ਖੰਨਾ ਚ ਨਕਲੀ ਮਾਲ ਫੜਨ ਗਈ ਟੀਮ ਦੀ ਰੇਡ ਮਗਰੋਂ ਹੰਗਾਮਾ
ਥਾਣੇਦਾਰ ਨਾਲ ਉਲਝਿਆ ਮੰਤਰੀ ਦਾ OSD
SHO ਚੜਿਆ ਬਲੀ। ਕੀਤਾ ਗਿਆ ਲਾਈਨ ਹਾਜ਼ਰ
ਖੰਨਾ ਦੇ ਇੱਕ ਵੱਡੇ ਕਰਿਆਨਾ ਹੋਲਸੇਲ ਵਪਾਰੀ ਦੀ ਦੁਕਾਨ ਉਪਰ ਰੇਡ ਦੌਰਾਨ ਹੋਇਆ ਹੰਗਾਮਾ। ਕਾਪੀ ਰਾਈਟ ਫਰਮ ਦੀ ਟੀਮ ਨੇ ਪੁਲਸ ਨੂੰ ਨਾਲ ਲੈਕੇ ਰੇਡ ਕੀਤੀ। ਇਸੇ ਦੌਰਾਨ ਹੰਗਾਮਾ ਹੋ ਗਿਆ। ਕੈਬਿਨੇਟ ਮੰਤਰੀ ਤਰੁਨਪ੍ਰੀਤ ਸੌਂਦ ਦੇ ਓਐੱਸਡੀ ਦੀ ਸਬ ਇੰਸਪੈਕਟਰ ਨਾਲ ਹੋਈ ਬਹਿਸ। ਹੰਗਾਮੇ ਮਗਰੋਂ ਰੇਡ ਕਰਨ ਵਾਲਾ SHO ਚੜਿਆ ਬਲੀ। ਕੀਤਾ ਗਿਆ ਲਾਈਨ ਹਾਜ਼ਿਰ। ਜਾਣਕਾਰੀ ਦੇ ਅਨੁਸਾਰ ਸਪੀਡ ਸਰਚ ਨੈੱਟਵਰਕ ਲਿਮਿਟਡ ਦੇ ਸਤਨਾਮ ਸਿੰਘ ਨੇ ਸਿਟੀ ਥਾਣਾ ਪੁਲਸ ਨੂੰ ਨਾਲ ਲੈਕੇ ਵਿਜੈ ਕੁਮਾਰ ਰਾਕੇਸ਼ ਕੁਮਾਰ ਨਾਮਕ ਫਰਮ ਉਪਰ ਰੇਡ ਕੀਤੀ ਸੀ। ਪੁਲਿਸ ਟੀਮ ਨਾਲ ਸੀ।
ਰੇਡ ਦੌਰਾਨ ਦੁਕਾਨ ਚੋਂ ਲੱਖਾਂ ਰੁਪਏ ਦਾ ਸਾਮਾਨ ਜ਼ਬਤ ਕਰਕੇ ਇਸਨੂੰ ਜਾਅਲੀ ਦੱਸਿਆ ਗਿਆ। ਜਿਵੇਂ ਹੀ ਪੁਲਸ ਦੁਕਾਨ ਮਾਲਕ ਨੂੰ ਹਿਰਾਸਤ ਚ ਲੈਣ ਲੱਗੀ ਤਾਂ ਹੰਗਾਮਾ ਖੜ੍ਹਾ ਹੋ ਗਿਆ। ਇਸੇ ਦਰਮਿਆਨ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਓਐਸਡੀ ਕਰੁਨ ਅਰੋੜਾ ਵੀ ਪਹੁੰਚ ਗਏ। ਜਿਨ੍ਹਾਂ ਦੀ ਮੌਕੇ ਤੇ ਮੌਜੂਦ ਸਬ ਇੰਸਪੈਕਟਰ ਸੰਜਮ ਪ੍ਰਤਾਪ ਸਿੰਘ ਢਿੱਲੋਂ ਨਾਲ ਕਾਫੀ ਬਹਿਸ ਹੋਈ।
ਮਾਮਲਾ ਜਦੋਂ SSP ਡਾ. ਜਯੋਤੀ ਯਾਦਵ ਬੈਂਸ ਕੋਲ ਪੁੱਜਾ ਤਾਂ ਓਹਨਾਂ ਨੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੂੰ ਭੇਜਿਆ। ਇਸ ਪੂਰੇ ਮਾਮਲੇ ਚ ਸਿਟੀ ਥਾਣਾ ਦੇ SHO ਵਿਨੋਦ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਓਹਨਾਂ ਉਪਰ ਦੁਕਾਨ ਦੇ ਡੀਵੀਆਰ ਪੁੱਟਣ ਦਾ ਇਲਜਾਮ ਹੈ। ਓਥੇ ਹੀ ਰੇਡ ਕਰਨ ਆਈ ਟੀਮ ਦੇ ਮੁਲਾਜਮ ਹਿਰਾਸਤ ਚ ਲਏ ਗਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
