Htv Punjabi
Punjab Video

ਆਹ ਸ਼ਹਿਰ ਹੁਣੇ ਹੁਣੇ ਹੋ ਗਿਆ ਵੱਡਾ ਐਲਾਨ, ਰਾਤ ਨੂੰ ਹੀ ਫੁੱਲ ਕਰਵਾ ਲਵੋ ਗੱਡੀਆਂ ਦੀਆਂ ਟੈਂਕੀਆਂ

ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਹ ਖਬਰ ਜਰਾ ਕੰਨ ਤੋਂ ਕੱਪੜਾ ਚੱਕ ਕੇ ਸੁਣ ਲਿਓ ਕਿਉਂਕਿ ਤੁਹਾਡੇ ਲਈ ਬੇਹਦ ਜਰੂਰੀ ਹੈ,, ਖਾਸ ਕਰਕੇ ਲੁਧਿਆਣਾ ਵਾਸੀ ਜਾਂ ਲੁਧਿਆਣਾ ਜਾ ਰਹੇ ਲੋਕ ਪਹਿਲਾਂ ਹੀ ਆਪਣੇ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾ ਲਿਓ ਇਹ ਨਾ ਹੋਵੇ ਕਿ ਲੁਧਿਆਣਾ ਦੀਆਂ ਸੜਕਾਂ ਤੇ ਤੁਸੀਂ ਉਡੀਕਦੇ ਰਹਿ ਜਾਓ,,, ਜੀ ਹਾਂ ਲੁਧਿਆਣਾ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ,,,,,

ਲੁਧਿਆਣਾ ਦੀ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਲੁਧਿਆਣਾ ਸ਼ਹਿਰ ਦੇ ਸਾਰੇ ਹੀ ਪੈਟਰੋਲ ਪੰਪ ਤੋਂ ਭਾਵੇਂ ਉਹ ਰੂਰਲ ਇਲਾਕੇ ਦੇ ਵਿੱਚ ਹਨ ਜਾਂ ਫਿਰ ਸ਼ਹਿਰੀ ਖੇਤਰ ਦੇ ਵਿੱਚ ਹਨ ਸਾਰੇ ਹੀ ਮੁਕੰਮਲ ਬੰਦ ਰਹਿਣਗੇ। ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਦੇ ਲਈ ਇਹ ਫੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਵੀ ਇੱਕ ਛੁੱਟੀ ਦੀ ਲੋੜ ਹੈ ਅਤੇ ਸਾਡੀ ਕਮਿਸ਼ਨ ਦੇ ਵਿੱਚ ਵਾਧਾ ਨਾ ਹੋਣ ਕਰਕੇ ਸਾਡੇ ਖਰਚੇ ਜ਼ਿਆਦਾ ਹਨ ਇਸ ਕਰਕੇ ਅਸੀਂ ਇੱਕ ਦਿਨ ਲਈ ਸੰਕੇਤਿਕ ਤੌਰ ਤੇ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਰਿਹਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਐਮਰਜੰਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਜਿਸ ਦੇ ਵਿੱਚ ਫਾਇਰ ਬ੍ਰਿਗੇਡ ਜਾਂ ਫਿਰ ਐਂਬੂਲੈਂਸ ਆਦ ਸ਼ਾਮਿਲ ਹਨ।

ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਲੋਕ ਵੱਧ ਤੋਂ ਵੱਧ ਸਾਡਾ ਸਾਥ ਦੇਣ ਉਹਨਾਂ ਨੇ ਕਿਹਾ ਕਿ ਐਤਵਾਰ ਸਵੇਰੇ 6 ਵਜੇ ਤੱਕ ਲੋਕ ਤੇਲ ਪਵਾ ਸਕਦੇ ਹਨ ਅਤੇ ਫਿਰ ਰੱਖੜੀ ਵਾਲੇ ਦਿਨ ਸਵੇਰੇ 6 ਵਜੇ ਤੋਂ ਮੁੜ ਤੋਂ ਇਹ ਮਿਲਣਾ ਸ਼ੁਰੂ ਹੋ ਜਾਵੇਗਾ ਉਹਨਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਨਹੀਂ ਹੈ ਸਗੋਂ ਸਾਡਾ ਕੰਮ ਹੀ ਲੋਕਾਂ ਨਾਲ ਚੱਲਦਾ ਹੈ ਉਹਨਾਂ ਕਿਹਾ ਕਿ ਇੱਕ ਤਰ੍ਹਾਂ ਦਾ ਇਹ ਵੀਕਲੀ ਆਫ ਹੈ ਜਿਸ ਨੂੰ ਅੱਗੇ ਵੀ ਅਸੀਂ ਜਾਰੀ ਰੱਖਾਂਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਧਵਾ ਔਰਤ ਤੇ ਉਹਦੀ 12 ਵੀ ‘ਚ ਪੜ੍ਹਦੀ ਕੁੜੀ ਅੱਧੀ-ਅੱਧੀ ਰਾਤ ਤੱਕ ਮੋਮਬੱਤੀਆਂ ਲਾ ਕਰਦੇ ਕੰਮ

htvteam

ਕਰਫਿਊ ਤੇ ਲਾਕਡਾਊਨ ‘ਚ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੌਕਰੀ ਛੱਡ ਛੱਡ ਜਾਣ ਲੱਗੀਆਂ, ਪੈ ਗਈਆਂ ਭਾਜੜਾਂ

Htv Punjabi

ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਤਾਏ ਨੇ ਕੀਤੇ ਖੁਲਾਸੇ ?

htvteam

Leave a Comment