Htv Punjabi
Crime Punjab Video

ਆਹ ਬੰਦੇ ਨੂੰ ਫੋਨ ਚੁੱਕਣਾ ਪਿਆ ਮਹਿੰਗਾ

ਫਿਰੋਤੀ ਦੀ ਮੰਗ ਕਰਨ ਤੇ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਦੋ ਗ੍ਰਿਫਤਾਰ

ਵਿਦੇਸ਼ ਬੈਠੇ ਨਾਮਵਰ ਗੈਂਗਸਟਰ ਜੈਸਲ ਚੰਬਲ ਦੇ ਕਹਿਣ ਤੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਗ੍ਰਿਫਤਾਰ ਨੌਜਵਾਨ ਵਲੋ ਪੁਲਿਸ ਦਾ ਹਥਿਆਰ ਖੋਹਣ ਦੀ ਕੋਸ਼ਿਸ਼
ਸਿਸ ਚ ਖੁਦ ਨੂੰ ਲੱਗ ਗਈ ਗੋਲੀ ਗ੍ਰਿਫਤਾਰ ਸ਼ੂਟਰ ਹੋਇਆ ਜ਼ਖ਼ਮੀ
ਐੱਸ ਐੱਸ ਪੀ ਨੇ ਕਿਹਾ ਇਸ ਮਾਮਲੇ ਬਾਰੇ ਲੋਕ ਸਭਾ ਮੈਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜ਼ਿਕਰ ਕਰ ਜੋ ਖ਼ਦਸ਼ੇ ਜਾਹਿਰ ਕਿਤੇ ਉਸ ਬਾਰੇ ਕੋਈ ਸੰਬੰਧ ਨਹੀਂ ਆਏ ਸਾਮਣੇ।

ਫਿਰੋਤੀ ਦੀ ਮੰਗ ਕਰਨ ਤੇ ਫਤਿਹਗੜ ਚੂੜੀਆ ਵਿਚ ਦਸਤਰ ਏ ਦਸਤਾਰ ਦੀ ਦੁਕਾਨ ਤੇ ਗੋਲੀਆ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ ਕਰਨ ਦਾ ਦਾਅਵਾ ਬਟਾਲਾ ਪੁਲਿਸ ਵਲੋ ਕੀਤਾ ਗਿਆ । ਪੁਲਿਸ ਜਿਲਾ ਬਟਾਲਾ ਦੇ ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਤੀ 24-7-2025 ਤੇ 25-7-2025 ਨੂੰ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ ਵਿਦੇਸ਼ ਦੇ ਨੰਬਰ ਤੇ ਧਮਕੀ ਆਈ ਤੇ ਜਿਸ ਨੇ ਕਿਹਾ ਕਿ ਉਹ ਜੈਸਲ ਚੰਬਲ ਬੋਲਦਾ ਹੈ ਜਿਸ ਪਾਸੋ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ, ਪਰਮਿੰਦਰ ਸਿੰਘ ਜੋ ਰੇਡੀਮੇਡ ਕੱਪੜਿਆ ਦੀ ਦੁਕਾਨ ਘੈਂਟ ਕੁਲਕੇਸ਼ਨ ਕੋਟਲੀ ਸੂਰਤ ਮੱਲੀ ਤੇ ਫਤਿਹਗੜ ਚੂੜੀਆ ਵਿਚ ਹੈ, ਜਿਸ ਤੇ ਪਰਮਿੰਦਰ ਸਿੰਘ ਦੇ ਬਿਆਨ ਤੇ ਮੁੱਕਦਮਾ ਵੀ ਦਰਜ ਕੀਤਾ ਗਿਆ ਸੀ ਅਤੇ ਉਸੇ ਵਿਚਕਾਰ ਮਿਤੀ 31-7-2025 ਨੂੰ ਫਤਿਹਗੜ ਚੂੜੀਆ ਏਰੀਏ ਵਿਚ ਦਸਤੂਰ ਏ ਦਸਤਾਰ ਦੀ ਦੁਕਾਨ ਤੇ ਦੋ ਅਣਪਛਾਤੇ ਵਿਅਕਤੀਆ ਵੱਲੋ ਗੋਲੀਆ ਮਾਰੀਆ ਗਈਆ ਸਨ ਜੋ ਇਹ ਦੁਕਾਨ ਘੈਂਟ ਕੁਲਕੇਸ਼ਨ ਦੀ ਨਾਲ ਵਾਲੀ ਦੁਕਾਨ ਹੈ ਜਿਸ ਦੇ ਮਾਲਕ ਪਰਮਿੰਦਰ ਸਿੰਘ ਨੂੰ ਧਮਕੀਆ ਆਈਆ ਸਨ ਅਤੇ ਪੁਲਿਸ ਐਸ.ਐਸ.ਪੀ ਨੇ ਦੱਸਿਆ ਕਿ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ ਵੱਖ ਟੀਮਾ ਗਠਿਤ ਕੀਤੀਆ ਗਈਆ,,,,,,,,,

ਜਿਸ ਤੇ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਦਸਤੂਰ ਏ ਦਸਤਾਰ ਦੀ ਦੁਕਾਨ ਤੇ ਗੋਲੀਆ ਚਲਾਉਣ ਵਾਲੇ ਦੋਸ਼ੀਆਨ ਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਰੋਡੇ ਸਾਹ ਕਾਲੋਨੀ ਅੰਮ੍ਰਿਤਸਰ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਘੰਣੁਪੁਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਨੂੰ ਟਰੇਸ ਕੀਤਾ ਗਿਆ।ਉੱਥੇ ਹੀ ਪੁਲਿਸ ਐੱਸ ਐੱਸ ਪੀ ਨੇ ਦੱਸੀ ਕੀ ਉਕਤ ਦੋਸ਼ੀ ਹਰਪ੍ਰੀਤ ਸਿੰਘ ਨੂੰ ਜਦ ਪੇਸ਼ੀ ਤੋ ਬਾਅਦ ਪੁਲਿਸ ਰਿਮਾਂਡ ਹਾਸਲ ਕਰਨ ਤੋ ਬਾਅਦ ਥਾਣਾ ਵੱਲ ਲਿਜਾਇਆ ਜਾ ਰਿਹਾ ਸੀ ਤਾ ਉਸ ਵਲੋ ਪੁਲਿਸ ਪਾਰਟੀ ਦਾ ਪਿਸਤੌਲ ਖੋਹਣ ਦੋ ਕੋਸਿਸ਼ ਕੀਤੀ ਜਿਸ ਵਿਚਾਲੇ ਪੁਲਿਸ ਕਰਮੀ ਨਾਲ ਗੁੱਥਮ ਗੁੱਥੀ ਹੁੰਦੇ ਹੋਏ ਫਾਇਰ ਹੋਇਆ ਅਤੇ ਉਹ ਹਰਪ੍ਰੀਤ ਸਿੰਘ ਦੀ ਲੱਤ ਤੇ ਗੋਲੀ ਲੱਗ ਗਈ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਿਲ ਹਸਪਤਾਲ ਬਟਾਲਾ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ । ਗ੍ਰਿਫਤਾਰ ਨੌਜਵਾਨ ਵਿਦੇਸ਼ ਅਮਰੀਕਾ ਬੈਠੇ ਗੈਂਗਸਟਰ ਜੈਸਲ ਦੇ ਕਹਿਣ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦਕਿ ਉਹਨਾਂ ਖਿਲਾਫ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਦੌਰਾਨ ਅਬੋਹਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਟਰੱਕ ਭਰ ਕੇ ਮਿਲਿਆ ਨਸ਼ਾ, ਦੇਖੋ ਕਿਹੜੀ ਚੀਜ਼ ‘ਚ ਲਕੋਅ ਕੇ ਲਿਆ ਰਹੇ ਸੀ ਤੇ ਕਿਵੇਂ ਫਡ਼ਿਆ ਗਿਆ!

Htv Punjabi

ਇਸ ਵੇਲੇ ਖਾਧੀ ਇਲਾਇਚੀ ਤੁਹਾਨੂੰ ਰਾਤ ਤੱਕ ਅਸਰ ਦਿਖਾਏਗੀ

htvteam

ਕੋਰੋਨਾ ਵਾਇਰਸ ਕਾਰਨ ਅਫਵਾਹਾਂ ਬੰਦ ਹੋਣ ਦਾ ਨਾਮ ਨੀਂ ਲੈ ਰਹੀਆਂ, ਸਬਜ਼ੀਆਂ ਦੇ ਬੋਰੇ ਭਰ ਕੇ ਲੈ ਜਾ ਰਹੇ ਹਨ ਲੋਕ

Htv Punjabi

Leave a Comment