Htv Punjabi
Punjab

ਜਿਸ ਘਰ ‘ਚ ਹੋਈ ਸੀ ਕਰੋੜਾਂ ਦੀ ਚੋਰੀ, ਉਸ ਦਾ ਮਾਲਿਕ ਨਿਕਲਿਆ ਸੱਟੇਬਾਜ, ਪੁਲਿਸ ਨੇ ਫੜਿਆ

ਜ਼ੀਰਕਪੁਰ : ਜਿਸ ਸ਼ਖ਼ਸ ਦੇ ਘਰ ਵਿੱਚ ਵੜ ਕੇ ਲੁਟੇਰਿਆਂ ਨੇ ਕਰੋੜਾਂ ਦੇ ਗਹਿਣੇ ਅਤੇ ਲੱਖਾਂ ਰੁਪਏ ‘ਤੇ ਹੱਥ ਸਾਫ ਕੀਤਾ ਸੀ, ਉਹ ਸੱਟੇਬਾਜ ਨਿਕਲਿਆ l ਪੁਲਿਸ ਨੇ ਉਸ ਨੂੰ ਕ੍ਰਿਕੇਟ ਮੈਚ ‘ਤੇ ਸੱਟਾ ਖਿਡਾਉਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ l ਫੜੇ ਗਏ ਮੁਲਜ਼ਮ ਦੀ ਪਹਿਚਾਣ ਪੀਰਮੁਛਲਾ ਸਥਿਤ ਵਿਕਟੋਰੀਆ ਹਾਈਟਸ ਦੇ ਫਲੈਟ ਨੰਬਰ 101 ਡੀ ਦੇ ਮਾਲਿਕ ਰਾਕੇਸ਼ ਵਰਮਾ ਦੇ ਰੂਪ ਵਿੱਚ ਹੋਈ ਹੈ, ਜਿਸ ਦੇ ਖਿਲਾਫ ਪੁਲਿਸ ਨੇ ਗੈਂਬਲੰਿਗ ਅਤੇ ਧੋਖਾਧੜੀ ਦੀ ਧਾਰਾਵਾਂ ਦੇ ਤਹਿਤ ਕਸ ਦਰਜ ਕਰਦੇ ਹੋਏ ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕੀਤਾ l
ਇੱਥੇ ਤੋਂ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਾਂਇਕ ਹਿਰਾਸਤ ਦੇ ਲਈ ਪਟਿਆਲਾ ਜ਼ੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ l ਜਾਂਚ ਅਧਿਕਾਰੀ ਸਹਾਇਕ ਇੰਸਪੈਕਟਰ ਨਾਇਬ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਕ੍ਰਿਕੇਟ ਮੈਚ ‘ਤੇ ਸੱਟਾ ਖਿਡਾਉਣ ਦੇ ਲਈ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਫਸਾ ਕੇ ਉਨ੍ਹਾਂ ਨੂੰ ਲੁੱਟ ਰਿਹਾ ਹੈ l ਇਸ ‘ਤੇ ਪੁਲਿਸ ਦੀ ਇੱਕ ਟੀਮ ਨੇ ਵਿਕਟੋਰੀਆ ਹਾਈਟਸ ਸੁਸੋਇਟੀ ਵਿੱਚ ਜਾ ਕੇ ਛਾਪਾ ਮਾਰਿਆ, ਜਿੱਥੋਂ ਫਲੈਟ ਮਾਲਿਕ ਰਾਕੇਸ਼ ਵਰਮਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ l
ਦੂਜੇ ਪਾਸੇ ਰਾਕੇਸ਼ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਜਦ ਫਲੈਟ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਫਲੈਟ ਵਿੱਚੋਂ ਕਰੀਬ 20 ਮੋਬਾਈਲ ਫੋਨ ਅਤੇ ਕਰੀਬ ਸਾਢੇ 3 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ l ਦੂਜੇ ਪਾਸੇ ਮੁਲਜ਼ਮ ਰਾਕੇਸ਼ ਨੂੰ ਹਿਰਾਸਤ ਵਿੱਚ ਲੈ ਕੇ ਸ਼ਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲਦੇ ਹੋਏ ਆਪਣੇ ਆਪ ਨੂੰ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ l

Related posts

ਪੰਜਾਬ ‘ਚ ਪਵੇਗਾ ਭਾਰੀ ਮੀਂਹ, ਸਾਂਭ ਲਓ ਸਮਾਨ ਕਿਤੇ ਪਾਣੀ ‘ਚ ਰੁੜ ਨਾ ਜਾਵੇ

htvteam

ਦੇਖੋ ਕਿਵੇਂ ਬੰਦੇ ਨੇ ਮੋਟਰਸਾਇਕਲ ਨਾਲ ਰੋਕੀ ਬੱਸ; ਦੇਖੋ ਵੀਡੀਓ

htvteam

ਪੰਜਾਬੀਆਂ ਨਾਲ ਵਿਦੇਸ਼ਾਂ ‘ਚ ਹੋਣ ਲੱਗਿਆ ਅਜਿਹਾ ਕੁਝ

htvteam

Leave a Comment