Htv Punjabi
Crime Punjab Video

ਇਮੀਗ੍ਰੇਸ਼ਨ ਸੈਂਟਰਾਂ ਚ ਚੱਲ ਰਿਹਾ ਸੀ ਧੰਦਾ, ਪਈ ਰੇਡ

ਖੰਨਾ ‘ਚ 10 ਗੈਰਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ‘ਤੇ ਰੇਡ
ਪੁਲਿਸ ਨੂੰ ਹੋਈ ਵੱਡੀ ਬਰਾਮਦਗੀ
ਆਪਰੇਸ਼ਨ ਪ੍ਰਹਾਰ ਤਹਿਤ ਇਮੀਗ੍ਰੇਸ਼ਨ ਮਾਫੀਆ ‘ਤੇ ਵੱਡੀ ਕਾਰਵਾਈ
ਪੁਲਿਸ ਜ਼ਿਲ੍ਹਾ ਖੰਨਾ ਵਿੱਚ ਗੈਂਗਸਟਰਾਂ ਅਤੇ ਗਲਤ ਅਨਸਰਾਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਅੱਜ ਖੰਨਾ ਪੁਲਿਸ ਵੱਲੋਂ ਜੀ.ਟੀ.ਬੀ. ਮਾਰਕੀਟ ਖੰਨਾ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਦੇ ਕਰੀਬ 10 ਆਊਟਲੈੱਟ/ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਕੁਝ ਇਮੀਗ੍ਰੇਸ਼ਨ ਸੈਂਟਰਾਂ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਸਾਈਬਰ ਕਰਾਈਮ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਕੋ ਸਮੇਂ ਦਰਜਨ ਦੇ ਕਰੀਬ ਇਮੀਗ੍ਰੇਸ਼ਨ ਸੈਂਟਰਾਂ ‘ਤੇ ਰੇਡ ਕੀਤੀ ਗਈ।

ਛਾਪੇਮਾਰੀ ਦੌਰਾਨ ਪੁਲਿਸ ਨੇ 30 ਪਾਸਪੋਰਟ, 34 ਕੰਪਿਊਟਰ/ਲੈਪਟਾਪ, 15 ਏਟੀਐਮ ਕਾਰਡ, 51 ਮੋਬਾਈਲ ਫੋਨ ਅਤੇ 175 ਚੈਕ ਬੁੱਕਾਂ ਕਬਜ਼ੇ ਵਿੱਚ ਲਈਆਂ ਹਨ, ਜਿਨ੍ਹਾਂ ਵਿੱਚ ਕੁਝ ਖਾਲੀ ਚੈਕ ਪਹਿਲਾਂ ਤੋਂ ਦਸਤਖ਼ਤ ਕੀਤੇ ਹੋਏ ਵੀ ਮਿਲੇ ਹਨ। ਐਸਐਸਪੀ ਨੇ ਦੱਸਿਆ ਕਿ ਕੁਝ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲਿਆਂ ਖ਼ਿਲਾਫ਼ ਪਹਿਲਾਂ ਹੀ ਖੰਨਾ, ਨਵਾਂਸ਼ਹਿਰ ਅਤੇ ਦਿੱਲੀ ਵਿੱਚ ਕੁੱਲ 4 ਮਾਮਲੇ ਦਰਜ ਹਨ। ਇਸ ਦੇ ਬਾਵਜੂਦ ਇਹ ਲੋਕ ਖੰਨਾ ਵਿੱਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਸਨ ਅਤੇ ਲੋਕਾਂ ਨਾਲ ਠੱਗੀ ਕਰ ਰਹੇ ਸਨ।

ਪੁਲਿਸ ਮੁਤਾਬਕ ਇਹ ਲੋਕ ਗੈਂਗਸਟਰਾਂ ਜਾਂ ਗਲਤ ਅਨਸਰਾਂ ਲਈ ਜਾਅਲੀ ਦਸਤਾਵੇਜ਼ ਤਿਆਰ ਕਰਵਾਉਂਦੇ ਸਨ ਅਤੇ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੱਜਣ ਵਿੱਚ ਮਦਦ ਕਰਦੇ ਸਨ, ਤਾਂ ਜੋ ਉਹ ਕਾਨੂੰਨ ਦੀ ਪਕੜ ਤੋਂ ਬਚ ਸਕਣ। ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਇਮੀਗ੍ਰੇਸ਼ਨ ਦੇ ਨਾਮ ‘ਤੇ ਧੋਖਾਧੜੀ ਜਾਂ ਠੱਗੀ ਹੋਈ ਹੈ, ਤਾਂ ਤੁਰੰਤ ਖੰਨਾ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੁੱਲ੍ਹੇ ਸਾਰੇ ਇਮੀਗ੍ਰੇਸ਼ਨ ਸੈਂਟਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਨਾਲ ਹੀ ਜਿਨ੍ਹਾਂ ਲੋਕਾਂ ਦੇ ਪਾਸਪੋਰਟ ਇਨ੍ਹਾਂ ਸੈਂਟਰਾਂ ਵੱਲੋਂ ਆਪਣੇ ਕੋਲ ਰੱਖੇ ਹੋਏ ਸਨ, ਉਹ ਵਾਪਸ ਕਰਵਾਏ ਜਾਣਗੇ। ਐਸਐਸਪੀ ਨੇ ਇਹ ਵੀ ਦੱਸਿਆ ਕਿ ਬਰਾਮਦ ਕੀਤੇ ਪਾਸਪੋਰਟਾਂ ਵਿੱਚ ਕੁਝ ਪਾਸਪੋਰਟ ਜਾਅਲੀ ਹੋਣ ਦਾ ਸ਼ੱਕ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੜ੍ਹਦੀ ਜਵਾਨੀ ਚ ਆਹ 10 ਮੁੰਡੇ ਕਿਹੜਾ ਕੰਮ ਕਰ ਬੈਠੇ ?

htvteam

ਆਹ ਔਰਤ ਨਾਲ ਮਹਾਂਰਾਣੀ ਵਾਲਾ ਹੋਇਆ ਕੰਮ, ਫਿਰ ਪੱਤਰਕਾਰਾਂ ਨੂੰ ਸੁਣਾਈ ਲੱਖਾਂ ਆਲੀ ਕਹਾਣੀ

htvteam

ਮੈਂ ਛਾਤੀ ਠੋਕਕੇ GUY ਮੁੰਡਿਆਂ ਨੂੰ ਮਰਦ ਬਣਾ ਸਕਦਾ – ਵੈਦ ਗੁਰਜੀਤ

htvteam

Leave a Comment