Htv Punjabi
Punjab Video

ਸੋਂਹ ਚੁੱਕਣ ‘ਤੋਂ ਪਹਿਲਾਂ Amritpal Singh ਨੂੰ ਵੱਡਾ ਝਟਕਾ

ਵਾਰਸ ਪੰਜਾਬ ਜਥੇਬੰਦੀ ਦੇ ਮੁੱਖੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੁਣੇ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸੋਂਹ ਚੁੱਕਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਿਆ ਹੈ,ਸੂਤਰਾਂ ਅਤੇ ਮੀਡੀਆ ਰਿਪੋਰਟਰਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਅੰਮ੍ਰਿਤਪਾਲ ਸਿੰਘ ਹੋਰਾਂ ਤੇ ਲੱਗੇ ਐਨ ਐਸ ਏ ਚ ਇਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ ਦਿਬਰੂਗੜ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਅਤੇ ਦਲਜੀਤ ਸਿੰਘ ਕਲਸੀ ਹੋਰਾਂ ਤੇ ਲੱਗੇ ਐਨ ਐਸ ਏ ਚ ਇਕ ਸਾਲਾ ਦਾ ਹੋਰ ਵਾਧਾ ਕੀਤਾ ਗਿਆ ਹਲਕਿ ਇਸਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਪਿਆਂ ਅਤੇ ਸਮਰਥਕਾਂ ਦੇ ਇਕ ਵਫਦ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਦੇਸ਼ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰਾਂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਇਸਦੇ ਨਾਲ ਹੀ ਅਮਰੀਕਾ ਦੇ ਉਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਹੋਰਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਅਮਰੀਕਾ ਦੇ ਵਾਈਟ ਹਾਉਸ ਵਿੱਚ ਵੀ ਚੁੱਕਿਆ ਗਿਆ ਸੀ ਪਰ ਇਹ ਤਮਾਮ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਹਾਲੇ ਤੱਕ ਰਿਹਾਈ ਨੂੰ ਲੈਕੇ ਕੋਈ ਸਿੱਟਾ ਨਹੀਂ ਨਿਕਲਿਆ,,,,,,,,,,

ਉਲਟਾ ਅੰਮ੍ਰਿਤਪਾਲ ਸਿੰਘ ਹੋਰਾਂ ਅਤੇ ਉਨ੍ਹਾਂ ਤੇ ਇਕ ਸਾਲ ਲਈ ਐਨ ਐਸ ਏ ਵਧਾ ਦਿੱਤਾ ਗਿਆ ਜੇਕਰ ਗੱਲ ਕਰੀਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੋਰਾਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ,ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਅਤੇ ਪੰਜਾਬ ਸਰਕਾਰ ਦੇ ਮੌਜੂਦਾ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਅਕਾਲੀਦਲ ਦੇ ਵਿਰਸਾ ਸਿੰਘ ਵਲਟੋਹਾ ਨੂੰ ਖੂੰਜੇ ਲਗਾ ਦਿੱਤਾ ਸੀ,ਇਸਦੇ ਨਾਲ ਹੀ ਦੱਸਣਯੋਗ ਹੈ ਕੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਤੇ ਮਾਰਚ ਸਾਲ 2023 ਚ ਐਨ ਐਸ ਏ ਐਕਟ ਲਗਾਇਆ ਗਿਆ ਸੀ ਜਿਸ ਵਿੱਚ ਵਾਧਾ ਕਰਕੇ ਇਕ ਸਾਲ ਲਈ ਹੋਰ ਅੱਗੇ ਕਰ ਦਿੱਤਾ ਗਿਆ ,ਅਜਿਹੇ ‘ਚ ਸਵਾਲ ਉਠਣੇ ਲਾਜ਼ਮੀ ਨੇ ਕਿ ਇਕ ਚੁਣੇ ਗਏ ਸੰਸਦ ਮੈਂਬਰ ਨਾਲ ਅਜਿਹੀ ਧੱਕੇਸ਼ਾਹੀ ਕਰਨੀ ਹੁਣ ਸਵਾਲ ਇਹ ਹੈ ਕੀ ਅਸੀ ਵਾਕਿਆ ਹੀ ਲੋਕਤੰਤਰ ਮੁਲਕ ਦੇ ਵਾਸੀ ਹਾਂ ?ਤੁਹਾਡੀ ਏਸ ਬਾਰੇ ਕੀ ਰਾਏ ਹੈ ਆਪਣੇ ਰਾਏ ਕੂਮੈਂਟ ਬੋਕਸ ਵਿੱਚ ਜ਼ਰੂਰ ਸਾਂਝੇ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਖ ਕੌਮ ਲਈ ਚੰਗੀ ਖ਼ਬਰ, ਭਾਈ ਲਾਲ ਸਿੰਘ ਦੀ 28 ਸਾਲ ਬਆਦ ਹੋਵੇਗੀ ਪੱਕੀ ਰਿਹਾਈ

Htv Punjabi

ਆਹ ਡਾਕਟਰ ਦੇਖੋ ਕਿੰਝ ਭਜਾ ਦਿੰਦੈ 31 ਦਰਦ

htvteam

ਅੱਧੀ ਰਾਤ ਨੂੰ ਕਾਰ ਖੜ੍ਹਾ ਕੇ ਬੰਦਾ ਕਰਨ ਲੱਗਾ ਆਹ ਕੰਮ, ਫੇਰ ਅਜਿਹਾ ਵਾਪਰਿਆ ਭਾਣਾ ਕਿ ਰੋਣਾ ਝੱਲਿਆ ਨੀ ਜਾਂਦਾ ਇਨ੍ਹਾਂ ਦਾ!

Htv Punjabi

Leave a Comment