Htv Punjabi
Punjab

ਮਲੇਰਕੋਟਲਾ ਦੇ ਬਲੱਡ ਬੈਂਕ ‘ਚ ਹੋਈ ਖੂਨ ਦੀ ਭਾਰੀ ਕਮੀ, ਆਡੀਓ ਕਲਿੱਪ ਨੇ ਮਚਾਈ ਹਾਹਾਕਾਰ!

ਮਲੇਰਕੋਟਲਾ : ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਅਜ਼ਰ ਮੁਨੀਮ ਨੇ ਸ਼ੋਸ਼ਲ ਮੀਡੀਆ ਤੇ ਇੱਕ ਆਡੀਓ ਕਲਿੱਪ ਪਾ ਕੇ ਸਾਰਿਆਂ ਨੂੰ ਗੁਜਾਰਿਸ਼ ਕੀਤੀ ਹੈ ਕਿ ਮਲੇਰਕੋਟਲਾ ਸ਼ਹਿਰ ਦੇ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਹੋ ਰਹੀ ਹੈ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਅਜ਼ਰ ਮੁਨੀਮ ਨੇ ਇਸ ਆਡੀਓ ਕਲਿੱਪ ਰਾਹੀਂ ਆਪਣੇ ਸ਼ਹਿਰ ਦੇ ਸਾਰੇ ਨੌਜਵਾਨਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਬੰਦਿਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਕਮੀ ਨਾਲ ਜੂਝਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ l
ਅਜ਼ਰ ਮੁਨੀਮ ਨੇ ਕਿਹਾ ਕਿ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਉਹ ਸ਼ਹਿਰ ਦੇ ਇਸਲਾਮੇ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਵਿੱਚ ਹਰ ਸਾਲ ਲਾਉਂਦੇ ਸਨ, ਉਸ ਨੂੰ ਇਸ ਸਮੇਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਰੋਕਣਾ ਪਿਆ ਹੈ l ਜਿਸ ਕਾਰਨ ਬਲੱਡ ਦੀ ਕਮੀ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਦਾ ਹੋ ਰਹੀ ਹੈ l
ਅਜ਼ਰ ਮੁਨੀਮ ਨੇ ਕਿਹਾ ਕਿ ਇਸ ਕਰਫਿਊ ਦੌਰਾਨ ਫਿਲਹਾਲ ਉਹ ਦੋ ਚਾਰ ਡੋਨਰ ਹਰ ਰੋਜ਼ ਬਲੱਡ ਬੈਂਕ ਵਿੱਚ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਤੋਂ ਬਲੱਡ ਡੋਨੇਟ ਕਰਵਾ ਰਹੇ ਹਨ l ਉਨ੍ਹਾਂ ਨੇ ਇਸ ਆਡੀਓ ਰਾਹੀਂ ਸਭ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਤੱਕ ਵੀ ਇਹ ਆਵਾਜ਼ ਪਹੁੰਚ ਰਹੀ ਹੈ ਉਹ ਕ੍ਰਿਪਾ ਕਰਕੇ ਸਵੇਰੇ 8 ਤੋਂ 9 ਵਜੇ ਦੇ ਦਰਮਿਆਨ ਬਲੱਡ ਬੈਂਕ ਵਿੱਚ ਆਉਣ ਅਤੇ ਬਲੱਡ ਡੋਨੇਟ ਕਰਨ l
ਉਨ੍ਹਾਂ ਨੇ ਕਿਹਾ ਕਿ ਬਲੱਡ ਇਨਸਾਨ ਦੀ ਜ਼ਿੰਦਗੀ ਲਈ ਬੇਹਦ ਅਹਿਮ ਰੋਲ ਰੱਖਦਾ ਹੈ । ਉਨ੍ਹਾਂ ਨੇ ਜ਼ਰੂਰਤਮੰਦ ਇਨਸਾਨਾਂ ਲਈ ਬਲੱਡ ਦੇਣ ਦੀ ਅਪੀਲ ਕੀਤੀ l ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਅਜਿਹੀਆਂ ਘਾਟਾਂ ਸਾਰੇ ਰਲ ਮਿਲ ਕੇ ਪੂਰੀਆਂ ਕਰਨ ਅਤੇ ਨਾਲ ਹੀ ਗੁਜਾਰਿਸ਼ ਕੀਤੀ ਕਿ ਜਿਸ ਤਰ੍ਹਾਂ ਐਸਡੀਐਮ ਸਾਹਿਬ, ਤਹਿਸੀਲਦਾਰ ਸਾਹਿਬ ਤੇ ਜਿੰਨੀ ਵੀ ਸਿਵਿਲ ਅਤੇ ਦੂਸਰਾ ਪ੍ਰਸ਼ਾਸ਼ਨ ਇਸ ਬੀਮਾਰੀ ਦੀ ਰੋਕਥਾਮ ਵਿੱਚ ਲੱਗਿਆ ਹੋਇਆ ਹੈ, ਉਨ੍ਹਾਂ ਦੀਆਂ ਦਿੱਤੀਆਂ ਹੋਈਆਂ ਹਿਦਾਇਤਾਂ ਤੇ ਅਮਲ ਕਰੋ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਦਿਓ l

Related posts

ਠੰਢੇ ਵਾਲੀ ਬੋਤਲ ਨੇ ਦੇਖੋ ਮੁੰਡੇ ਤੋਂ ਕੀ ਕਰਵਾ ਦਿੱਤਾ

htvteam

ਗਲਤੀ ਸਕੂਲ ਵਾਲਿਆਂ ਦੀ ਭੁਗਤਣੀ ਪਵੇਗੀ ਵਿਦਿਆਰਥੀਆਂ ਨੂੰ ਸਰਕਾਰ ਨੇ ਇਸ ਸਕੂਲ ਦੀ ਮਾਨਤਾ ਕੀਤੀ ਰੱਦ

Htv Punjabi

ਜਵਾਨ ਭੈਣਾਂ ਨਾਲ ਜ਼ਬਰਦਸਤੀ ਕਰ ਗਏ ਸਨ ਸ਼ਰਮਨਾਕ ਕਾਰਾ

htvteam

Leave a Comment