ਜੇਕਰ ਤੁਹਾਡੇ ਨਿਆਣੇ ਵੀ ਖੇਡਣ ਜਾਂਦੇ ਨੇ ਬਾਹਰ ਤਾਂ ਜ਼ਰਾ ਧਿਆਨ ਨਾਲ ਦੇਖਿਓ ਕਿਤੇ ਜੋ ਇਸ ਨਿਆਣੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ,,, ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਇੱਕ ਪਰਿਵਾਰ ਤੇ ਇੱਕ ਉਹਨਾਂ ਦਾ ਬੇਟਾ ਖੜਾ ਤੇ ਪੁਲਿਸ ਮਿੱਠਾ ਮੂੰਹ ਕਰਵਾਉਂਦੀ ਨਜ਼ਰ ਆ ਰਹੀ,, ਦਰਅਸਲ ਅੰਮ੍ਰਿਤਸਰ ਦੇ 88 ਫੁੱਟ ਰੋਡ ਤੋਂ ਇੱਕ ਸਾਲ ਪਹਿਲਾਂ ਮੁੰਡੇ ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੇ ਚਲਦੇ ਪਰਿਵਾਰਿਕ ਮੈਂਬਰਾਂ ਤੇ ਪੁਲਿਸ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ ਜਿਹਦੇ ਚਲਦੇ ਥਾਣਾ ਸਦਰ ਦੀ ਪੁਲਿਸ ਨੇ ਕਾਫੀ ਮਿਹਨਤ ਮੁਸ਼ੱਕਤ ਕੀਤੀ ਅਤੇ ਇਸ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ ਇੱਕ ਸਾਲ ਬਾਅਦ ਇਹ ਬੱਚਾ ਅੱਜ ਪੁਲਿਸ ਨੇ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ,,,,,,,,
ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਅਸੀਂ 88 ਫੁੱਟ ਦੇ ਰਹਿਣ ਵਾਲੇ ਹਾਂ ਸਾਡਾ ਇਹ ਬੱਚਾ ਇੱਕ ਸਾਲ ਪਹਿਲੋਂ ਘਰੋਂ ਚਲਾ ਗਿਆ ਸੀ ਜਿਹਦੇ ਚਲਦੇ ਅਸੀਂ ਇਸ ਦੀ ਕਾਫੀ ਭਾਲ ਕੀਤੀ ਪਰ ਇਹ ਨਹੀਂ ਮਿਲਿਆ ਤੇ ਇਸ ਦੀ ਅਸੀਂ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਦਰਜ ਕਰਾਈ ਸੀ ਪੁਲਿਸ ਵੱਲੋਂ ਵੀ ਇਸਦੀ ਕਾਫੀ ਭਾਲ ਕੀਤੀ ਗਈ ਪਰ ਇੱਕ ਸਾਲ ਬਾਅਦ ਅੱਜ ਇਹ ਬੱਚਾ ਇੱਕ ਐਨਜੀਓ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੱਚਾ ਵਾਪਸ ਆਪਣੇ ਘਰ ਪਰਤਿਆ ਹੈ ਅਸੀਂ ਉਸ ਐਨਜੀਓ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨਾਂ ਸਾਡਾ ਹੋਇਆ ਹੋਇਆ ਬੱਚਾ ਸਾਨੂੰ ਦੁਬਾਰਾ ਬਰਾਮਦ ਕਰਵਾਇਆ ਹੈ,,,,,,,,,,
ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ 88 ਫੁੱਟ ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਇੱਕ ਬੱਚਾ ਗੁੰਮ ਹੋ ਗਿਆ ਸੀ ਜਿਸ ਦੀ ਕਾਫੀ ਭਾਲ ਕੀਤੀ ਗਈ ਉਹ ਨਹੀਂ ਮਿਲਿਆ ਅੱਜ ਇੱਕ ਸਾਲ ਬਾਅਦ ਉਹ ਬੱਚਾ ਸਾਨੂੰ ਬਰਾਮਦ ਹੋ ਗਿਆ ਸਾਨੂੰ ਕਾਫੀ ਮਿਹਨਤ ਮੁਸ਼ੱਕਤ ਕਰਨੀ ਪਈ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੀਸੀ ਟੀਵੀ ਕੈਮਰੇ ਖੰਗਾਲੇ ਗਏ ਪਰ ਇਹ ਬੱਚੇ ਦੀ ਭਾਲ ਨਹੀਂ ਹੋ ਸਕੀ ਇੱਕ ਐਨਜੀਓ ਸੰਸਥਾ ਦੇ ਰਾਹੀਂ ਅਸੀਂ ਇਸ ਬੱਚੇ ਦੀ ਭਾਲ ਕੀਤੀ ਤੇ ਅੱਜ ਇਹ ਬੱਚਾ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਉੱਥੇ ਹੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਦਾ ਬੱਚਾ ਗਵਾਚ ਜਾਂਦਾ ਹੈ ਜੇਕਰ ਕਿਸੇ ਨੂੰ ਮਿਲਦਾ ਹੈ ਤਾਂ ਉਹ ਉਸ ਨੂੰ ਪੁਲਿਸ ਦੇ ਹਵਾਲੇ ਕਰ ਦੇਵੇ ਜਾਂ ਕਿਸੇ ਐਨਜੀਓ ਦੇ ਹਵਾਲੇ ਕਰ ਦੇਵੇ ਤਾਂ ਕਿ ਉਹ ਬੱਚਾ ਆਪਣੇ ਮਾਂ ਬਾਪ ਕੋ ਆਪਣੇ ਘਰ ਪਹੁੰਚ ਸਕੇ,,,,,,,,,,,ਉੱਥੇ ਹੀ ਗਵਾਚੇ ਹੋਏ ਬੱਚੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਸ ਨੇ ਦੱਸਿਆ ਕਿ ਉਹ ਗਲਤੀ ਦੇ ਨਾਲ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ ਤੇ ਉਹ ਕਿਸੇ ਵਿਅਕਤੀ ਦੇ ਨਾਲ ਉਸਦੇ ਘਰ ਚਲਾ ਗਿਆ ਤੇ ਉਹਨਾਂ ਨੇ ਉਸ ਨੂੰ ਖਾਣ ਦੇ ਲਈ ਰੋਟੀ ਪਾਣੀ ਵੀ ਦਿੱਤਾ ਉਸ ਤੋਂ ਬਾਅਦ ਉਸ ਨੂੰ ਅੱਜ ਆਪਣੇ ਮਾਂ ਪਿਓ ਦੁਬਾਰਾ ਮਿਲ ਗਏ ਹਨ ਤੇ ਉਹ ਆਪਣੇ ਘਰ ਪਹੁੰਚ ਚੁੱਕਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
