ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਜਾਅਲੀ ਦਸਤਾਵੇਜ਼ ਲਗਾਕੇ ਜਮਾਨਤ ਕਰਵਾਉਣ ਵਾਲੇ ਪੰਜ ਦੋਸ਼ੀ ਗ੍ਰਿਫਤਾਰ
ਜਾਅਲੀ ਆਧਾਰ ਕਾਰਡ ਨਾਲ ਦੋਸ਼ੀਆਂ ਦੀ ਕਰਵਾਉਂਦੇ ਸਨ ਜਮਾਨਤ
ਜਮਾਨਤ ਦੇ ਬਦਲੇ ਲੈਂਦੇ ਸਨ ਪੈਸੇ
ਅੱਜ ਸੰਗਰੂਰ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜੋ ਕਿ ਇੱਕ ਬਹੁਤ ਹੀ ਸ਼ਾਤਿਰ ਦਿਮਾਗ ਨਾਲ ਦੋਸ਼ੀਆਂ ਨੂੰ ਜਮਾਨਤ ਕਰਵਾਉਣ ਦੇ ਸਬੰਧੀ ਹੈ ਪ੍ਰੈਸ ਕਾਨਫਰੰਸ ਕਰਦੇ ਹੋਏ ਸੰਗਰੂਰ ਦੇ ਐਸਪੀ ਦਿਲਪ੍ਰੀਤ ਸਿੰਘ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੇ ਇੱਕ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਜਾਲੀ ਦਸਤਾਵੇਜ਼ ਲਗਾ ਕੇ ਦੋਸ਼ੀਆਂ ਨੂੰ ਜਮਾਨਤ ਕਰਵਾਉਂਦੇ ਸਨ ਮਾਮਲੇ ਦੀ ਪੂਰੀ ਜਾਣਕਾਰੀ ਦੱਸਦੇ ਹੋਏ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਪੰਜ ਦੋਸ਼ੀਆਂ ਵੱਲੋਂ ਪਹਿਲਾਂ ਕਿਸੇ ਵਿਅਕਤੀ ਦਾ ਆਧਾਰ ਕਾਰਡ ਲਿਆ ਜਾਂਦਾ ਅਤੇ ਉਸ ਉੱਪਰ ਤਸਵੀਰ ਨੂੰ ਬਦਲ ਦਿੱਤਾ ਜਾਂਦਾ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਦੀ ਸਾਰੀ ਜਾਣਕਾਰੀ ਉਸਦੇ ਬਾਕੀ ਕਾਗਜ ਪੱਤਰ ਜਾਂ ਫਰਦਾਂ ਤਹਿਸੀਲ ਚੋ ਕਢਵਾ ਕੇ ਅੱਗੇ ਰੱਖ ਦਿੱਤੀਆਂ ਜਾਂਦੀਆਂ ਸਨ ਤਾਂ ਜੋ ਦੋਸ਼ੀ ਨੂੰ ਜਮਾਨਤ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਦੇ ਬਦਲੇ ਇਹ ਪੰਜ ਦੋਸ਼ੀ ਜੇਲ ਵਿੱਚ ਬੈਠੇ ਦੋਸ਼ੀਆਂ ਤੋਂ ਪੈਸੇ ਵੀ ਲੈਂਦੇ ਸਨ ਅਤੇ ਉਸਦੇ ਬਦਲੇ ਉਹਨਾਂ ਨੂੰ ਝੂਠੀ ਜਮਾਨਤ ਦਿੰਦੇ ਸਨ ਜਦੋਂ ਪੁਲਿਸ ਨੂੰ ਇਸ ਦੇ ਬਾਰੇ ਸੁਰਾਗ ਪਤਾ ਲੱਗਿਆ ਤਾਂ ਉਹਨਾਂ ਨੇ ਪੰਜ ਦੋਸ਼ੀਆਂ ਨੂੰ ਵੱਖ ਵੱਖ ਧਾਰਾਵਾਂ ਦੇ ਅਧੀਨ ਗ੍ਰਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀ ਝੂਠੀ ਦਸਤਾਵੇਜ ਲਗਾਉਣ ਤੋਂ ਬਾਅਦ ਕੁਝ ਅਪਰਾਧੀਆਂ ਨੂੰ ਜਮਾਨਤ ਵੀ ਮਿਲੀ ਹੋਈ ਹੈ ਅਤੇ ਉਹ ਇਸ ਤੇ ਕਾਰਵਾਈ ਕਰ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵਾਰ ਫਿਰ ਤੋਂ ਦੋਸ਼ੀਆਂ ਨੂੰ ਇਸ ਸਖਤ ਹਿਦਾਇਤ ਦਿੱਤੀ ਹੈ ਕਿ ਜੇਕਰ ਉਹ ਜਮਾਨਤ ਤੇ ਖਾਸ ਤੌਰ ਤੇ ਜੋ ਨਸ਼ੇ ਕਰਕੇ ਜੇਲ ਵਿੱਚ ਆਏ ਸਨ ਉਹਨਾਂ ਨੂੰ ਇਹ ਹਿਦਾਇਤ ਹੈ ਕਿ ਉਹ ਆਪਣਾ ਕੋਈ ਹੋਰ ਕੰਮ ਲੱਭ ਲੈਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਜੋ ਵੀ ਨਸ਼ਾ ਵੇਚਦਾ ਹੈ ਉਸ ਉੱਪਰ ਸਖਤ ਤੋਂ ਸਖਤ ਕਾਰਵਾਈ ਕਰੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
