ਲੁਧਿਆਣਾ ਬੈਗਾਂ ਦੀ ਦੁਕਾਨ ਵਿੱਚ ਮਿਲੇ ਪੈਟਰੋਲ ਬੰ/ ਬ ਮਾਮਲੇ ਚ ਵੱਡੇ ਖੁਲਾਸੇ
ਭਤੀਜੇ ਵਲੋਂ ਕੰਪੀਟੀਸ਼ਨ ਦੇ ਚਲਦਿਆਂ ਦੁਕਾਨ ਚ ਰੱਖੀ ਬੰ! ਬ ਨੁਮਾਂ ਚੀਜ਼
ਪੁਲਿਸ ਨੇ 12 ਘੰਟਿਆਂ ਵਿੱਚ ਮਾਮਲਾ ਕੀਤਾ ਹੱਲ
ਦੋ ਆਰੋਪੀਆਂ ਨੂੰ ਕੀਤਾ ਕਾਬੂ, ਪੁਲਿਸ ਵੱਲੋਂ ਜਾਣਕਾਰੀ ਸਾਂਝੀ
ਲੁਧਿਆਣਾ ਦੇ ਬਸਤੀ ਜੋਧੇਵਾਲ ਇੱਕ ਬੈਗਾਂ ਦੀ ਦੁਕਾਨ ਵਿੱਚੋਂ ਬੰਬ ਨੁਮਾਂ ਕੁਝ ਚੀਜ਼ ਮਿਲੀ ਸੀ ਜਿਸ ਦੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ ਸੀ । ਜਿਸ ਮਾਮਲੇ ਨੂੰ ਹੁਣ ਪੁਲਿਸ ਵੱਲੋਂ ਹਲਕਾ ਦਾ ਦਾਅਵਾ ਕੀਤਾ ਗਿਆ ਹੈ।ਲੁਧਿਆਣਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਆਰੋਪਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਬੈਗਾਂ ਦੀ ਦੁਕਾਨ ਵਿੱਚ ਇੱਕ ਅਣਜਾਣ ਵਿਅਕਤੀ ਦੁਆਰਾ ਭਾਰੀ ਮਾਤਰਾ ਵਿੱਚ ਪੈਟਰੋਲ , ਬੈਟਰੀਆਂ , ਘੜੀ ਅਤੇ ਤਾਰਾਂ ਰੱਖੀਆਂ ਗਈਆਂ ਸਨ। ਜਿਸ ਦੀ ਬਦਬੂ ਆਉਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਸੀ ਅਤੇ ਬੈਗ ਖੋਲਣ ਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਸੀ ।।ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੱਡੇ ਖੁਲਾਸੇ ਇੱਕ ਪ੍ਰੈਸ ਕਾਨਫਰਸ ਰਾਹੀਂ ਕੀਤੇ ਗਏ ਹਨ।।
ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਗਾਂ ਦੀ ਦੁਕਾਨ ਵਿੱਚ ਤਕਰੀਬਨ ਤਿੰਨ ਦਿਨ ਪਹਿਲਾਂ ਕਿਸੇ ਅਣਜਾਣ ਵਿਅਕਤੀ ਦੁਆਰਾ ਸਮਾਨ ਰੱਖ ਕੇ ਗਿਆ ਸੀ ਜਿਸ ਦੀ ਬਦਵਾਉਣ ਤੇ ਪਤਾ ਲੱਗਾ ਕਿ ਇਸ ਵਿੱਚ ਪੈਟਰੋਲ ਹੈ ਜਿਸ ਤੋਂ ਬਾਅਦ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਅਧਿਕਾਰੀਆਂ ਨੇ ਸਮਾਨ ਨੂੰ ਬਾਹਰ ਰੱਖਿਆ । ਇਸ ਬੈਗ ਵਿੱਚ ਭਾਰੀ ਮਾਤਰਾ ਵਿੱਚ ਪੈਟਰੋਲ , ਬੈਟਰੀਆਂ, ਘੜੀ ਅਤੇ ਤਾਰਾਂ ਸਨ ਅਤੇ ਅਤੇ ਇਹ ਬੈਗਾਂ ਵਾਲੀ ਦੁਕਾਨ ਦੇ ਮਾਲਕ ਦੇ ਰਿਸ਼ਤੇਦਾਰ ਦੇ ਦੋਸਤ ਵੱਲੋਂ ਹੀ ਰੱਖਿਆ ਗਿਆ ਸੀ। ਜਿਨਾਂ ਵੱਲੋਂ ਕੰਪੀਟੀਸ਼ਨ ਦੇ ਚਲਦਿਆਂ ਇਹ ਸਮਾਨ ਰੱਖਿਆ ਗਿਆ ਸੀ ਤਾਂ ਜੋ ਅੱਗ ਨਾਲ ਇਸ ਦੁਕਾਨ ਦਾ ਨੁਕਸਾਨ ਹੋ ਜਾਵੇ ਅਤੇ ਉਹਨਾਂ ਦਾ ਕੰਪੀਟੀਸ਼ਨ ਖਤਮ ਹੋ ਜਾਵੇ । ਉਹਨਾਂ ਨੇ ਦੱਸਿਆ ਕਿ ਪੁਲਿਸ ਨੇ 12 ਘੰਟਿਆਂ ਵਿੱਚ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ ਅਤੇ ਦੁਕਾਨ ਵਿੱਚ ਸਮਾਨ ਰੱਖਣ ਵਾਲੇ ਆਰੋਪੀ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਦੁਕਾਨ ਮਾਲਕ ਦਾ ਭਾਣਜਾ ਹੈ । ਉਹਨਾਂ ਨੇ ਕਹਿ ਕਿ ਇਸ ਮਾਮਲੇ ਦੀ ਜਾਂਚ ਕਰ ਆਰੋਪੀਆਂ ਨੂੰ ਸਖਤ ਸਜ਼ਾ ਦਵਾਈ ਜਾਵੇਗੀ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..