ਪੁਲਿਸ ਮੁਲਾਜ਼ਮ ਨੂੰ ਬਾਰ-ਬਾਰ ਹੱਥ ਜੋੜ ਰਿਹਾ ਇਹ ਵਿਅਕਤੀ ਕੋਈ ਚੋਰ-ਲੁਟੇਰਾ ਨਹੀਂ ਸਗੋ ਈ ਰਿਕਸ਼ਾ ਚਾਲਕ ਹੈ, ਜਿਸ ਨੇ ਪਹਿਲਾਂ ਤਾਂ ਬਹਾਦਰੀ ਨਾਲ ਰੇਡ ਲਾਇਟ ਜੰਪ ਕਰ ਦਿੱਤੀ ਪਰ ਉਹ ਇਹ ਭੁੱਲ ਗਿਆ ਕਿ ਪੰਜਾਬ ਦੀ ਹੋਣਹਾਰ ਪੁਲਿਸ ਵੀ ਡਿਊਟੀ ‘ਤੇ ਖੜ੍ਹੀ ਹੋਣੀ,,,ਬੱਸ ਫੇਰ ਓਹੀ ਕੰਮ ਕਰ ਹੋ ਗਿਆ ਜਿਹਦੇ ਕਰਕੇ ਰਿਸ਼ਕਾ ਚਾਲਕ ਨੂੰ ਮੁਲਾਜ਼ਮ ਦੇ ਗੋਡੇ ਫੜਨੇ ਪੈ ਰਹੇ ਨੇ,,,ਦਰਅਸਲ ਇਹ ਮਾਮਲਾ ਅੰਮ੍ਰਿਤਸਰ ਦੇ ਲਾਰੈਸ਼ ਰੋਡ ਦਾ ਹੈ ਜਿਥੇ ਪੁਲਿਸ ਮੁਲਾਜ਼ਮ ਆਪਣੇ ਡਿਊਟੀ ਦੇ ਰਹੇ ਸੀ ਉਧਰੋ ਰਿਸ਼ਕਾ ਚਾਲਕ ਜਿਸਨੂੰ ਲਗਦਾ ਐਨੀ ਜ਼ਿਆਦਾ ਕਾਹਲੀ ਸੀ ਕਿ ਉਸ ਨੇ ਲਾਇਟਾਂ ਦੀ ਕੋਈ ਪਰਵਾਹ ਨਹੀਂ ਕੀਤੀ ‘ਤੇ ਜੰਪ ਕਰ ਦਿੱਤੀਆਂ, ਜਿਸ ਤੋ ਬਾਅਦ ਮੌਕੇ ;ਤੇ ਖੜੇ ਮੁਲਾਜ਼ਮ ਨੂੰ ਉਸ ਨੂੰ ਰੋਕ ਲਿਆ ਜਿਸ ਦੌਰਾਨ ਆਟੋ ਚਾਲਕ ਨੇ ਪੁਲਿਸ ਮੁਲਾਜ਼ਮ ਦੀਆਂ ਕਾਫੀ ਮਿੰਨਤਾਂ ਕੀਤੀਆਂ ਪਰ ਮੁਲਾਜ਼ਮ ਨੇ ਕਾਰਵਾਈ ਕਰ ਦਿੱਤੀ
ਜਦੋਂ ਇਸ ਸਬੰਧੀ ਰਿਸ਼ਕਾ ਚਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਸਾਫ ਕਿਹਾ ਕਿ ਮੈਨੂੰ ਲਾਇਟਾ ਦਾ ਪਤਾ ਨਹੀ ਲੱਗਿਆ, ਮੇਰੇ ਤੋ ਗਲਤੀ ਹੋ ਗਈ……ਇਸ ਮੌਕੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਕਿਹਾ ਈ ਰਿਕਸ਼ਾ ਚਾਲਕ ਵੱਲੋ ਲਾਰੈਂਸ ਰੋਡ ਚੌਂਕ ਵਿੱਚ ਨਾਕਾਬੰਦੀ ਦੌਰਾਨ ਲਾਈਟ ਜੰਪ ਕੀਤੀ ਗਈ ਜਿਸਦੇ ਚਲਦੇ ਇਹ ਸਾਡੇ ਨਾਲ ਬਹਿਸ ਕਰ ਰਿਹਾ ਸੀ।
ਦੱਸ ਦਈਏ ਕਿ ਈ_ਰਿਸ਼ਕਾ ਦਾ ਕੋਈ ਕਾਗ਼ਜ਼ ਤੇ ਨਹੀਂ ਹੁੰਦੇ ਪਰਫਿਰ ਪੁਲਿਸ ਮੁਲਾਜ਼ਮ ਨੇ ਰਿਸ਼ਕਾ ਚਾਲਕ ਦੀ ਗਲਤੀ ਕਾਰਨ ਰਿਸ਼ਕਾ ਨੂੰ ਬੌਂਡ ਕਰ ਦਿੱਤਾ।
