Htv Punjabi
Punjab Video

ਆਹ ਸ਼ਹਿਰ ਚ ਲੱਗੇ ਅਜਿਹੇ ਪੋਸਟਰ, ਪੜ੍ਹਕੇ ਗਾਹਕਾਂ ਤੇ ਉੱਡੇ ਮੂੰਹ !

ਲੁਧਿਆਣਾ ਚ ਨਗਰ ਨਿਗਮ ਪ੍ਰਸ਼ਾਸਨ ਹੋਇਆ ਸਰਗਰਮ
ਰੇਹੜੀ ਫੜੀ ਵਾਲਿਆਂ ਨੂੰ ਡਸਟਬੀਨ ਲਗਾਉਣਾ ਕੀਤਾ ਲਾਜ਼ਮੀ
ਗੰਦਗੀ ਫੈਲਾਉਣ ਦੇ ਮਾਮਲੇ ਚ ਨਿਗਮ ਨੇ ਕੀਤੇ 100 ਦੇ ਕਰੀਬ ਚਲਾਨ
ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗਾ ਮਾਮਲਾ ਦਰਜ: ਕਮਿਸ਼ਨਰ
ਲੁਧਿਆਣਾ ਚ ਹੁਣ ਰੇਹੜੀ ਫੜੀਆਂ ਤੇ ਕੰਮ ਕਰਨ ਵਾਲਿਆਂ ਨੂੰ ਡਸਟਬੀਨ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਨਗਰ ਨਿਗਮ ਵੱਲੋਂ ਸਾਫ ਸਫਾਈ ਦੇ ਮੱਦੇ ਨਜ਼ਰ ਇਹ ਹੁਕਮ ਜਾਰੀ ਕੀਤੇ ਨੇ ਕਿ ਹੁਣ ਲੁਧਿਆਣਾ ਸ਼ਹਿਰ ਚ ਵਿਸ਼ੇਸ਼ ਕਰ ਰੇੜੀ ਅਤੇ ਫੜੀ ਤੇ ਸਮਾਨ ਵੇਚਣ ਵਾਲੇ ਆਪਣੇ ਨਾਲ ਡਸਟਬੀਨ ਜਰੂਰ ਲਗਾਉਣਗੇ ਤਾਂ ਕਿ ਗੰਦਗੀ ਨੂੰ ਉਹ ਡਸਬੀਨ ਵਿੱਚ ਪਾ ਸਕਣ। ਉਧਰ ਨਗਰ ਨਿਗਮ ਕਮਿਸ਼ਨਰ ਅਦਿਤਿਆ ਡੈਚਲਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵਿਸ਼ੇਸ਼ ਉਪਰਾਲੇ ਤਹਿਤ ਹੁਣ ਰੇੜੀ ਫੜੀ ਵਾਲਿਆਂ ਨੂੰ ਇਸ ਸਬੰਧੀ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਦੁਕਾਨਦਾਰੀ ਦੇ ਨਾਲ ਨਾਲ ਡਸਵੀਨ ਰੱਖਣਾ ਲਾਜ਼ਮੀ ਹੈ ਤਾਂ ਕਿ ਖਾਣ ਪੀਣ ਅਤੇ ਵੇਸਟੇਜ ਨੂੰ ਸੜਕ ਤੇ ਸੁੱਟਣ ਦੀ ਬਜਾਏ ਉਸ ਨੂੰ ਡਸਟਵੀਨ ਵਿੱਚ ਪਾਇਆ ਜਾਵੇ,,,,,,,,,

ਇਹੀ ਨਹੀਂ ਉਹਨਾਂ ਕਿਹਾ ਕਿ ਇਸ ਸਬੰਧੀ 100 ਦੇ ਕਰੀਬ ਚਲਾਨ ਕੀਤੇ ਗਏ ਨੇ ਇਸ ਤੋਂ ਇਲਾਵਾ ਰੇੜੀ ਫੜੀ ਵਾਲਿਆਂ ਨੂੰ ਜਾਣੂ ਵੀ ਕਰਵਾਇਆ ਗਿਆ ਹੈ ਅਤੇ ਪੋਸਟਰ ਵੀ ਲਗਾਏ ਗਏ ਨੇ ਤਾਂ ਕਿ ਲੋਕਾਂ ਵਿੱਚ ਅਵੇਅਰਨੈਸ ਪੈਦਾ ਹੋ ਸਕੇ ਉਹਨਾਂ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਐਫਆਈਆਰ ਵੀ ਦਰਜ ਹੋ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪਲਾਸਟਿਕ ਬੈਨ ਤੇ ਵੀ ਬੋਲਦੇ ਆ ਕਿਹਾ ਕਿ ਇਸ ਬਾਰੇ ਵੀ ਲੋਕਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਅਤੇ ਜੇਕਰ ਕੋਈ ਵੀ ਸਮਾਨ ਖਰੀਦਣ ਜਾਣਾ ਹੈ ਤਾਂ ਉਹ ਆਪਣੇ ਘਰੋਂ ਕੱਪੜੇ ਦਾ ਬੈਗ ਲੈ ਕੇ ਜਾਣ ਅਤੇ ਪਲਾਸਟਿਕ ਨੂੰ ਘੱਟ ਤਵੱਜੋ ਦੇਣ ਉਹਨਾਂ ਕਿਹਾ ਕਿ ਇਸ ਵਿੱਚ ਉਹ ਸ਼ਹਿਰ ਵਾਸੀਆਂ ਦਾ ਸਹਿਯੋਗ ਮੰਗਦੇ ਨੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦਾ ਸ਼ਕਤੀ ਪ੍ਰਦਰਸ਼ਨ

htvteam

ਆਹ ਕੰਮ ਕਰਦੇ ਪ੍ਰਵਾਸੀ ਨੂੰ ਜਦੋਂ ਮੁਲਾਜ਼ਮਾਂ ਨੇ ਰੋਕਿਆ ‘ਤਾਂ ਅੱਗਿਓਂ ਮੁਲਾਜ਼ਮਾਂ ਨੂੰ ਭੱਜ-ਭੱਜ ਪਿਆ ਪ੍ਰਵਾਸੀ ?

htvteam

Big breaking: ਰਾਤੋ ਰਾਤ ਗਾਇਬ ਹੋਏ ਚਰਨਜੀਤ ਚੰਨੀ! ਸਿਆਸਤ ਚ ਭੁਚਾਲ ?

htvteam

Leave a Comment