Htv Punjabi
Punjab Religion Video

ਆਨੰਦ ਕਾਰਜ ਕਰਵਾਉਣ ਤੋਂ ਪਹਿਲਾਂ ਖ਼ਬਰ ਜਰੂਰ ਦੇਖਲੋ

ਅਕਾਲ ਤਖ਼ਤ ਸਾਹਿਬ ਵੱਲੋਂ ਆਨੰਦ ਕਾਰਜ ਨੂੰ ਲੈਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਰੋਕ ਲਗਾ ਦਿੱਤੀ ਹੈ। ਡੈਸਟੀਨੇਸ਼ਨ ਵੈਡਿੰਗ ‘ਚ ਲੋਕ ਥੀਮ ਅਧਾਰਿਤ ਵਿਆਹ ਕਰਦੇ ਹਨ ਜਿਵੇਂ ਕਿ ਬੀਚ ਕਿਨਾਰੇ ਜਾਂ ਫੇਰ ਕਿਸੇ ਰਿਸੋਰਟ ‘ਚ। ਹੁਣ ਇਸ ਤਰ੍ਹਾਂ ਦੇ ਡੈਸਟੀਨੇਸ਼ਨ ਵਿਆਹਾਂ ‘ਚ ਆਨੰਦ ਕਾਰਜ ਨਹੀਂ ਹੋਣਗੇ। ਇਸ ਤੋਂ ਇਲਾਵਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਹੋਰ ਵੀ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ,,,,,,

ਦੱਸ ਦਈਏ ਕਿ ਮੈਰਿਜ਼ ਪੈਲੇਸ ‘ਚ ਪਹਿਲਾਂ ਤੋਂ ਆਨੰਦ ਕਾਰਜ ਕਰਵਾਉਣ ‘ਤੇ ਪਾਬੰਦੀ ਲੱਗੀ ਹੋਈ ਹੈ। ਲੰਘੇ ਦਿਨੀ ਕਈ ਥਾਵਾਂ ‘ਤੇ ਬੀਚ ‘ਤੇ ਆਨੰਦ ਕਾਰਜ ਕਰਵਾਉਣ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਨੂੰ ਦੇਖਦਿਆਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਵਿਆਹ ਦੀ ਪਾਰਟੀ ਤੁਸੀਂ ਕੀਤੇ ਵੀ ਕਰ ਸਕਦੇ ਹੋ ਪਰ ਲਾਵਾਂ ਫੇਰੇ ਗੁਰਦੁਆਰਾ ਸਾਹਿਬ ‘ਚ ਹੀ ਲੈਣੇ ਪੈਣਗੇ। ਇਹ ਫੈਸਲਾ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ‘ਚ ਲਿਆ ਗਿਆ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਨੌਜਵਾਨ ਮੁੰਡਿਆਂ ਨੇ ਕਮਾਈ ਦਾ ਲੱਭਿਆ ਅਜਿਹਾ ਸਾਧਨ

htvteam

ਕੈਪਟਨ ਨੇ ਸੁਰੇਸ਼ ਕੁਮਾਰ ਨੂੰ ਸੱਦਿਆ ਘਰ, ਦੇਖੋ ਕੀ ਹੋਇਆ ਅਜਿਹਾ ਕਿ ਸੁਰੇਸ਼ ਕੁਮਾਰ ਨੇ ਕੀਤਾ ਆਹ ਕੰਮ!

Htv Punjabi

ਦੁਸ਼ਹਿਰੇ ਵਾਲੇ ਦਿਨ ਆਹ ਸ਼ਹਿਰ ਚ ਦੇਖੋ ਕੀ ਹੋਇਆ

htvteam

Leave a Comment