Htv Punjabi
Uncategorized

ਉਪ ਮੁੱਖ ਮੰਤਰੀ ਬਣਨ ਪਿੱਛੋਂ ਅਜੀਤ ਪਵਾਰ ਦਾ ਪਹਿਲਾ ਬਿਆਨ, ਮੋਦੀ ਦਾ ਧੰਨਵਾਦ

ਮੁੰਬਈ: ਮਹਾਰਾਸ਼ਟਰ ਵਿੱਚ ਸਭ ਨੂੰ ਹੈਰਾਨ ਕਰਦਿਆਂ ਉਪ ਮੁੱਖ ਮੰਤਰੀ ਦੀ ਕਮਾਨ ਸੰਭਾਲਣ ਤੋਂ ਬਾਅਦ ਅਜੀਤ ਪਵਾਰ ਨੇ ਪਹਿਲੀ ਵਾਰ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਅਸੀਂ ਇੱਕ ਸਥਿਰ ਸਰਕਾਰ ਦੇਵਾਂਗੇ ਜੋ ਮਹਾਰਾਸ਼ਟਰ ਦੇ ਵਿਕਾਸ ਲਈ ਸਖਤ ਮਿਹਨਤ ਕਰੇਗੀ।

 

ਅਜੀਤ ਪਵਾਰ ਨੇ ਟਵੀਟ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਸਮ੍ਰਿਤੀ ਈਰਾਨੀ, ਨਿਰਮਲਾ ਸੀਤਾਰਮਨ, ਰਾਜਨਾਥ ਸਿੰਘ, ਪੀਯੂਸ਼ ਗੋਇਲ ਤੇ ਜੇਪੀ ਨੱਡਾ ਸਮੇਤ ਹੋਰ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਇਨ੍ਹਾਂ ਸਾਰੇ ਨੇਤਾਵਾਂ ਨੇ ਸ਼ਨੀਵਾਰ ਨੂੰ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਸੀ। ਅਜੀਤ ਪਵਾਰ ਦੇ ਟਵੀਟ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਆਪਣੇ ਚਾਚੇ ਸ਼ਰਦ ਪਵਾਰ ਦੇ ਖੇਮੇ ‘ਚ ਵਾਪਸ ਨਹੀਂ ਜਾਣਗੇ।

 

ਅਜੀਤ ਪਵਾਰ ਨੇ ਆਪਣਾ ਟਵਿੱਟਰ ਦੀ ਬਾਇਓ ਵੀ ਬਦਲ ਦਿੱਤੀ ਹੈ। ਉਨ੍ਹਾਂ ਆਪਣੀ ਬਾਇਓ ਵਿੱਚ ਡਿਪਟੀ ਸੀਐਮ ਤੇ ਐਨਸੀਪੀ ਨੇਤਾ ਲਿਖਿਆ ਹੈ। ਕੁਝ ਸਮਾਂ ਇਸ ਵਿੱਚ ਪਹਿਲਾ ਸਾਬਕਾ ਉਪ ਮੁੱਖ ਮੰਤਰੀ ਤੇ ਐਨਸੀਪੀ ਨੇਤਾ ਲਿਖਿਆ ਹੁੰਦਾ ਸੀ। ਇਸ ਤੋਂ ਪਹਿਲਾਂ ਸ਼ਰਦ ਪਵਾਰ ਦੇ ਨੇੜਲੇ ਨੇਤਾਵਾਂ ਨੇ ਸ਼ਨੀਵਾਰ ਨੂੰ ਤੇ ਅੱਜ ਫਿਰ ਅਜੀਤ ਪਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਨ੍ਹਾਂ ਦੇ ਟਵੀਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹਨ ਤੇ ਚਾਚੇ ਸ਼ਰਦ ਪਵਾਰ ਨੂੰ ਚੁਣੌਤੀ ਦੇਣਗੇ।

Related posts

ਇਨਸਾਨ ਪਸ਼ੂ ਪੰਛੀਆਂ ਦੀ ਭਾਸ਼ਾ ਚ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰ ਪਾਉਂਦਾ ਹੈ? ਆਹ ਦੇਖੋ ਉਸਦਾ ਰਾਜ਼! ਤੇ ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਇਨ੍ਹਾਂ ਨਾਲ ਗੱਲ !

Htv Punjabi

BIG BREAKING ਨਹੀਂ ਰਹੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, 21 ਦਿਨ ਪਹਿਲਾਂ ਕਰੋਨਾ ਪੌਜ਼ੇਟਿਵ ਆਈ ਸੀ ਰਿਪੋਰਟ, ਬ੍ਰੇਨ ਸਰਜਰੀ ਵੀ ਕੀਤੀ ਗਈ

htvteam

Big Breaking- ਹੈਕਰਾਂ ਨੇ PM ਮੋਦੀ ਨੂੰ ਪਾਇਆ ਚੱਕਰਾਂ ‘ਚ, ਸੋਸ਼ਲ ਮੀਡੀਆ ‘ਤੇ ਕੀਤੀ ਅਜਿਹੀ ਸ਼ਰਮਨਾਕ ਡਿਮਾਂਡ

htvteam

Leave a Comment