Htv Punjabi
Punjab Video

ਇਸ਼ਕ ‘ਚ ਅੰਨ੍ਹੀ ਜਵਾਨ ਸਕੂਲ ਟੀਚਰ ਨੇ ਸਰਕਾਰ ਨੂੰ ਪਾਈਆਂ ਭਾਜੜਾਂ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੀ ਪੁਲਿਸ ਵੱਲੋ ਇਸ ਕੁੜੀ ਨੂੰ ਐਸਡੀਐਮ ਦੀ ਅਦਾਲਤ ‘ਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਹੈ |
ਅਸਲ ‘ਚ ਮੱਧ ਪ੍ਰਦੇਸ਼ ਦੇ ਰੀਵਾ ਦੀ ਰਹਿਣ ਵਾਲੀ 24 ਸਾਲ ਦੀ ਫ਼ਿਜ਼ਾ ਖਾਨ ਇਕ ਪ੍ਰਾਈਵੇਟ ਸਕੂਲ ‘ਚ ਟੀਚਰ ਹੈ | ਜਿਵੇਂ ਕਿ ਅੱਜ ਕੱਲ ਲੋਕ ਖਾਸ ਤੌਰ ਤੇ ਨੌਜਵਾਨ ਵਰਗ ਸੋਸ਼ਲ ਮੀਡਿਆ ‘ਤੇ ਅਕਸਰ ਲਾਈਵ ਰਹਿੰਦਾ ਹੈ | ਫ਼ਿਜ਼ਾ ਵੀ ਸੋਸ਼ਲ ਮੀਡਿਆ ਬੇਹੱਦ ਇਸਤੇਮਾਲ ਕਰਦੀ | ਇਸੇ ਦੌਰਾਨ ਇਸਦੀ ਦੋਸਤੀ ਪਾਕਿਸਤਾਨ ਦੇ ਰਹਿਣ ਵਾਲੇ ਦਿਲਸ਼ਾਦ ਖਾਨ ਨਾਲ ਹੀ ਗਈ ਤੇ ਫੇਰ ਇਹ ਦੋਸਤੀ ਹੌਲੀ-ਹੌਲੀ ਪਿਆਰ ‘ਚ ਬਦਲ ਗਈ।
ਫ਼ਿਜ਼ਾ ਦਿਲਸ਼ਾਦ ਨੂੰ ਮਿਲਣ ਲਈ ਏਨੀ ਬੇਸਬਰ ਹੋ ਗਈ ਕਿ ਉਸਨੇ ਪਾਕਿਸਤਾਨੀ ਵੀਜ਼ਾ ਲਗਵਾ ਲਿਆ ਤੇ ਫੇਰ 14 ਜੂਨ ਨੂੰ ਆਪਣਾ ਆਧਾਰ ਕਾਰਡ, ਪਾਸਪੋਰਟ ਨਾਲ ਲੈ ਦਿਲਸ਼ਾਦ ਨੂੰ ਮਿਲਣ ਪਾਕਿਸਤਾਨ ਜਾਣ ਲਈ ਘਰੋਂ ਨਿਕਲ ਗਈ । ਉਸਦੇ ਰਿਸ਼ਤੇਦਾਰਾਂ ਨੇ ਕਾਫੀ ਭਾਲ ਕੀਤੀ ਪਰ ਜਦੋਂ ਉਹ ਨਾ ਮਿਲੀ ਤਾਂ ਉਹਨਾਂ ਰੀਵਾ ਸਥਿਤ ਥਾਣਾ ਕੋਤਵਾਲੀ ਨੂੰ ਸੂਚਨਾ ਦਿੱਤੀ ਗਈ। ਪਾਸਪੋਰਟ ਲੈ ਕੇ ਜਾਣ ਕਾਰਨ ਰਿਸ਼ਤੇਦਾਰਾਂ ਨੂੰ ਡਰ ਸੀ ਕਿ ਕਿਤੇ ਉਹ ਵਿਦੇਸ਼ ਨਾ ਜਾਵੇ, ਇਸ ਲਈ ਉਸ ਦਾ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ।

ਫਿਜ਼ਾ ਦਾ ਕੋਲ ਵੀਜ਼ਾ ਤੇ ਪਾਸਪੋਰਟ ਸੀ, ਪਰ ਉਸ ਦੇ ਨਾਂ ‘ਤੇ ਲੁਕਆਉਟ ਸਰਕੂਲਰ ਪਹਿਲਾਂ ਹੀ ਜਾਰੀ ਹੋ ਚੁੱਕਾ ਸੀ, ਜਿਸ ਕਾਰਨ ਕਸਟਮ ਅਧਿਕਾਰੀਆਂ ਤੇ ਬੀਐੱਸਐੱਫ ਨੇ ਉਸ ਨੂੰ ਅਟਾਰੀ ਸਰਹੱਦ ‘ਤੇ ਰੋਕ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈਤੇ ਫੇਰ ਅੰਮ੍ਰਿਤਸਰ ਪੁਲਿਸ ਨੇ ਇਸ ਸਬੰਧੀ ਮੱਧ ਪ੍ਰਦੇਸ਼ ਦੀ ਰੀਵਾ ਪੁਲਿਸ ਨੂੰ ਸੂਚਿਤ ਕਰ ਦਿੱਤਾ।

Related posts

Vaid Jagdeep Singh ਦੀ ਚਾਂਦੀ ਦੀ ਚੱਟਣੀ ਸਰੀਰ ਨੂੰ ਬਣਾ ਦਿੰਦੀ ਹੈ ਲੋਹੇ ਵਰਗਾ ਮਜ਼ਬੂਤ

htvteam

ਮੀਂਹ ਦੇ ਮੌਸਮ ‘ਚ ਮਾਮਾ ਭਾਣਜਾ ਹੋਏ ਇਕੱਠੇ; ਦੇਖੋ ਭਾਣਜੇ ਤੇ ਅਜਿਹੀ ਕੀ ਆਣ ਪਈ ਆਫ਼ਤ

htvteam

ਕਲਰਕ ਨੂੰ 16 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਗੁੱਸੇ ਵਿੱਚ ਕਰ ਬੈਠਾ ਇਹ ਕੰਮ

Htv Punjabi