Htv Punjabi
Punjab Video

ਆਹ ਨੌਜਵਾਨ ਮੁੰਡੇ ਨਾਲ ਦੇਖੋ ਕੀ ਹੋ ਗਿਆ, ਬਚਾ ਲਓ ਆਪਣੇ ਪੁੱਤ

ਅੰਮ੍ਰਿਤਸਰ ਵਿੱਚ ਚੱਲੀਆਂ ਗੋਲੀਆਂ ਇੱਕ ਨੌਜਵਾਨ ਦਾ ਹੋਇਆ ਕਤਲ
ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ
ਪੁਰਾਣੀ ਰੰਜਿਸ਼ ਦੇ ਚੱਲਦੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਲਗਾਤਾਰ ਪੁਰਾਣੀ ਰੰਜਿਸ਼ਾਂ ਤੇ ਚਲਦੇ ਨੌਜਵਾਨਾਂ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਪਰ ਪੁਲਿਸ ਅਤੇ ਕਾਨੂੰਨ ਦਾ ਇਨਾ ਲੋਕਾਂ ਦੇ ਮਨਾਂ ਵਿੱਚ ਕੋਈ ਡਰ ਖੋਫ ਨਜ਼ਰ ਨਹੀਂ ਆ ਰਿਹਾ ਉਥੇ ਹੀ ਦੇਰ ਰਾਤ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਸਮਾਈਲ ਇੰਕਲੇਵ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਜਿਸ ਦਾ ਨਾਂ ਲਵਪ੍ਰੀਤ ਸਿੰਘ ਉਰਫ ਲਵ ਹੈ ਉਸ ਨੂੰ ਪੰਜ ਛੇ ਦੇ ਕਰੀਬ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਥੇ ਹੀ ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੀ ਕਿਸੇ ਦੇ ਨਾਲ ਰੰਜਿਸ਼ ਚੱਲ ਰਹੀ ਸੀ ਤੇ ਉਹ ਨੌਜਵਾਨ ਕੁਝ ਜੇਲ ਵਿੱਚ ਹਨ ਤੇ ਕੁਝ ਜਮਾਨਤ ਤੇ ਬਾਹਰ ਆਏ ਹੋਏ ਹਨ ਜਿਨਾਂ ਵੱਲੋਂ ਇਸ ਲਵਪ੍ਰੀਤ ਸਿੰਘ ਉਰਫ ਲਵ ਮ੍ਰਿਤਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ

ਇਸ ਮੌਕੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇ ਰਾਤ ਫਤਿਹਗੜ੍ਹ ਚੂੜੀਆਂ ਨੰਗਲੀ ਭੱਠੇ ਦੇ ਕੋਲ ਸਮਾਇਲ ਇਨਕਲੇਵ ਇਲਾਕੇ ਦੇ ਵਿੱਚ ਲਵਪ੍ਰੀਤ ਸਿੰਘ ਉਰਫ ਲਵ ਨਾਂ ਦੇ ਨੌਜਵਾਨ ਨੂੰ ਕੁਝ ਨੌਜਵਾਨਾਂ ਨਾਲੋਂ ਗੋਲੀਆਂ ਮਾਰੀਆਂ ਗਈਆਂ ਹਨ ਉਹਨਾਂ ਕਿਹਾ ਕਿ ਮ੍ਰਿਤਕ ਦੀ ਉਮਰ 25 ਸਾਲ ਦੇ ਕਰੀਬ ਹੈ ਤੇ ਇਹ ਸਲੂਨ ਦਾ ਕੰਮ ਕਰਦਾ ਸੀ ਅਸੀਂ ਇਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਰਹੇ ਹਾਂ ਤੇ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਵਿੱਚ ਚੈੱਕ ਕਰ ਰਹੇ ਹਾਂ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਹੁਣ ਬਿਨ੍ਹਾਂ ਬਿਮਾਰੀ ਤੋਂ ਲੋਕਾਂ ਨੂੰ ਹੋਇਆ ਆਹ ਰੋਗ; ਦੇਖੋ ਵੀਡੀਓ

htvteam

ਨਸ਼ੇੜੀ ਕੁੜੀ ‘ਤੇ ਮੁੰਡਾ ਲੱਗੇ ਹੋਏ ਸਨ ਗਲਤ ਕੰਮ ਕਰਨ; ਦੇਖੋ ਵੀਡੀਓ

htvteam

ਆਹ ਦੇਖਲੋ ਜ਼ਮੀਨੀ ਟੋਟੇ ਨੂੰ ਲੈਕੇ ਛੋਟੇ ਭਰਾ ਨੇ ਘਰ ‘ਚ ਕਿਵੇਂ ਪਾਏ ਖਿਲਾਰੇ ?

htvteam

Leave a Comment