Htv Punjabi
Crime Punjab Video

ਹਰਿਆਣਾ ਦੇ ਆਹ 2 ਹੋਰ ਛੌਰੇ ਪੰਜਾਬ ਚ ਗਲਤ ਕੰਮ ਕਰਦੇ ਫੜ੍ਹੇ……

ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
98 ਕਿਲੋ ਭੁੱਕੀ ਸਮੇਤ ਹਰਿਆਣਾ ਦੇ ਦੋ ਤਸਕਰ ਗ੍ਰਿਫ਼ਤਾਰ
ਝਾਰਖੰਡ ਨਾਲ ਜੁੜੇ ਨੇ ਤਾਰ , ਪੁਲਿਸ ਵੱਲੋਂ ਜਾਂਚ ਸ਼ੁਰੂ
ਪੰਜਾਬ ਸਰਕਾਰ ਦੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਵੱਡੇ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਐੱਸ.ਐੱਸ.ਪੀ. ਬਠਿੰਡਾ ਦੀ ਅਗਵਾਈ ਹੇਠ ਐੱਸ.ਐੱਚ.ਓ. ਕੋਟਫੱਤਾ ਅਤੇ ਐੱਸ.ਐੱਚ.ਓ. ਸਦਰ ਬਠਿੰਡਾ ਦੀਆਂ ਟੀਮਾਂ ਵੱਲੋਂ ਜੱਸੀ ਚੌਕ ਨੇੜੇ ਲਗਾਏ ਵਿਸ਼ੇਸ਼ ਨਾਕੇ ਦੌਰਾਨ ਜਦੋਂ ਇੱਕ ਵਰਨਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਚਾਲਕ ਨੇ ਪੁਲਿਸ ਨੂੰ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਗੱਡੀ ਨੂੰ ਘੇਰ ਲਿਆ ਅਤੇ ਡੀ.ਐੱਸ.ਪੀ. ਭੁੱਚੋ ਦੀ ਮੌਜੂਦਗੀ ਵਿੱਚ ਕੀਤੀ ਤਲਾਸ਼ੀ ਦੌਰਾਨ ਕਾਰ ਵਿੱਚੋਂ 98 ਕਿਲੋ ਭੁੱਕੀ ਅਤੇ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ, ਬੀਲਾ ਸਰਾਂ ਅਤੇ ਹਰਗੋਬਿੰਦ ਖੀਲਾ (ਨਿਵਾਸੀ ਦੇਸੂ ਜੋਧਾ, ਹਰਿਆਣਾ), ਪੁਰਾਣੇ ਨਸ਼ਾ ਤਸਕਰ ਹਨ ਅਤੇ ਉਨ੍ਹਾਂ ‘ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਜਾਂਚ ਵਿੱਚ ਇਹ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਰਾਜਸਥਾਨ ਦੀ ਬਜਾਏ ਝਾਰਖੰਡ ਤੋਂ ਮੰਗਵਾਇਆ ਗਿਆ ਸੀ,ਪੁਲਿਸ ਹੁਣ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਤਾਂ ਜੋ ਝਾਰਖੰਡ ਤੋਂ ਪੰਜਾਬ ਤੱਕ ਫੈਲੇ ਇਸ ਨੈੱਟਵਰਕ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨ ਨੇਤਾਵਾਂ ਤੇ ਸਰਕਾਰ ਦਾ ਵੱਡਾ ਐਕਸ਼ਨ ?

htvteam

ਖ਼ੇਤਾਂ ‘ਚ ਲਿਜਾ ਫੇਰੀ ਵਾਲੇ ਨਾਲ ਹੀ ਟੱਪ ਦਿੱਤੀਆਂ ਹੱਦਾਂ

htvteam

ਲਓ ਬਈ ਪੰਜਾਬੀਓ ਤਿਆਰ ਹੋਜੋ ਹੋਰ ਟੈਕਸ ਭਰਨ ਲਈ, ਪੜ੍ਹੋ ਮਨਪ੍ਰੀਤ ਬਾਦਲ ਦਾ ਬਿਆਨ

Htv Punjabi

Leave a Comment