Htv Punjabi
Punjab Video

ਆਹ ਬੰਦੇ ਖਿਡੌਣੇ ਨਾਲ ਹੀ ਲੁੱਟ ਲੈਂਦੇ ਸੀ ਗੱਡੀਆਂ ?

ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਹਥਿਆਰਾਂ ਦੀ ਨੋਕ ਉੱਪਰ ਗੱਡੀਆਂ ਦੀ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਮੈਂਬਰਾਂ ਨੂੰ ਗਿਰਫਤਾਰ ਕੀਤਾ । ਜਿਹਨਾਂ ਕੋਲੋਂ ਛੇ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚੋਂ ਇੱਕ ਗੱਡੀ ਥਾਣਾ ਸਰਾਭਾ ਨਗਰ ਅਤੇ ਇੱਕ ਗੱਡੀ ਥਾਣਾ ਮਾਡਲ ਟਾਉਨ ਅਧੀਨ ਪੈਂਦੇ ਇਲਾਕੇ ਵਿੱਚੋਂ ਲੁੱਟੀ ਗਈ ਸੀ । ਅਤੇ ਦੋ ਗੱਡੀਆਂ ਲੁੱਟ ਲਈ ਵਰਤੀਆਂ ਗਈਆਂ ਸਨ । ਅਤੇ ਬਾਕੀ ਗੱਡੀਆਂ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ ਇਸ ਤੋਂ ਇਲਾਵਾ । ਇਸ ਨੂੰ ਲੈ ਕੇ ਡੀਸੀਪੀ ਸ਼ੁਭਮ ਅਗਰਵਾਲ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਹੈ।।

ਜਾਣਕਾਰੀ ਦਿੰਦੇ ਹੋਏ ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਸਖਤ ਨਿਰਦੇਸ਼ਾਂ ਤਹਿਤ ਲੁਧਿਆਣਾ ਪੁਲਿਸ ਕਰਾਇਮ ਕਰਨ ਵਾਲਿਆਂ ਖਿਲਾਫ ਸਖਤ ਹੈ । ਕੁਝ ਦਿਨ ਪਹਿਲਾਂ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਵਿੱਚ ਇੱਕ ਗੱਡੀ ਦੀ ਲੁੱਟ ਕੀਤੀ ਗਈ ਸੀ ਅਤੇ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਇਲਾਕੇ ਵਿੱਚ ਪਿਸਤੌਲ ਦੀ ਨੋਕ ਉਪਰ ਗੱਡੀ ਲੁੱਟੀ ਗਈ ਸੀ ।

ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਇਸ ਮਾਮਲੇ ਵਿੱਚ ਵੱਡੀ ਸਫਲਤਾ ਉਸ ਸਮੇਂ ਹਾਜਰ ਹੋਈ ਜਦੋਂ ਕੁਝ ਆਰੋਪੀਆਂ ਨੂੰ ਰਾਊਂਡ ਅਪ ਕੀਤਾ ਗਿਆ ਤੇ ਉਹਨਾਂ ਕੋਲੋਂ ਲੁੱਟ ਵਿੱਚ ਵਰਤੀਆਂ ਹੋਈਆਂ ਦੋ ਗੱਡੀਆਂ ਦੇ ਨਾਲ ਲੁੱਟੀਆਂ ਹੋਈਆਂ ਦੋ ਗੱਡੀਆਂ ਵੀ ਬਰਾਮਦ ਹੋਈਆਂ ਅਤੇ ਦੋ ਗੱਡੀਆਂ ਹੋਰ ਬ੍ਰਾਮਦ ਹੋਈਆਂ ਹਨ ਜਿਨਾਂ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ । ਉਹਨਾਂ ਨੇ ਦੱਸਿਆ ਕਿ ਆਰੋਪੀਆਂ ਕੋਲੋਂ ਇੱਕ ਵੱਧੀ ਬੋਰ ਦਾ ਪਿਸਤੌਲ ਕੁਝ ਰੌਂਦ ਅਤੇ ਇੱਕ ਖਿਡੋਣਾ ਪਿਸਤੌਲ ਵੀ ਬਰਾਮਦ ਹੋਏ ਹਨ। ਆਰੋਪੀਆਂਪੁਰ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ । ਦੇਖੀ ਜਾਵੇ ਤਾਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਜ਼ਾਫਾ ਹੁੰਦਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

‘ਏਜੰਸੀਆਂ ਦਾ ਬੰਦਾ’ ਵਾਲੇ ਸਵਾਲ ਉੱਤੇ ਸੁਣਾਈ ਦੋ-ਟੁੱਕ

htvteam

ਪੁਲਿਸ ਵਾਲੀ ਕੁੜੀ ‘ਤੇ ਸਾਥੀ ਮੁਲਾਜ਼ਮਾਂ ਨਾਲ ਨਾਜਾਇਜ਼ ਸਬੰਧਾਂ ਦੇ ਦੋਸ਼

htvteam

ਇਸ ਮਾਡਲ ਨੂੰ ਜਨਤਾ ਦੇ ਸਾਹਮਣੇ ਰੱਖ ਕੇ 2022 ਦੀਆਂ ਚੋਣਾਂ ਜਿੱਤੇਗੀ ਆਪ ਸਰਕਾਰ : ਭਗਵੰਤ ਮਾਨ

Htv Punjabi

Leave a Comment