਵਾਰ ਪੁਲਿਸ ਨੇ ਅੱਗ ਨੂੰ ਵਾਟਰ ਕੈਨਨ ਨਾਲ ਬੁਝਾਇਆ।

Related posts

ਦਵਾਈਆਂ ਦੀ ਦੁਕਾਨ ‘ਚ ਲੁੱਟ ਦੀ ਨੀਅਤ ਨਾਲ ਵੜੇ ਦੋਸ਼ੀ

htvteam

ਸ਼ਰੇਆਮ ਘਰ ‘ਚ ਵੜ ਕੇ ਕੀਤਾ ਮੁੰਡਿਆਂ ਨੇ ਆਹ ਕੰਮ

htvteam

ਵੋਟਾਂ ਤੋਂ ਪਹਿਲਾਂ ਪੰਜਾਬ ਦੀ ਸਿਆਸ ‘ਚ ਛਾਇਆ ਮਾਤਮ

htvteam