ਅਸੀਂ ਸਕੂਲ ਦੇ ਦੀਆਂ ਕੰਧਾਂ ਤੇ ਲਿਖਿਆ ਪੜ੍ਹਦੇ ਆਂ ਕਿ ਸਿੱਖਣ ਲਈ ਆਓ ਸੇਵਾ ਲਈ ਜਾਓ,,, ਜਾਂ ਪੜ੍ਹਦੇ ਆਂ ਸਕੂਲ ਇੱਕ ਮੰਦਰ ਹੈ,,,,,ਵਿੱਦਿਆ ਵਿਚਾਰੀ ਪਰਉਪਕਾਰੀ,,, ਅਜਿਹੇ ਸਲੋਗਨ ਅਸੀਂ ਅਕਸਰ ਪੜ੍ਹਦੇ ਆਂ। ਪਰ ਅੱਜ ਕੱਲ ਦੇ ਜਿਵੇਂ ਦੇ ਬੱਚੇ ਹੋ ਚੁੱਕੇ ਨੇ ਉਹ ਇਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੇ ਸਗੋਂ ਦੇਖਿਆ ਜਾ ਰਿਹਾ ਕਿ ਮਾਹੌਲ ਸਕੂਲਾਂ ਦੇ ਵਿੱਚ ਵੀ ਖਰਾਬ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਦਾ ਬੱਚਿਆਂ ਤੇ ਪ੍ਰਭਾਵ ਪੈ ਰਿਹਾ,,, ਬੱਚੇ ਹੁਣ ਖੂੰਖਾਰੂ ਹੋ ਚੁੱਕੇ ਨੇ ਕਿ ਨਿੱਕੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਉਨਾਂ ਵੱਲੋਂ ਅਜਿਹੇ ਹਮਲੇ ਕਰ ਦਿੱਤੇ ਜਾਂਦੇ ਨੇ ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਜਾਂਦਾ,,
ਤਾਜ਼ਾ ਮਾਮਲਾ ਸਾਹਮਣੇ ਆਇਆ ਗੁਰਦਾਸ ਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਸਰਕਾਰੀ ਸਕੂਲ ਤੋਂ ਜਿੱਥੇ ਦੋ ਮੋਟਰਸਾਈਕਲਾਂ ‘ਤੇ ਸਵਾਰ ਨੌਜਵਾਨਾਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਇਕ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਅਦ ‘ਚ ਪਿਸਤੌਲ ਨਾਲ ਫਾਇਰ ਕੀਤਾ। ਇਸੇ ਦੌਰਾਨ ਸਕੂਲ ਦੇ ਚੌਕੀਦਾਰ ਨੇ ਤੁਰੰਤ ਬਾਹਰ ਆ ਕੇ ਪਿਸਤੌਲ ਤਾਣ ਰਹੇ ਨੌਜਵਾਨ ਦਾ ਹੱਥ ਫੜ ਲਿਆ ਜਿਸ ਕਾਰਨ ਗੋਲ਼ੀ ਹੇਠਾਂ ਵੱਲ ਚੱਲੀ ਤੇ ਗੋਲ਼ੀ ਤੇ ਛਰਰੇ ਚੌਕੀਦਾਰ ਤੇ ਇਕ ਹੋਰ ਨੌਜਵਾਨ ਨੂੰ ਲੱਗੇ।
ਦੂਜੇ ਪਾਸੇ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਘਟਨਾ ਸਮੇਂ ਸਕੂਲ ਵਿੱਚ ਅਰਦਾਸ ਚੱਲ ਰਹੀ ਸੀ ਜਿਸ ਕਾਰਨ ਕੁਝ ਵਿਦਿਆਰਥੀ ਬਾਹਰ ਹੋ ਗਏ। ਇਸ ਦੌਰਾਨ ਝਗੜਾ ਹੋ ਗਿਆ।
ਡੀਐਸਪੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਸਾਹਮਣੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਬਾਹਰੋਂ ਨੌਜਵਾਨਾਂ ਦੇ ਇਕ ਗਰੁੱਪ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਪਹਿਲਾਂ ਇਸੇ ਸਕੂਲ ਤੋਂ 10ਵੀਂ ਜਮਾਤ ਪਾਸ ਕੀਤੀ ਸੀ। ਉਕਤ ਵਿਦਿਆਰਥੀਆਂ ਨੇ ਉੱਥੇ ਆ ਕੇ ਕੁੱਟਮਾਰ ਕੀਤੀ ਤੇ ਗੋਲ਼ੀਆਂ ਚਲਾ ਦਿੱਤੀਆਂ।
ਦੱਸ ਦਈਏ ਕਿ ਦੋਵਾਂ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਹੈ ਦਿਲਪ੍ਰੀਤ ਸਿੰਘ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
