ਇਹ ਸ਼ਰਮਨਾਕ ਮਾਮਲਾ ਹੈ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੱਲੇ ਕੇ ਫੱਤੇ ਵਾਲਾ ਹਿਠਾੜ ਦਾ, ਜਿੱਥੇ ਇਹ ਸ਼ਰਮਨਾਕ ਘਟਨਾ ਵਾਪਰੀ ਹੈ |
ਅਸਲ ‘ਚ ਇਸ ਪਿੰਡ ਦੀ 26 ਸਾਲਾਂ ਨੌਜਵਾਨ ਕੁੜੀ ਦਾ ਵਿਆਹ ਕੁੱਝ ਸਾਲ ਪਹਿਲਾਂ ਪਿੰਡ ਇਸਮਾਈਲ ਖਾਂ ਦੇ ਸਤਨਾਮ ਸਿੰਘ ਨਾਂ ਦੇ ਨੌਜਵਾਨ ਨਾਲ ਹੋਇਆ ਸੀ | ਇਸ ਵੇਲੇ ਇਸਦੇ ਦੋ ਬੱਚੇ ਨੇ | ਇਸ ਨੌਜਵਾਨ ਕੁੜੀ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਦਾਜ ਘਟਾ ਲਿਆਉਣ ਕਾਰਨ ਸਹੁਰਾ ਪਰਿਵਾਰ ਅਕਸਰ ਇਸਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਅਕਸਰ ਕੁੱਟ ਮਾਰ ਕਰਦਾ | ਪਰ ਘਰੋਂ ਗਰੀਬ ਹੋਣ ਕਾਰਨ ਇਸਦੇ ਪੇਕੇ ਜ਼ਿਆਦਾ ਦਾਜ ਦੇਣ ਯੋਗ ਨਹੀਂ ਸਨ | ਜਿਸ ਕਰਕੇ ਪਿਛਲੇ ਕਰੀਬ ਇੱਕ ਸਾਲ ਤੋਂ ਇਹ ਆਪਣੇ ਪੇਕੇ ਪਿੰਡ ਆ ਕਰ ਰਹਿ ਰਹੀ ਸੀ | ਕੁੱਝ ਦਿਨ ਪਹਿਲਾਂ ਇਹ ਦੇਰ ਸ਼ਾਮ ਆਪਣੇ ਪੇਕੇ ਪਿੰਡ ਦੀ ਇੱਕ ਕਰਿਆਨੇ ਦੀ ਦੁਕਾਨ ਤੋਂ ਸੌਦਾ ਲੈਣ ਜਾਂਦੀ ਹੈ ਤੇ ਦੁਕਾਨ ਬੰਦ ਹੋਣ ਕਾਰਨ ਇਹ ਓਸੇ ਵੇਲੇ ਹੀ ਵਾਪਿਸ ਮੁੜ ਜਾਂਦੀ ਹੈ | ਰਾਹ ‘ਚ ਸੁਨਸਾਨ ਥਾਂ ‘ਤੇ ਇਸਦਾ ਸਹੁਰਾ ਤੇ ਉਸਦਾ ਇੱਕ ਸਾਥੀ ਕਣਕ ਦੇ ਖੇਤਾਂ ‘ਚ ਲੁਕੇ ਬੈਠੇ ਸਨ | ਫੇਰ ਜਿਵੇਂ ਹੀ ਇਹ ਨੌਜਵਾਨ ਔਰਤ ਖੇਤਾਂ ਦੇ ਕੋਲੋਂ ਲੰਘਦੀ ਹੈ ਦੋਵੇਂ ਜਣੇ ਇਸਨੂੰ ਚੂਕ ਕੇ ਖੇਤਾਂ ‘ਚ ਵੜ ਜਾਂਦੇ ਨੇ ਤੇ ਫਿਰ ਇਸਨੂੰ ਤੜਫ਼ਦਿਆਂ ਹੋਇਆਂ ਇਸ ਨਾਲ ਜੋ ਸ਼ਰਮਨਾਕ ਕਰਤੂਤ ਕਰਦੇ ਨੇ ਉਹ ਬੇਹੱਦ ਘਿਨਾਉਣੀ ਦੀ | ਜਿਸਤੋਂ ਬਾਅਦ ਇਹ ਆਪਣੇ ਕਪੜੇ ਪਾ ਰੋਂਦੀ ਕੁਰਲਾਉਂਦੀ ਆਪਣੇ ਘਰ ਚਲੀ ਜਾਂਦੀ ਹੈ |
previous post
