Htv Punjabi
Punjab

ਓਹੀ ਹੋਇਆ ਜਿਸ ਦਾ ਡਰ ਸੀ, ਬਾਦਲਾਂ ਦੇ ਘਰ ‘ਚ ਪਹੁੰਚਿਆ ਕਰੋਨਾ

ਸੂਬੇ ‘ਚ ਕਰੋਨਾ ਕੇਸਾਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਜੇਕਰ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ‘ਚ ਤਕਰੀਬਨ ਕੇਸਾਂ ਦੀ ਗਿਣਤੀ 40 ਹਜ਼ਾਰ ਤੱਕ ਪਹੁੰਚਣ ਵਾਲੀ ਹੈ ਤਾਂ ਦੂਸਰੇ ਪਾਸੇ ਇਸ ਮਾਹਾਮਰੀ ਨੇ ਬਾਦਲਾਂ ਦੀ ਰਿਹਾਇਸ਼ ‘ਤੇ ਵੀ ਦਰਵਾਜਾ ਖੜਕਾ ਦਿੱਤਾ ਹੈ। ਜੇਕਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਰਿਪੋਰਟ ਦੇ ਅਨੁਸਾਰ 60 ਨਵੇਂ ਕਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋ 5 ਮਾਮਲੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ਹਨ। ਇਹਨਾਂ ਦੀ ਉਮਰ ਤਕਰੀਬਨ 26 ਸਾਲ ਤੋਂ ਲੈ ਕੇ 55 ਸਾਲ ਦੱਸੀ ਜਾ ਰਹੀ ਹੈ ਅਤੇ ਇਹ ਪੰਜੇ ਪੰਜਾਬ ਪੁਲਿਸ ਦੇ ਜਵਾਨ ਦੱਸੇ ਜਾ ਰਹੇ ਹਨ।


ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਇਲਾਵਾ ਇਕ ਬਾਦਲ ਪਿੰਡ ਦੇ ਐੱਚ.ਡੀ.ਐੱਫ. ਸੀ ਬੈਂਕ ਦੇ ਮੁਲਾਜ਼ਮ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਬਿਨਾਂ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਦੋ ਸੀ.ਐੱਸ.ਐੱਫ ਦੇ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

Related posts

ਹਵਾਲਾਤੀ ਨੂੰ ਆਈ ਉਲਟੀ ਤਾਂ ਪੈ ਗਿਆ ਭੜਥੂ, ਸਾਥੀਆਂ ਨੇ ਪੁਲਿਸ ‘ਤੇ ਚਲਾਤੀਆਂ ਗੋਲੀਆਂ, ਇੱਕ ਜਖ਼ਮੀ

Htv Punjabi

ਖੰਡਰ ਪਏ ਘਰਾਂ ਚ ਵੜ ਗਈ ਪੁਲਿਸ ਦੇਖੋ ਅੰਦਰਲਾ ਸੀਨ

htvteam

ਆਹ ਦੋ ਬੰਦੇ ਮਿਲਕੇ ਕਾਰ ‘ਚ ਕੀ ਕਰ ਰਹੇ ਸੀ ?

htvteam