Htv Punjabi
Punjab Video

ਆਹ ਦੇਖਲੋ ਚਾਈਨਾ ਡੋਰ ਦਾ ਆ। ਤੰ ਕ

ਲੁਧਿਆਣਾ ਵਿਚ ਵੱਡੀ ਗਿਣਤੀ ਵਿਚ ਚਾਈਨਾ ਡੋਰ ਵਿਕ ਰਹੀ ਹੈ। ਇਸ ਡੋਰ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਦੀ ਕੋਈ ਖ਼ਾਸ ਯੋਜਨਾ ਲੋਕਾਂ ਵਿੱਚ ਨਜ਼ਰ ਨਹੀਂ ਆ ਰਹੀ। ਤਾਜ਼ਾ ਮਾਮਲਾ ਬਸਤੀ ਜੋਧੇਵਾਲ ਇਲਾਕੇ ਤੋਂ ਸਾਹਮਣੇ ਆਇਆ ਹੈ।ਜਿੱਥੇ ਇਕ ਬਾਈਕ ਸਵਾਰ ਦੇ ਗਲੇ ਵਿਚ ਚਾਈਨਾ ਡੋਰ ਫਸਣ ਨਾਲ ਨੌਜਵਾਨ ਦੀ ਗਰਦਨ ‘ਤੇ ਕੱਟ ਲੱਗ ਗਿਆ ਹੈ। ਖ਼ੂਨ ਨਾਲ ਲੱਥਪੱਥ ਜ਼ਖ਼ਮੀ ਆਸ਼ੀਸ਼ (21) ਨੂੰ ਈ-ਰਿਕਸ਼ਾ ਵਿਚ ਹਸਪਤਾਲ ਲਿਜਾਇਆ ਗਿਆ।

ਇੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਆਸ਼ੀਸ਼ ਨੂੰ ਦੋ ਹਸਪਤਾਲਾਂ ਤੋਂ ਜਵਾਬ ਦੇ ਦਿੱਤਾ ਗਿਆ , ਜਿਸ ਤੋਂ ਬਾਅਦ ਹੁਣ ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਮੌਕੇ ਤੇ ਸ਼ਿਵ ਸੈਨਾ ਨੇਤਾ ਪਹੁੰਚੇ ਤੇ ਨੌਜਵਾਨ ਦਾ ਹਾਲ ਜਾਣਿਆ,,,,,,,,

ਦੱਸ ਦਈਏ ਕਿ ਭਾਵੇਂ ਪੰਜਾਬ ਸਰਕਾਰ ਨੇ ਬੀਤੇ ਦਿਨ ਹੀ ਚਾਈਨਾ ਡੋਰ ‘ਤੇ ਪਾਬੰਦੀ ਲਗਾਉਂਦਿਆਂ ਇਸ ਨੂੰ ਵੇਚਣ ਤੇ ਖਰੀਦਣ ਵਾਲਿਆਂ ਲਈ ਜੁਰਮਾਨੇ ਤੇ ਸਜ਼ਾ ਦਾ ਪ੍ਰਬੰਧ ਕੀਤਾ ਸੀ ਪਰ ਅਜੇ ਵੀ ਪੁਰਾਣੇ ਬਾਜ਼ਾਰਾਂ ‘ਚ ਚਾਈਨਾ ਡੋਰ ਅੰਨ੍ਹੇਵਾਹ ਵੇਚੀ ਜਾ ਰਹੀ ਹੈ। ਪੁਲਿਸ ਨੇ ਅਜੇ ਤੱਕ ਇਨ੍ਹਾਂ ਬਾਜ਼ਾਰਾਂ ਵਿੱਚ ਕੋਈ ਛਾਪੇਮਾਰੀ ਨਹੀਂ ਕੀਤੀ। ਇਨ੍ਹਾਂ ਬਾਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਦਾਰ ਪਤੰਗਾਂ ਅਤੇ ਡੋਰਾਂ ਵੇਚਣ ਵਾਲੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਵਾਂ ਲੈਣ ਤੋਂ ਪਹਿਲਾਂ ਪੜ੍ਹ ਲਓ ਇਹ ਹਦਾਇਤਾਂ

htvteam

ਨਵਜੋਤ ਸਿੱਧੂ ਨੇ 2015 ਦੇ ਅਕਾਲੀ ਨਿਵੇਸ਼ ਸੰਮੇਲਨ ਦੀ ਕੀਤੀ ਆਲੋਚਨਾ

htvteam

ਆਹ ਤੇਲ ਖਰਾਬ ਪੇਟ ਨੂੰ ਜਾਦੂਈ ਢੰਗ ਨਾਲ ਠੀਕ ਕਰਦੈ

htvteam

Leave a Comment