Htv Punjabi
Punjab Video

ਮੌਸਮ ਵਿਭਾਗ ਦਾ ਵੱਡਾ ਦਾਅਵਾ, ਆਉਣ ਵਾਲੇ ਦਿਨਾਂ ‘ਚ

ਪੰਜਾਬ ਚ ਵਧੀ ਗਰਮੀ, ਲੋਕ ਪ੍ਰੇਸ਼ਾਨ
ਪਰ ਆਉਂਦੇ ਦਿਨਾਂ ਦੇ ਵਿੱਚ ਫਿਰ ਬਦਲੇਗਾ ਮੌਸਮ
ਮੌਸਮ ਵਿਭਾਗ ਦੇ ਵੱਲੋਂ ਨਵੀਂ ਅਪਡੇਟ ਸਾਂਝੀ
ਹਲਕੀ ਤੇ ਦਰਮਿਆਨੀ ਪਵੇਗੀ ਬਾਰਿਸ਼
ਪੰਜਾਬ ਦੇ ਵਿੱਚ ਪਿਛਲੇ ਦੋ ਦਿਨ ਤੋਂ ਲਗਾਤਾਰ ਗਰਮੀ ਵੱਧ ਰਹੀ। ਮੌਜੂਦਾ ਤਾਪਮਾਨ ਦਿਨ ਦਾ ਲਗਭਗ 35 ਡਿਗਰੀ ਦੇ ਨੇੜੇ ਜਦੋਂ ਕਿ ਰਾਤ ਦਾ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜੋ ਕਿ ਆਮ ਨਾਲੋਂ ਲਗਭਗ ਇੱਕ ਡਿਗਰੀ ਜਿਆਦਾ ਹੈ। ਪਰ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ। 27 ਅਤੇ 28 ਜੁਲਾਈ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਂਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਤਾਂ ਨਹੀਂ ਹੈ ਪਰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਦਲਵਾਈ ਵਾਲਾ ਮੌਸਮ ਰਹੇਗਾ ਜਿਸ ਨਾਲ ਤਾਪਮਾਨ ਦੇ ਵਿੱਚ ਵੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਇਸ ਸਬੰਧੀ ਮੌਸਮ ਵਿਭਾਗ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਤਾਪਮਾਨ ਵੀ ਮੌਜੂਦਾ ਸਮੇਂ ਦੇ ਵਿੱਚ ਆਮ ਨਾਲੋਂ ਲਗਭਗ ਇੱਕ ਡਿਗਰੀ ਦੇ ਕਰੀਬ ਜਿਆਦਾ ਚੱਲ ਰਹੇ ਨੇ। ਪਰ ਐਤਵਾਰ ਅਤੇ ਸੋਮਵਾਰ ਨੂੰ ਮੌਸਮ ਪੰਜਾਬ ਦੇ ਵਿੱਚ ਖੁਸ਼ਨਮਾ ਰਹੇਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲਦੀ ਅਮੀਰ ਹੋਣ ਦੀ ਲਾਲਸਾ ਨੇ ਗੁਆਢੀ ਨਾਲ ਹੀ ਚਾੜ੍ਹ ਦਿੱਤਾ ਚੰਦ

htvteam

ਬਿਨ੍ਹਾਂ ਡਰਾਇਵਰ ਤੋਂ ਟ੍ਰੇਨ ਚੱਲਣ ਵਾਲੀ ਘਟਨਾ ਦਾ ਸੱਚਆਇਆ ਸਾਹਮਣੇ ? ਕਾਰਨ ਸੁਣ ਤੁਹਾਡੇ ਉੱਡ ਜਾਣਗੇ ਹੋਸ਼

htvteam

ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ

htvteam

Leave a Comment