Htv Punjabi
Punjab Religion Video

ਸਰਨੇ ਭਰਾਵਾਂ ਤੇ ਬਾਦਲਾਂ ਦਾ ਟੁੱਟਿਆ ਰਿਸ਼ਤਾ ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਅੰਮ੍ਰਿਤਸਰ ਵਿਖ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਲਗਾਏ ਗਏ ਦੋਸ਼ਾਂ ਨੂੰ ਮੂਲੋਂ ਮੁੱਢੋ ਰੱਦ ਕਰਦਿਆਂ ਸਰਨੇ ਭਰਾਵਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਹੋਣ ਵਾਲੀ ਚੋਣ ਵਿੱਚ ਅਹੁਦਾ ਹਾਸਲ ਕਰਨ ਲਈ ਹਰ ਤਰ੍ਹਾਂ ਦੇ ਪਾਪੜ ਵੇਲਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ ।ਭੋਮਾ ਨੇ ਕਿਹਾ ਕਿ ਜੱਗ ਜਾਣਦਾ ਹੈ ਕਿ ਦੌਵੇ ਸਰਨੇ ਭਰਾਵਾਂ ਦਾ ਕੋਈ ਦੀਨ ਈਮਾਨ ਹੀ ਨਹੀਂ ਹੈ।ਇਹ ਕੁਰਸੀ ਦੀ ਚੌਧਰ ਖਾਤਿਰ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ । ਇਹਨਾਂ ਨੂੰ ਸਿਰਫ ਤੇ ਸਿਰਫ ਪ੍ਰਧਾਨਗੀ ਵਾਲੀ ਕੁਰਸੀ ਚਾਹੀਦੀ ਹੈ ਉਹ ਭਾਵੇਂ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੇ ਦੇਵੇ ਜਾਂ ਸਰਸੇ ਸਾਧ ਦੇ ਚੇਲੇ ਬਾਦਲ ।

ਉਹਨਾਂ ਕਿਹਾ ਸਰਨਿਆਂ ਦੀ ਬਾਦਲਾਂ ਨਾਲ਼ ਵਪਾਰਕ ਹਿਤਾਂ ਲਈ ਪ੍ਰਧਾਨਗੀ ਖ਼ਾਤਰ ਸਾਂਝ ਹੈ ਅਤੇ ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤਾਂ ਹੁਣ ਤੱਕ ਦੇ ਕਿਸੇ ਦਿੱਲੀ ਦੇ ਸਿੱਖ ਆਗੂ ਵਲੋਂ ਬਾਦਲਾਂ ਨੂੰ ਸਭ ਤੋਂ ਮੰਦੀ ਤੇ ਅਸਭਿਅਕ ਭਾਸ਼ਾ ਵਰਤਣ ਦਾ ਗੋਲਡ ਮੈਡਲ ਅਵਾਰਡ ਦਿੱਤਾ ਜਾ ਸਕਦਾ ਹੈ ਉਹਨਾਂ ਕਿਹਾ ਜਨਵਰੀ ਵਿੱਚ ਦੋ ਸਾਲ ਬਾਅਦ ਹੋਣ ਵਾਲੀ ਕਾਰਜਕਾਰਨੀ ਦੀ ਚੋਣ ਦੌਰਾਨ ਸਰਨੇ ਨੂੰ ਕੋਈ ਅਹੁਦਾ ਨਹੀਂ ਮਿਲਣਾ । ਫ਼ਿਰ ਜਦ ਇਹ ਸੁਆਰਥ ਪੂਰਾ ਨਾ ਹੋਇਆ ਤਾਂ ਜਨਵਰੀ ਵਿੱਚ ਹੀ ਇਹਨਾਂ ਦਾ ਬਾਦਲਾਂ ਨਾਲੋਂ ਅਵੱਸ਼ ਤਲਾਕ ਹੋ ਜਾਵੇਂਗਾ । ਉਹਨਾਂ ਕਿਹਾ ਸਰਨੇ ਪਹਿਲਾਂ ਜਿਹੜੇ ਮੂੰਹ ਨਾਲ ਬਾਦਲਾਂ ਨੂੰ ਕੁਵਿੰਟਲ – ਕਵਿੰਟਲ ਦੀ ਗਾਲ੍ਹ ਕੱਢਿਆਂ ਕਰਦੇ ਸਨ ਹੁਣ ਕੁਰਸੀ ਲੈਣ ਦੀ ਖਾਤਿਰ ਓਹੀ ਜੁਬਾਨ ਨਾਲ ਉਹਨਾਂ ਦੀਆ ਸਿਫ਼ਤਾਂ ਤੇ ਤਾਰੀਫ਼ਾਂ ਕਰਦੇ ਨਹੀਂ ਥੱਕਦੇ ।

ਖੈਰ ਹੁਣ ਦੇਖਣਾ ਹੋਵੇਗਾ ਕਿ ਮਨਜੀਤ ਸਿੰਘ ਭੋਮਾ ਦੇ ਵੱਲੋਂ ਜੋ ਬਾਦਲ ਅਤੇ ਸਰ ਨੇ ਭਰਾਵਾਂ ਨੂੰ ਲੈ ਕੇ ਗੱਲਾਂ ਕਹੀਆਂ ਨੇ ਉਸਦੇ ਉੱਤੇ ਕੋਈ ਪ੍ਰਤੀਕਿਰਿਆ ਆਉਂਦੀ ਹੈ ਜਾਂ ਨਹੀਂ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਮਿੱਟੀ ਚ ਦੱਬੀ ਪਿ/ਸਤੌ/ ਲ ਕੱਢਕੇ ਦੇਖੋ ਕੀ ਕੀਤਾ ?

htvteam

ਮੌਸਮ ਵਿਭਾਗ ਦਾ ਵੱਡਾ ਦਾਅਵਾ, ਆਉਣ ਵਾਲੇ ਦਿਨਾਂ ‘ਚ

htvteam

ਆਹ ਡਾਕਟਰ ਗੱਲਾਂ ਨਾਲ ਹੀ ਮਰੀਜ਼ ਦੀਆਂ 101 ਬਿਮਾਰੀਆਂ ਨੂੰ ਠੀਕ ਕਰ ਦਿੰਦੈ ਨੇ

htvteam

Leave a Comment