ਸਵਾਮੀ ਸ਼ੰਕਰਾਨੰਦ ਕਾਂਡ ਦਾ ਭਖਿਆ ਮਾਮਲਾ
ਸਿੱਖ ਜਥੇਬੰਦੀਆਂ ਵੱਲੋਂ ਅਖੌਤੀ ਬਾਬੇ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ ਮੰਗ
ਡੀਸੀ ਦਾ ਆਇਆ ਬਿਆਨ ਕੀਤੀ ਜਾ ਰਹੀ ਹੈ ਜਾਂਚ
ਧਿਆਣਾ ਦੇ ਇੱਕ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ‘ਤੇ ਮਾਮਲਾ ਚਾਰ ਦਿਨ ਪਹਿਲਾ ਦਰਜ ਕੀਤਾ ਗਿਆ ਸੀ। ਹੁਣ ਇਸ ਘਟਨਾ ਦਾ ਮੁਲਜ਼ਮ ਬਾਬਾ ਫ਼ਰਾਰ ਹੈ। ਇਹ ਵੀਡੀਓ ਜਗਰਾਓਂ ‘ਚ ਤਲਵੰਡੀ ਖੁਰਦ ਪਿੰਡ ਸਥਿਤ ਭੂਰੀ ਵਾਲਾ ਡੇਰਾ ਮੁੱਖੀ ਸ਼ੰਕਰਾਨੰਦ ਦੀ ਹੈ।
ਵੀਡੀਓ ‘ਚ ਡੇਰਾ ਮੁੱਖੀ ਇੱਕ ਮਹਿਲਾ ਨਾਲ ਨਜ਼ਰ ਆ ਰਿਹਾ ਹੈ। ਬਾਬੇ ਦੀ ਗ੍ਰਿਫ਼ਤਾਰੀ ਤੇ ਡੇਰਾ ਬੰਦ ਕਰਵਾਉਣ ਲਈ ਪਿੰਡ ਡਲਵੰਡੀ ਦੇ ਨੇੜਲੇ ਇਲਾਕੇ ਦੇ ਲੋਕਾਂ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ।ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਤੇ ਮਾਮਲੇ ‘ਤੇ ਜਾਂਚ ਕਰ ਰਹੀ ਹੈ। ਮੁਲਜ਼ਮ ਸ਼ੰਕਰਾਨੰਦ ਬਾਬੇ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਨੇ ਡੇਰੇ ‘ਚ ਬਣੇ ਆਸ਼ਰਮ ਦੀ ਜਾਂਚ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
