ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸੰਮੇਲਨ ਹੋਇਆ, ਜਿਸ ਦੇ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬੁਧੀਜੀਵੀ ਪਹੁੰਚੇ, ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਪੁਲਿਸ ਦੇ ਤਰਫੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਾਹੌਲ ਤਣਾਅਪੂਰਨ ਬਣਾ ਦਿੱਤਾ ਅਤੇ ਫਲੈਗ ਮਾਰਚ ਕੱਢਿਆ ਗਿਆ ਅੱਜ ਭਾਰੀ ਸੰਖਿਆ ਵਿੱਚ ਪੁਲਿਸ ਤੈਨਾਤ ਕਰ ਦਿੱਤੀ।
ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ 13 ਅਪ੍ਰੈਲ ਵਸਾਖੀ ਵਾਲੇ ਦਿਨ ਸਾਜਨਾ ਦਿਵਸ ਦੇ ਮੌਕੇ ਭਾਰੀ ਸੰਖਿਆ ਦੇ ਵਿੱਚ ਸੰਗਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਅਤੇ ਨਤਮਸਤਕ ਹੋਣ,,,ਅੱਜ ਨੈਸ਼ਨਲ ਮੀਡੀਆ ਬਹੁਤ ਆਇਆ ਹੋਇਆ ਹੈ ਉਹ ਹੁਣ ਗਲਤ ਖਬਰ ਨਾ ਚਲਾ ਦੇਵੇ ਕਿ ਮੈਂ ਆਖਿਆ ਕਿ ਸਰਬੱਤ ਖਾਲਸਾ ਬੁਲਾਇਆ ਹੈ,,,,,ਮੈਂ ਤਾਂ ਵਿਸਾਖੀ ਦੇ ਮੇਲੇ ਤੇ ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕਰਦਾ ਹਾਂ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..