ਇਹ ਮਾਮਲਾ ਹੈ ਜਲੰਧਰ ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਕਸਬਾ ਫਿਲੌਰ ਦੇ ਪਿੰਡ ਗੰਨਾ ਦਾ, ਜਿੱਥੇ ਹੈਰਾਨ ਕਰ ਦੇਣ ਵਾਲੀ ਇਹ ਵੀਡੀਓ ਇੱਕ ਸਮਾਜ ਸੇਵੀ ਨੇ ਗੁਪਤ ਢੰਗ ਨਾਲ ਬਣਾਈ ਹੈ | ਅਸਲ ‘ਚ ਵੀਡੀਓ ‘ਚ ਵਿਖਾਈ ਦੇਣ ਵਾਲੀ ਇਹ ਨੌਜਵਾਨ ਔਰਤ ਹੈ ਮਨਜੀਤ @ ਗੋਰੇ, ਜੋ ਕਿ ਪਿਛਲੇ ਲੰਮੇਂ ਸਮੇਂ ਤੋਂ ਚਿੱਟਾ ਵੇਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੀ ਸੀ | ਜਿਸਦੇ ਨਸ਼ਾ ਵੇਚਣ ਦੇ ਮਾਮਲੇ ‘ਚ ਪਹਿਲਾਂ ਵੀ ਇੱਕ ਮਾਮਲਾ ਦਰਜ਼ ਹੈ |
ਇਸੁਰਤ ਦੇ ਗੰਦੇ ਕਾਰਨਾਮੇ ਨੂੰ ਉਜਾਗਰ ਕਰਨ ਲਈ ਇੱਕ ਸਮਾਜਸਵੇਵੀ ਨੇ ਗੁਪਤ ਢੰਗ ਨਾਲ ਵੀਡੀਓ ਬਣਾ ਪੁਲਿਸ ਦੇ ਆਹਲਾ ਅਫਸਰ ਨੂੰ ਭੇਜ ਦਿੱਤੀ | ਫੇਰ ਪੁਲਿਸ ਨੇ ਮੁਸ਼ਤੈਦੀ ਵਿਖਾ ਤੁਰੰਤ ਹੀ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ |
ਸਿਰਫ ਏਨਾ ਹੀ ਨਹੀਂ ਨਸ਼ਾ ਵੇਚਣ ਦੇ ਮਾਮਲੇ ‘ਚ ਇਸਦੇ ਘਰਵਾਲੇ ਸੁਨੀਲ @ ਸੰਨੀ ‘ਤੇ ਵੀ ਇੱਕ, ਸੱਸ ਤੇ ਪੰਜ ਅਤੇ ਸਹੁਰੇ ‘ਤੇ 13 ਮਾਮਲੇ ਦਰਜ਼ ਨੇ |
previous post
