ਸੁਖਨਵਾਲਾ ਕਤਲ ਕਾਂਡ ਮਾਮਲੇ ਵਿੱਚ ਗੁਰਵਿੰਦਰ ਸਿੰਘ ਦਾ ਅੰਤਿਮ ਸਸਕਾਰ
ਪੁਲਿਸ ਵੱਲੋਂ ਸਾਰੇ ਦੋਸ਼ੀ ਕੀਤੇ ਗਏ ਗ੍ਰਿਫਤਾਰ
ਪਰਿਵਾਰ ਨੇ ਜਤਾਈ ਗੁਰਵਿੰਦਰ ਦੇ ਸਸਕਾਰ ਦੀ ਸਹਿਮਤੀ
ਲੋਕ ਗੁਰਵਿੰਦਰ ਦੇ ਅੰਤਿਮ ਸੰਸਕਾਰ ਲਈ ਉਸ ਦੇ ਘਰ ਇਕੱਤਰ ਹੋਏ
ਫਰੀਦਕੋਟ ਦੇ ਪਿੰਡ ਸੁੱਖਣ ਵਾਲਾ ਵਿਖੇ ਇੱਕ ਲੜਕੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸੇ ਦੌਰਾਨ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੂੰ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕਰ ਲਿਆ ਸੀ ਜੋ ਕਿ ਬਾਅਦ ਵਿੱਚ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਰੁਪਿੰਦਰ ਕੌਰ ਵੱਲੋਂ ਆਪਣੇ ਆਸ਼ਿਕ ਜੋ ਕਿ ਬਠਿੰਡਾ ਦੇ ਪਿੰਡ ਬੱਲੂਆਣਾ ਦਾ ਰਹਿਣ ਵਾਲਾ ਹੈ ਉਸ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ ।
ਉੱਥੇ ਹੀ ਪੁਲਿਸ ਵੱਲੋਂ ਰੁਪਿੰਦਰ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਹਰਕਮਲ ਪ੍ਰੀਤ ਸਿੰਘ ਜਿਸ ਨੇ ਕਿ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਗਿਆ ਸੀ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਪਰ ਇਸ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਇਹਨਾਂ ਦੋਹਾਂ ਦੇ ਨਾਲ ਕਿਸੇ ਹੋਰ ਦੀ ਵੀ ਮਿਲੀ ਭੁਗਤ ਹੋ ਸਕਦੀ ਹੈ ਜੋ ਇਸ ਹੱਤਿਆਕਾਂਡ ਵਿੱਚ ਸ਼ਾਮਿਲ ਸੀ ਜਿਸ ਦੀ ਗ੍ਰਿਫਤਾਰੀ ਤੱਕ ਉਹ ਗੁਰਵਿੰਦਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਤਾਂ ਹੁਣ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਹੋਰ ਆਰੋਪੀ ਵਿਸ਼ਵਜੀਤ ਸਿੰਘ ਜੋ ਕਿ ਡਾਬਾਵਲੀ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਹੱਤਿਆ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ।
ਫਿਲਹਾਲ ਪੁਲਿਸ ਦੀ ਰਿਕੁਐਸਟ ਤੋਂ ਬਾਅਦ ਪਰਿਵਾਰ ਵੱਲੋਂ ਗੁਰਵਿੰਦਰ ਦਾ ਅੰਤਿਮ ਸਸਕਾਰ ਕਰਨ ਦੀ ਸਹਿਮਤੀ ਜਤਾਈ ਜਿਸ ਦਾ ਅੱਜ ਉਸਦੇ ਪਿੰਡ ਸੁੱਖਣ ਵਾਲਾ ਵਿਖੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਗੁਰਵਿੰਦਰ ਦੇ ਅੰਤਿਮ ਸੰਸਕਾਰ ਵਿੱਚ ਪੁੱਜ ਰਹੇ ਹਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਇਸ ਮੌਕੇ ਪਿੰਡ ਵਾਸੀ ਅਤੇ ਉਸਦੇ ਦੋਸਤਾਂ ਮਿੱਤਰਾਂ ਨੇ ਦੱਸਿਆ ਕਿ ਗੁਰਵਿੰਦਰ ਇੱਕ ਬੇਹਦ ਹੀ ਲਾਇਕ ਅਤੇ ਸੂਝਵਾਨ ਲੜਕਾ ਸੀ ਜੋ ਕਿ ਬੈਂਕ ਵਿੱਚ ਨੌਕਰੀ ਕਰਦਾ ਸੀ ਅਤੇ ਉਸਦੀ ਪਤਨੀ ਰੁਪਿੰਦਰ ਕੌਰ ਜਿਹੜੀ ਕਿ ਜਨਵਰੀ 2025 ਵਿੱਚ ਕਨੇਡਾ ਤੋਂ ਵਾਪਸ ਆਈ ਸੀ ਔਰ ਬਟੀਕ ਦਾ ਕੰਮ ਕਰ ਰਹੀ ਸੀ ਉਸ ਦਾ ਸੋਸ਼ਲ ਮੀਡੀਆ ਐਪ ਜਰੀਏ ਬਠਿੰਡਾ ਦੇ ਪਿੰਡ ਬੱਲੂਆਣਾ ਦੇ ਹਰਕਮਲਪ੍ਰੀਤ ਸਿੰਘ ਨਾਲ ਰਿਲੇਸ਼ਨ ਬਣ ਗਿਆ ਜੋ ਬਾਅਦ ਵਿੱਚ ਗੁਰਵਿੰਦਰ ਦੀ ਹੱਤਿਆ ਦਾ ਕਾਰਨ ਬਣਿਆ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਦੀ ਹੱਤਿਆ ਤੋਂ ਪਹਿਲਾਂ ਉਸ ਨੂੰ ਕੁਝ ਨਸ਼ੀਲੀ ਚੀਜ਼ ਖਵਾਈ ਗਈ ਸੀ ਤਾਂ ਕਿ ਗੁਰਵਿੰਦਰ ਬੇਸੁੱਧ ਹੋ ਜਾਵੇ ਅਤੇ ਉਹ ਆਪਣੀ ਕਰਤੂਤ ਨੂੰ ਬੇਫਿਕਰੀ ਨਾਲ ਅੰਜਾਮ ਦੇ ਸਕਣ ਪਰ ਇਸੇ ਦੌਰਾਨ ਗੁਰਵਿੰਦਰ ਸਿੰਘ ਹੋਸ਼ ਵਿੱਚ ਆ ਜਾਂਦਾ ਹੈ ਤੇ ਦੋਨਾਂ ਵਿੱਚ ਕਾਫੀ ਧੱਕਾ ਮੁੱਕੀ ਹੁੰਦੀ ਹੈ ਜਿਸ ਦੌਰਾਨ ਗੁਰਵਿੰਦਰ ਦਾ ਕਲਾਕਾਰ ਕੁੱਟ ਕੇ ਔਰ ਆਰੋਪੀਆਂ ਵੱਲੋਂ ਉਸ ਦਾ ਕਤਲ ਕਰ ਦਿੱਤਾ।
ਇਸ ਮੌਕੇ ਪਰਿਵਾਰ ਦੇ ਦੁੱਖ ਚ ਸ਼ਰੀਕ ਹੋਣ ਪੁੱਜੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਵਿਸ਼ਵਾਸ ਦਾ ਕਤਲ ਹੈ ਕਿਉਂਕਿ ਪਤਨੀ ਜਿਸ ਨੂੰ ਅਸੀਂ ਸ਼ਰਧਾਂਜਲੀ ਯਾਨੀ ਕਿ ਦੰਗ ਮੰਨਦੇ ਹਾਂ ਜੇਕਰ ਉਸ ਵੱਲੋਂ ਹੀ ਅਜਿਹਾ ਘਟੀਆ ਕਾਰਾ ਕੀਤਾ ਜਾਂਦਾ ਤਾਂ ਸਮਾਜ ਵਿੱਚ ਇਹ ਕਲੰਕ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਅਸੀਂ ਉਸਦੇ ਦੁੱਖ ਵਿੱਚ ਖੜੇ ਹਾਂ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿਤੇ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤ ਵਿੱਚ ਇਸ ਦੀ ਸੁਣਵਾਈ ਕਰਵਾ ਕੇ ਮਿਸਾਲੀ ਸਜਾਵਾਂ ਦਿੱਤੀਆਂ ਜਾਣ ਅਤੇ ਪੁਲਿਸ ਵੱਲੋਂ ਵੀ ਹਰ ਪਹਿਲੂ ਤੋਂ ਮੁਕੰਮਲ ਜਾਂਚ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
