Htv Punjabi
Crime Punjab Video

ਸੁੱਖਣਵਾਲਾ ਮਾਮਲੇ ‘ਚ ਇੱਕ ਹੋਰ ਨਵਾਂ ਖੁਲਾਸਾ, ਸੁਣ ਉੱਡਣਗੇ ਹੋਸ਼ !

ਗੁਰਵਿੰਦਰ ਮਾਮਲੇ ‘ਚ ਅਫਵਾਹਾਂ ਤੋਂ ਹਟ ਕੇ ਪੁਲਿਸ ਜਾਂਚ ਵਿੱਚ ਖੁਲਾਸਾ
ਡੀਆਈਜੀ ਫਰੀਦਕੋਟ ਰੇਂਜ ਮੈਡਮ ਨਿਲੰਬਰੀ ਜਗਾਦਲੇ ਨੇ ਦਿੱਤੀ ਜਾਣਕਾਰੀ
ਗੁਰਵਿੰਦਰ ਰੁਪਿੰਦਰ ਕੌਰ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ
ਰੁਪਿੰਦਰ ਨੇ ਰਸਤੇ ਚੋਂ ਹਟਾਓਣ, ਜ਼ਮੀਨ ਹੜੱਪਣ ਲਈ ਬਣਾਈ ਕਤਲ ਦੀ ਪਲੈਨਿੰਗ
ਖੁਦ ਕ੍ਰਾਇਮੋਲੋਜੀ ਦੀ ਕੀਤੀ ਹੋਈ ਹੈ ਪੜ੍ਹਾਈ
ਕੀ ਹੈ ਪੋਸਟਮਾਰਟਮ ਦੀ ਰਿਪੋਰਟ ਦਾ ਸੱਚ ਅਤੇ ਕ਼ਤਲ ਕਰਨ ਦੀ ਕੀ ਰਹੀ ਅਸਲ ਵਜ੍ਹਾ
28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਇੱਕ ਲੜਕੀ ਰੁਪਿੰਦਰ ਕੌਰ ਜੋ ਅੱਧੀ ਰਾਤ ਨੂੰ ਆਪਣੇ ਆਸ਼ਕ ਨੂੰ ਘਰ ਸੱਦ ਕੇ ਉਸ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੰਦੀ ਹੈ ਜਿਸ ਨੂੰ ਬਾਅਦ ਚ ਲੁੱਟ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਰੁਪਿੰਦਰ ਦਾ ਆਸ਼ਕ ਹਰਕੰਵਲ ਪ੍ਰੀਤ ਮੌੱਕੇ ਤੋਂ ਘਰ ਦੇ ਗਹਿਣੇ ਲੈੱਕੇ ਫਰਾਰ ਹੋ ਜਾਂਦਾ ਹੈ ਅਤੇ ਜਦ ਇਸ ਕ਼ਤਲ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜਦੀ ਹੈ ਤਾਂ ਹਾਲਾਤਾਂ ਮੁਤਾਬਿਕ ਸਿੱਧਾ ਸ਼ੱਕ ਰੁਪਿੰਦਰ ਕੌਰ ਤੇ ਜਾਂਦਾ ਹੈ ਜਿਸ ਨੂੰ ਮੌਕੇ ਤੇ ਪੁਲਿਸ ਕਾਬੂ ਕਰ ਲੈਂਦੀ ਹੈ ਅਤੇ ਫਿਰ ਜਾਂਚ ਦਾ ਸਿਲਸਿਲਾ ਸ਼ੁਰੂ ਹੋਣ ਤੇ ਸਾਰੀ ਕਹਾਣੀ ਸਾਹਮਣੇ ਆਉਂਦੀ ਹੈ।

ਜਿਸ ਦੌਰਾਨ ਰੁਪਿੰਦਰ ਦੇ ਫਰਾਰ ਪ੍ਰੇਮੀ ਨੂੰ ਫੜਨ ਲਈ ਪੁਲਿਸ ਦਾ ਦਬਾਅ ਉਸਦੇ ਪਰਿਵਾਰ ਤੇ ਪੈਣ ਦੇ ਚਲੱਦੇ ਦੋ ਦਿਨਾਂ ਬਾਅਦ ਹਰਕੰਵਲ ਪ੍ਰੀਤ ਫਰੀਦਕੋਟ ਦੀ ਅਦਾਲਤ ‘ਚ ਆਤਮ ਸਮਰਪਣ ਕਰ ਦਿੰਦਾ ਹੈ ।ਬਾਅਦ ਚ ਇਨ੍ਹਾ ਦੇ ਇੱਕ ਹੋਰ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼ਿਵਜੀਤ ਸਿੰਘ ਨਾਮੀ ਯੁਵਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਉਸ ਰਾਤ ਕਿਸੇ ਦੀ ਕਾਰ ਉਧਾਰੀ ਮੰਗ ਕੇ ਹਰਕੰਵਲ ਪ੍ਰੀਤ ਨਾਲ ਰੁਪਿੰਦਰ ਦੇ ਪਿੰਡ ਪੁੱਜਦਾ ਹੈ।ਹਾਲਾਂਕਿ ਇਸ ਕ਼ਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬਹੁਤ ਕੁੱਜ ਕਿਹਾ ਗਿਆ ਜਿਸ ਚ ਕੁੱਜ ਗੱਲਾਂ ਸੱਚ ਅਤੇ ਕੁੱਜ ਅਫਵਾਹਾਂ ਨੇ ਪੂਰਾ ਜੋਰ ਫੜਿਆ ਜਿਸ ਨੂੰ ਵਿਰਾਮ ਲਗਾਉਂਦੇ ਹੋਏ ਡੀਆਈਜੀ ਫਰੀਦਕੋਟ ਰੇਜ਼ ਮੈਡਮ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਇਸ ਕ਼ਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਕੀਮ ਤਹਿਤ ਅੰਜ਼ਾਮ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਕਈ ਆਹਿਮ ਸਬੂਤ ਮਿਲੇ ਜਿਸ ਤੋਂ ਪਤਾ ਲੱਗਾ ਕੇ ਹਰਕੰਵਲ ਪ੍ਰੀਤ ਅਤੇ ਰੁਪਿੰਦਰ ਦਰਮਿਆਨ ਪ੍ਰੇਮ ਸਬੰਧ ਸਨ ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਅਤੇ ਉਨ੍ਹਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ਤੇ ਵੀ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਸਦੇ ਕ਼ਤਲ ਦੀ ਸਾਜਿਸ਼ ਘੜੀ ਕਿਉਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸਨੂੰ ਤਲਾਕ ਨਹੀਂ ਦੇਵੇਗਾ ਅਤੇ ਉਹ ਇੱਕ ਨਹੀਂ ਹੋ ਸਕਣਗੇ। ਹੱਤਿਆ ਸਮੇ ਗੁਰਵਿੰਦਰ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ ਜਿਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੀ ਲੱਗੀਆਂ ਜੋ ਪੋਸਟ ਮਾਰਟਮ ਦੀ ਰਿਪੋਰਟ ਚ ਸਾਹਮਣੇ ਆਇਆ।ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਿਕ ਉਸਦੀ ਹੱਤਿਆ ਸਾਹ ਘੁੱਟੇ ਜਾਣ ਨਾਲ ਹੋਈ ਪਰ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੱਤਿਆ ਤੋ ਪਹਿਲਾ ਨਸ਼ੇ ਯਾ ਜ਼ਹਿਰ ਦੇਣ ਸਬੰਧੀ ਪੁਸ਼ਟੀ ਹੋ ਸਕੇਗੀ।

ਉਨ੍ਹਾਂ ਕਿਹਾ ਕਿ ਜਦ ਗੁਰਵਿੰਦਰ ਦੀ ਹੱਤਿਆ ਹੋਈ ਉਸ ਸਮੇ ਉਸਦੇ ਤਨ ਤੇ ਕਪੜੇ ਕਿਉ ਨਹੀ ਸਨ ਇਸ ਸਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੌਰਾਨ ਘਰ ਚੋ ਗਾਇਬ ਸੋਨਾ,ਗੁਰਵਿੰਦਰ ਦੇ ਕਪੜੇ ਅਤੇ ਹਤਿਆ ਮੌੱਕੇ ਵਰਤੀ ਗਈ ਕਾਰ ਵੀ ਬ੍ਰਾਮਦ ਕਰ ਲਈ ਗਈ ਹੈ।ਉਨ੍ਹਾਂ ਦਸਿਆ ਕਿ ਹੱਤਿਆ ਤੋ ਬਾਅਦ ਰੁਪਿੰਦਰ ਦੇ ਪ੍ਰੇਮੀ ਅਤੇ ਉਸਦੇ ਸਾਥੀ ਦਾ ਚੰਡੀਗੜ੍ਹ ਜਾਣਾ ਅਤੇ ਫਿਰ ਉਥੋਂ ਮੁੰਬਈ ਜਾਣਾ ਉਨ੍ਹਾਂ ਦੀ ਸਾਜ਼ਿਸ਼ ਦਾ ਹੀ ਹਿੱਸਾ ਸੀ।ਉਨ੍ਹਾਂ ਵੱਡੀ ਗੱਲ ਤੋਂ ਪਰਦਾ ਚੁਕਦੇ ਕਿਹਾ ਕਿ ਰੁਪਿੰਦਰ ਖੁਦ ਕ੍ਰਾਇਮੋਲੋਜੀ ਦੀ ਪੜਾਈ ਕਰ ਚੁੱਕੀ ਹੈ ਜੀਸ ਕਾਰਨ ਉਸਦੇ ਸ਼ਾਤਿਰ ਦਿਮਾਗ ਚ ਅਜਿਹੀ ਸਾਜਿਜ਼ ਉਪਜੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ ਜੀਸ ਨੂੰ ਇੰਨੀ ਜਲਦੀ ਮੁਕੱਮਲ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਗੱਲ ਦੀ ਵੀ ਆਸ਼ੰਕਾ ਜਾਹਰ ਕਰਦਾ ਹੈ ਉਸਦੀ ਜਾਂਚ ਕਰ ਕੇ ਸਚਾਈ ਜਾਨਣ ਦੀ ਕੋਸ਼ਿਸ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਅਗਰ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਸਨੂੰ ਵੀ ਇਸ ਮਾਮਲੇ ਚ ਨਾਮਜ਼ਦ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗ਼ਲਤ ਪਾਸਿਓਂ ਆ ਰਹੇ ਮੋਟਰਸਾਇਕਲ ਦੀ ਕਾਰ ਨਾਲ ਟੱਕਰ; ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

htvteam

ਸਰਕਾਰ ਨੇ ਧਰਨਾਕਾਰੀ ਪਾਵਰਕੌਮ ਮੁਲਾਜ਼ਮਾਂ ਨੂੰ ਇੰਝ ਸਿਖਾਇਆ ਸਬਕ! ਨਾਲੇ ਨੌਕਰੀ ‘ਚ ਪਾਇਆ ਪੰਗਾ ਤੇ ਨਾਲੇ ਹੁਣ ਤਨਖਾਹ ਵੱਲ ਝਾਕਣਗੇ!

Htv Punjabi

ਮੁੰਡੇ ਭਾਰਤ ‘ਚੋਂ ਅਮਰੀਕਾ ਨੂੰ ਲਿਜਾ ਰਹੇ ਸੀ ਅਜਿਹੀ ਸ਼ੈਅ

htvteam

Leave a Comment