Htv Punjabi
Punjab Religion Video

ਸਿਨਮਾ ਘਰ ਦੇ ਵਿੱਚ ਵੜ ਗਏ ਸਿੰਘ…

ਪੂਰੇ ਦੇਸ਼ ਵਿੱਚ ਦਾਸਤਾਨ ਏ ਸਰਹੰਦ ਫਿਲਮ ਨੂੰ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਇਹ ਫਿਲਮ ਚਾਰ ਸਾਹਿਬਜ਼ਾਦਿਆਂ ਦੇ ਉੱਤੇ ਆਧਾਰਿਤ ਸੀ ਜਿਸ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਇਸ ਫਿਲਮ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਚੱਲਣ ਨਹੀਂ ਦਿੱਤਾ ਜਾ ਰਿਹਾ, ਉਥੇ ਹੀ ਅੰਮ੍ਰਿਤਸਰ ਵਿੱਚ ਪਰਮਜੀਤ ਸਿੰਘ ਅਕਾਲੀ ਇਸ ਫਿਲਮ ਨੂੰ ਰੋਕਣ ਵਾਸਤੇ ਨਿੱਜੀ ਸਿਨੇਮਾ ਘਰ ਵਿੱਚ ਪਹੁੰਚਿਆ ਗਿਆ ਅਤੇ ਉੱਥੇ ਲੱਗੇ ਪੋਸਟਰਾਂ ਨੂੰ ਹਟਾ ਕੇ ਫਿਲਮ ਨੂੰ ਬੰਦ ਕਰਵਾਇਆ ਗਿਆ।ਉੱਥੇ ਹੀ ਪਰਮਜੀਤ ਅਕਾਲੀ ਕਹਿਣਾ ਹੈ ਕਿ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਿੱਖਾਂ ਦੇ ਉਪਰ ਇਸਤਰਾਂ ਐਨੀਮੇਸ਼ਨ ਫਿਲਮਾਂ ਬਣਾਈਆਂ ਜਾਣ ਉੱਥੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀਂ ਘਟਨਾ ਨਾ ਹੋਵੇ ਇਸ ਲਈ ਆਪਣੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।

ਉਥੇ ਹੀ ਸਿਨਮਾ ਘਰ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮ ਦਾ ਇਸ ਬਾਰੇ ਕੀ ਕਹਿਣਾ ਜਰਾ ਉਹ ਵੀ ਸੁਣ ਲਓ,,,,,,,,,ਸੋ ਦੱਸ ਦਈਏ ਕਿ ‘ਦਸਤਾਨ ਏ ਸਰਹਿੰਦ’ ਬਾਰੇ ਹੋਰ ਗੱਲ ਕਰੀਏ ਤਾਂ ਇਹ ਫਿਲਮ ਇੱਕ ਐਨੀਮੇਟਡ ਫਿਲਮ ਹੈ, ਇਸ ਫਿਲਮ ਨੂੰ ਮਨਪ੍ਰੀਤ ਬਰਾੜ ਅਤੇ ਨਵੀ ਸਿੱਧੂ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਿੱਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਯੋਗਰਾਜ ਸਿੰਘ, ਸ਼ਾਹਬਾਜ਼ ਖਾਨ, ਜਸਵੰਤ ਦਮਨ ਅਤੇ ਸਰਦਾਰ ਸੋਹੀ, ਗੁਰਪ੍ਰੀਤ ਭੰਗੂ ਵਰਗੇ ਸ਼ਾਨਦਾਰ ਕਲਾਕਾਰ ਹਨ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਰਫਿਊ ਦੌਰਾਨ ਬੰਦ ਸਕੂਲ ‘ਚ ਗੂੰਜੀਆਂ ਜਨਾਨੀ ਦੀਆਂ ਚੀਕਾਂ, ਮਾਸਟਰ ਕਰ ਰਿਹਾ ਸੀ ਦੋ ਦੋ ਜਨਾਨੀਆਂ ਨਾਲ ਧੱਕਾ, ਦੇਖੋ Live ਸੀਨ,

Htv Punjabi

ਲੋਕਾਂ ਨੂੰ ਰੋਜ਼ਗਾਰ ਨੀ ਮਿਲਦਾ, ਆਹ ਈਟੀਟੀ ਟੈੱਟ ਪਾਸ ਵਾਲੇ ਸਰਕਾਰ ਵਲੋਂ ਭਰਤੀ ਖੋਲ੍ਹਣ ‘ਤੇ ਈ ਤੱਤੇ ਹੋਏ ! ਦੇਖੋ ਕਿਉਂ!

Htv Punjabi

ਦਿਲ ਦਾ ਇਲਾਜ ਕਰਾਉਣ ਪੀਜੀਆਈ ‘ਚ ਆਈ 6 ਮਹੀਨੇ ਦੀ ਬੱਚੀ ਨੂੰ ਹੋਇਆ ਕੋਰੋਨਾ, 6 ਡਾਕਟਰਾਂ ਸਣੇ 12 ਕੁਆਰੰਨਟਾਈਨ, ਵਾਰਡ ‘ਚ 24 ਬੱਚੇ ਸਨ ਦਾਖਲ ?

Htv Punjabi

Leave a Comment