Htv Punjabi
Crime Punjab Video

ਹਥਿਆਰਾਂ ਤੇ ਨਸ਼ੇ ਦਾ ਜਖ਼ੀਰਾ ਬਰਾਮਦ !

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ

ਸਰਹੱਦ ਪਾਰ ਤਸਕਰੀ ਮੋਡੀਊਲ ਬੇਨਕਾਬ
6 ਮੁਲਜ਼ਮ ਕੀਤੇ ਗਏ ਗ੍ਰਿਫ਼ਤਾਰ
6 ਆਧੁਨਿਕ ਪਿਸਤੌਲ ਤੇ 3.513 ਕਿਲੋ ਹੈਰੋਇਨ ਬਰਾਮਦ
ਪਾਕਿਸਤਾਨੀ ਹੈਂਡਲਰਾਂ ਨਾਲ ਲਿੰਕ ਸਾਹਮਣੇ
ਡਰੋਨ ਰਾਹੀਂ ਭਾਰਤ ਭੇਜੇ ਜਾ ਰਹੇ ਸਨ ਹਥਿਆਰ ਤੇ ਨਸ਼ਾ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਰਹੱਦ ਪਾਰ ਤੋਂ ਚੱਲ ਰਹੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਵੱਡੇ ਮੋਡੀਊਲ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ 6 ਆਧੁਨਿਕ ਪਿਸਤੌਲ (PX 5.7×28 mm TISAS ਟਰਕੀ ਸੀਰੀਜ਼), 60 ਜ਼ਿੰਦਾ ਕਾਰਤੂਸ ਅਤੇ 3.513 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਬੰਧ ਹਨ।

ਇਹ ਤਸਕਰ ਭਾਰਤ–ਪਾਕਿਸਤਾਨ ਸਰਹੱਦ ਦੇ ਨੇੜੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਇੱਕ ਸਰਹੱਦ ਪਾਰ ਦੇ ਹੈਂਡਲਰ ਦੇ ਅਧੀਨ ਕੰਮ ਕਰ ਰਹੇ ਸਨ, ਜਿਸ ਨਾਲ ਇੱਕ ਵੱਡੇ ਸੰਗਠਿਤ to ਤਸਕਰੀ ਨੈੱਟਵਰਕ ਦੇ ਸੰਕੇਤ ਮਿਲ ਰਹੇ ਹਨ।

ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ, ਥਾਣਾ ਛੇਹਰਟਾ ਅਤੇ ਥਾਣਾ ਵੇਰਕਾ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਹੁਣ ਦੋਸ਼ੀਆਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਬਹੁਤਰੇ ਨੌਜਵਾਨ 19 ਤੋਂ 24 ਸਾਲ ਦੀ ਉਮਰ ਦੇ ਹਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹਨ। ਕੁਝ ਨੌਜਵਾਨ ਮਜ਼ਦੂਰੀ, ਵੈਲਡਿੰਗ ਅਤੇ ਛੋਟੇ-ਮੋਟੇ ਕੰਮ ਕਰਦੇ ਸਨ, ਜਿਨ੍ਹਾਂ ਨੂੰ ਵਿਦੇਸ਼ੀ ਹੈਂਡਲਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਾਲਚ ਦੇ ਕੇ ਇਸ ਤਸਕਰੀ ਵਿੱਚ ਸ਼ਾਮਲ ਕੀਤਾ ਗਿਆ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਆਰੋਪੀਆ ਵਿੱਚ ਕਰਨ ਸਿੰਘ ਅਤੇ ਗੁਰਪ੍ਰੀਤ ਨੂੰ ਪਹਿਲਾਂ ਐਂਟੀ ਨਾਰਕੋਟਿਕ ਆਪਰੇਸ਼ਨ ਸੈਲ ਵੱਲੋਂ ਕਾਬੂ ਕੀਤਾ ਗਿਆ ਸੀ, ਜੋ ਖੇਮਕਰਨ ਖੇਤਰ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਮੱਖਣ ਦੀਨ ਉਰਫ਼ ਮੱਖਣ, ਰਕੇਸ਼ ਉਰਫ਼ ਕੇਸ਼ੂ, ਚਮਕੌਰ ਸਿੰਘ ਅਤੇ ਜਸਬੀਰ ਉਰਫ਼ ਬੀਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਅਰੋਪਿਆ ਖ਼ਿਲਾਫ਼ ਪਹਿਲਾਂ ਵੀ ਹਥਿਆਰਾਂ ਅਤੇ ਨਸ਼ੇ ਨਾਲ ਜੁੜੇ ਮਾਮਲੇ ਦਰਜ ਹਨ।

ਪੁਲਿਸ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਡਰੋਨ ਰਾਹੀਂ ਵਾਰ-ਵਾਰ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤੀ ਸਰਹੱਦ ਵਿੱਚ ਸੁੱਟੇ ਜਾ ਰਹੇ ਹਨ, ਜਿਨ੍ਹਾਂ ਨੂੰ ਸਥਾਨਕ ਨੌਜਵਾਨਾਂ ਰਾਹੀਂ ਚੁਕਵਾਇਆ ਜਾਂਦਾ ਹੈ। ਇਹ ਨੌਜਵਾਨ ਛੋਟੇ ਲਾਲਚਾਂ ਦੇ ਚੱਕਰ ਵਿੱਚ ਆ ਕੇ ਇਸ ਤਰ੍ਹਾਂ ਦੇ ਗੈਰਕਾਨੂੰਨੀ ਕੰਮਾਂ ਵਿੱਚ ਫਸ ਜਾਂਦੇ ਹਨ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨਸ਼ਿਆਂ, ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਦੇ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਜਾਰੀ ਰਹੇਗੀ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਸੰਭਾਵਿਤ ਲਿੰਕਾਂ ਅਤੇ ਕਨਸਾਈਨਮੈਂਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵ੍ਰਿੰਦਾਵਨ ਤੋਂ ਬਾਅਦ ਹਿਮਾਚਲ ‘ਚ ਪੰਜਾਬੀਆਂ ਨਾਲ ਇੱਕ ਹੋਰ ਹਾਦਸਾ…….

htvteam

ਚੰਗਾ ਭਲਾ ਘਰੋਂ ਗਏ ਮੁੰਡੇ ਨਾਲ ਕੀ ਹੋਇਐ ਸਾਰਾ ਸ਼ਹਿਰ ਹੈਰਾਨ

htvteam

ਦੇਖ ਲਓ ਹੁਣ ਆਹ ਪਿੰਡਾਂ ‘ਚ ਕੀ ਹੋਣ ਲੱਗਿਆ, ਤੁਸੀ ਵੀ ਧਿਆਨ ਰੱਖੋ ਕੀਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

htvteam

Leave a Comment