Htv Punjabi
Punjab

ਸਾਬਕਾ ਡੀਜੀਪੀ ਸੈਣੀ ਦੇ ਗੈਰ-ਜ਼ਮਾਨਤੀ ਵਰੰਟ ਜਾਰੀ, ਵੱਡੇ ਐਕਸ਼ਨ ਲਈ ਤਿਆਰ ਪੁਲਿਸ

ਇਸ ਵੇਲੇ ਅਦਾਲਤ ਵੱਲੋਂ ਵੱਡੀ ਕਾਰਵਾਈ ਕਰਦਿਆਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੁੜ ਵੱਡਾ ਝਟਕਾ ਦਿੱਤਾ ਹੈ। ਬਹੁ ਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਕਤਲ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ ਸੁਮੇਧ ਸੈਣੀ ਖਿਲਾਫ ਗੈਰ-ਜ਼ਮਾਨਤੀ ਵਰੰਟ ਜਾਰੀ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਗਿ੍ਰਫਤਾਰ ਕਰਕੇ 25 ਸਤੰਬਰ ਤੱਕ ਅਦਾਲਤ ‘ਚ ਪੇਸ਼ ਕਰਨ ਨੂੰ ਕਿਹਾ ਗਿਆ ਹੈ।

ਕਾਬਿਲੇਗੌਰ ਹੈ ਜਿੱਥੇ ਪੰਜਾਬ ਪੁਲਿਸ ਵੱਲੋਂ ਸੈਣੀ ਦੀ ਗਿ੍ਰਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਸੈਣੀ ਗਾਇਬ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੈਣੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ ਸੀ ਉਸ ‘ਤੇ ਵੀ ਅਗਲੇ ਸੋਮਵਾਰ ਤੱਕ ਕਾਰਵਾਈ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ।


ਸੁਮੇਧ ਸੈਣੀ ਦੀ ਗਿ੍ਰਫਤਾਰੀ ਨਾ ਹੋਣ ਕਾਰਨ ਜਿੱਥੇ ਸਿੱਖ ਜੱਥੇਬੰਦੀਆਂ ‘ਚ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ।

Related posts

ਕੈਨੇਡਾ ਗਏ ਪੰਜਾਬੀ ਮੁੰਡੇ ਦਾ ਹੋਇਆ ਭਿਆਨਕ ਐਕਸੀਡੈਂਟ; ਦੇਖੋ ਵੀਡੀਓ

htvteam

ਸੁਪਰੀਮੋ ਕੇਜਰੀਵਾਲ ਦੀ ਭੈਣ ਨੂੰ ਲਿਆ ਹਿਰਾਸਤ ‘ਚ

htvteam

ਘੱਟ BP ‘ਚ ਪੁਲਸੀਆ ਪਹੁੰਚਿਆ ਹਸਪਤਾਲ; ਦੇਖੋ ਬਿਨਾਂ ਦਵਾਈ ਤੋਂ ਕਿਵੇਂ

htvteam