Htv Punjabi
Punjab Video

ਓਵਰ/ਡੋਜ ਨਾਲ ਨੌਜਵਾਨ ਹੋਇਆ ਪੂਰਾ ? ਪਰਿਵਾਰ ਨੇ ਸੜਕ ਤੇ ਰੱਖੀ ਲਾ/ਸ਼ ਤਸਕਰਾਂ ਤੇ ਕਾਰਵਾਈ ਨੂੰ ਲੈ ਕੇ ਪ੍ਰਦਰਸ਼ਨ

ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ ਨਸ਼ੇ ਦੀ ਓਵਰਡੋਜ ਨਾਲ ਹੋਈ ਨੌਜਵਾਨ ਦੀ ਲਾਸ਼ ਦਾ ਦੂਸਰੇ ਦਿਨ ਵੀ ਸਸਕਾਰ ਨਹੀਂ ਕੀਤਾ ਗਿਆ ਪਰਿਵਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬਰਨਾਲਾ ਮਾਨਸਾ ਰੋਡ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਨੇ ਵੀ ਸਰਕਾਰ ਤੇ ਨਸ਼ਾ ਬੰਦ ਕਰਨ ਚੋਂ ਅਸਫਲ ਹੋਣ ਦੇ ਦੋਸ਼ ਲਗਾਏ ਗਏ।

ਵੀਓ_ ਬੀਤੇ ਕੱਲ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ 26 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਜੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਇਥੋਂ ਕਿਸੇ ਨੇ ਅੱਜ ਦੂਸਰੇ ਦਿਨ ਵੀ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਨੌਜਵਾਨ ਦੀ ਲਾਸ਼ ਨੂੰ ਸੜਕ ਉੱਪਰ ਰੱਖ ਕੇ ਮਾਨਸਾ ਬਰਨਾਲਾ ਰੋਡ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ । ਇਸ ਦੌਰਾਨ ਧਰਨੇ ਦੇ ਵਿੱਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਨੇ ਕਿਹਾ ਕਿ ਨਸ਼ੇ ਦਾ ਮੁੱਦੇ ਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਤੇ ਸਰਕਾਰ ਬਣਦਿਆਂ ਸਾਰ ਹੀ ਪਿੰਡ ਜੋਗਾ ਦੇ ਵਿੱਚ ਨੌਜਵਾਨਾਂ ਵੱਲੋਂ ਕੈਬਨਟ ਮੰਤਰੀ ਦੇ ਟੇਬਲ ਤੇ ਨਸ਼ਾ ਲਿਆ ਕੇ ਰੱਖ ਦਿੱਤਾ ਸੀ ਪਰ ਉਸ ਦੌਰਾਨ ਵੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਵੀ ਨੌਜਵਾਨਾਂ ਦੀ ਨਸ਼ੇ ਦੇ ਨਾਲ ਮੌਤ ਹੋ ਰਹੀ ਹੈ ਪਰ ਸਰਕਾਰ ਨਸ਼ਾ ਬੰਦ ਕਰਨ ਦੇ ਵਿੱਚ ਅਸਫਲ ਹੋ ਚੁੱਕੀ ਹੈ।

ਧਰਨਾ ਪ੍ਰਦਰਸ਼ਨ ਦੇ ਦੌਰਾਨ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਰੋਜਾਨਾ ਹੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਨਸ਼ਾ ਬੰਦ ਕਰਨ ਦੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਉਹਨਾਂ ਕਿਹਾ ਕਿ ਸ਼ਰੇਆਮ ਪਿੰਡਾਂ ਦੇ ਵਿੱਚ ਨਸ਼ੇ ਦੀ ਵਿਕਰੀ ਹੋ ਰਹੀ ਹੈ ਅਤੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਬੀਤੇ ਕੱਲ ਵੀ ਗੁਰਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ ਅਤੇ ਪਿੱਛੇ ਹੁਣ ਦੋ ਭੈਣਾਂ ਅਤੇ ਇੱਕ ਮਾਂ ਰਹਿ ਗਈਆਂ ਹਨ ਜਦੋਂ ਕਿ ਉਸਦੇ ਪਿਤਾ ਦੀ ਵੀ ਇੱਕ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਉਹਨਾਂ ਸਰਕਾਰ ਤੋਂ ਮੰਗ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਸਪਤਾਲ ‘ਚ ਨੌਜਵਾਨ ਔਰਤ ਨਾਲ ਹੋਇਆ ਵੱਡਾ ਚਮਤਕਾਰ

htvteam

ਪੁੱਤ ਦੀ ਲਾਸ਼ ਦੇ ਬਦਲੇ ਡਾਕਟਰਾਂ ਬਜ਼ੁਰਗ ਤੋਂ ਮੰਗ ਲਈ ਅਜਿਹੀ ਚੀਜ਼

htvteam

ਸਰਕਾਰੀ ਮਾਸਟਰ ਜਵਾਨ ਬੱਚਿਆਂ ਦੀਆਂ ਖ਼ਰਾਬ ਕਰਦਾ ਸੀ ਜਵਾਨੀਆਂ

htvteam

Leave a Comment