ਸਕੂਲ ‘ਚ ਠਾਹ-ਠਾਹ ਡੰਡੇ ਅਤੇ ਕੁੜੀਆਂ ਦੇ ਮੂੰਹਾਂ ਉੱਤੇ ਥੱਪੜ ਮਾਰ ਰਹੀ ਇਸ ਅਧਿਆਪਕਾਂ ਦੀ ਹੁਣ ਸਾਰਾ ਪਿੰਡ ਤਾਰੀਫ ਕਰ ਰਿਹਾ ਐ। ਹੋ ਗਏ ਨਾ ਹੈਰਾਨ…ਜੀ ਹਾਂ ਇਹ ਸੱਚ ਐ…ਸੋਸ਼ਲ ਮੀਡੀਆ ਉੱਤੇ ਤਰਨ ਤਾਰਨ ਦੇ ਪਿੰਡ ਬਲੇਰ ਖੁਰਦ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਪੁਰਾਣੀ ਵੀਡੀਓ ਖੂਬ ਵਾਇਰਲ ਹੋ ਰਹੀ ਜਿਸ ‘ਚ ਇਕ ਮੈਡਮ ਪਹਿਲਾਂ ਮੁੰਡਿਆਂ ਨੂੰ ਤੇ ਫੇਰ ਕੁੜੀਆਂ ਸਜ਼ਾ ਦਿੰਦੀ ਦਿਖਾਈ ਦਿੰਦੀ ਐ। ਪਰ ਹੈਰਾਨੀ ਦੀ ਗੱਲ ਇਹ ਐ ਕੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਮੈਡਮ ਸਰਬਜੀਤ ਕੌਰ ਦੇ ਹੱਕ ਤੇ ਵੀਡੀਓ ਬਣਾਕੇ ਵਾਇਰਲ ਕਰਨ ਵਾਲੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਤੇ ਆਪਣੇ ਹੱਥਾਂ ‘ਚ ਜੋ ਕਾਗਜ਼ ਇਹ ਕੁੜੀਆਂ ਲਈ ਖੜੀਆਂ ਨੇ ਤੇ ਇਹ ਸਾਰਾ ਪਿੰਡ ਵੀ ਮੈਡਮ ਸਰਬਜੀਤ ਕੌਰ ਹੱਕ ‘ਚ ਉੱਤਰ ਆਇਆ ਐ ਤੇ ਸਕੂਲ ਦੇ ਹੀ ਇਕ ਡੀ.ਪੀ ਮਾਸਟਰ ਉੱਤੇ ਸਾਰੇ ਮਾਮਲੇ ਦਾ ਜ਼ੁਕਾਮ ਝਾੜਿਆ ਜਾ ਰਿਹਾ ਐ।
previous post