Htv Punjabi
Punjab Religion Video

ਇੱਕ ਘਰ ਚ ਚੱਲ ਰਿਹਾ ਸੀ ਇਸਾਈ ਦਾ ਪ੍ਰਚਾਰ, ਉਪਰੋਂ ਪਹੁੰਚ ਗਏ ਗੁਰੂ ਦੇ ਸਿੰਘ…

ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਧੁਲਕੇ ਦੇ ਵਿੱਚ ਇੱਕ ਘਰ ਵਿੱਚ ਈਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਜਦੋਂ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤੇ ਪਿੰਡ ਦੇ ਲੋਕ ਵੀ ਇੱਕਠੇ ਹੋਣੇ ਸ਼ੁਰੂ ਹੋ ਗਏ ਤੇ ਇਸਦੀ ਜਾਣਕਾਰੀ ਸਤਿਕਾਰ ਕਮੇਟੀ ਦੇ ਆਗੂਆ ਨੂੰ ਵੀ ਦਿੱਤੀ ਗਈ ਤੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਵੀ ਮੌਕੇ ਤੇ ਪੁਹੰਚ ਗਏ। ਤੇ ਪ੍ਰਚਾਰ ਬੰਦ ਕਰਵਾਏ ਲੋਕਾਂ ਨੂੰ ਭਜਾ ਦਿੱਤਾ,,,,,,,,

ਇਸ ਮੌਕੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਈਸਾਈ ਭਾਈਚਾਰੇ ਵਲੋ ਪਿੰਡਾ ਦੇ ਵਿੱਚ ਝੂੱਠਾ ਪ੍ਰਚਾਰ ਫੈਲਾਇਆ ਜਾ ਰਿਹਾ ਹੈ ਅਤੇ ਇਸਦੀ ਆੜ ਦੇ ਵਿੱਚ ਧਰਮ ਪਰਿਵਰਤਨ ਵੀ ਕਰਵਾਈਆ ਜਾ ਰਿਹਾ ਹੈ,,,,,,,

ਸਤਿਕਾਰ ਕਮੇਟੀ ਦਾ ਕਹਿਣਾ ਕਿ ਅਸੀ ਪਿੰਡ ਦੇ ਘਰਾਂ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਨਹੀਂ ਹੋਣ ਦਵਾਂਗੇ ਇਸ ਮੌਕੇ ਪੁਲੀਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਜਿਨ੍ਹਾਂ ਵਲੌ ਮਾਮਲੇ ਨੂੰ ਸ਼ਾਂਤ ਕਰਵਾਕੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਪਿੰਡ ਵਿਚੋ ਬਾਹਰ ਕੱਢਿਆ ਤਾਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ। ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਵੇਰੇ ਦਾ ਅਲਾਰਮ ਆਹ ਕੀ ਕਰਦੈ ਦਿਲ ਦੇ ਮਾਹਿਰ ਤੋਂ ਸੁਣੋ

htvteam

ਭਾਫ ਵਾਲਾ ਇੰਜਣ ਵਜਾਕੇ ਸੀਟੀ ਕਰਵਾ ਦਿੰਦੈ 20-20 ਸਾਲ ਪੁਰਾਣੇ ਦਰਦਾਂ ਦੀ ਪੀਟੀ

htvteam

ਨਕੋਦਰ ਵਿਖੇ ਪਿਛਲੇ ਦਿਨੀਂ ਇਕ ਨੂਰਮਹਿਲ ਰੋਡ ਤੇ ਫਰੂਟ ਵੇਚਣ ਵਾਲੇ ਦੁਕਾਨਦਾਰ ਸ਼ਾਹ ਨਵਾਜ਼ ਤੇ ਗੁਡੀਆਂ ਨੇ ਹਮਲਾ ਕੀਤਾ ਸੀ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ ਅਤੇ ਪੁਲਸ ਵਲੋਂ ਆਰੋਪੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅੱਜ ਮੁਸਲਮਾਨ ਭਾਈਚਾਰੇ ਨੇ ਪੁਲਸ ਦੇ ਖਿਲਾਫ ਧਰਨਾ ਲਗਾਇਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਨਵਾਜ਼ ਅਦਾ ਕੀਤੀ ਗਈ ਅਤੇ ਇਸ ਮੌਕੇ ਨਕੋਦਰ ਦੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਅਤੇ ਸਦਰ ਥਾਣਾ ਮੁਖੀ ਅਮਨ ਸੈਣੀ ਅਤੇ ਨਕੋਦਰ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਮੋਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਜਿਸ ਤੋਂ ਬਾਅਦ ਰਾਤ ਨੂੰ ਜਲੰਧਰ ਤੋਂ ਐਸ ਪੀ ਹੈਡਕੁਆਰਟਰ ਰਵੀ ਕੁਮਾਰ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਧਰਨਾ ਸਮਾਪਤ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ

htvteam

Leave a Comment