Htv Punjabi
Punjab

ਕਿਸਾਨੀ ਸੰਘਰਸ਼ ‘ਚ ਮੁਸਲਿਮ ਭਰਾਵਾਂ ਵੱਲੋਂ ਮੋਰਚੇ ਦੀ ਰੂਪ-ਰੇਖਾ ਦਾ ਕੀਤਾ ਗਿਆ ਵਿਚਾਰ-ਵਟਾਂਦਰਾ

ਖੇਤੀ ਬਿੱਲਾਂ ਦੇ ਵਿਰੋਧ ‘ਚ ਤਕਰੀਬ ਤਿੰਨ ਹਫਤਿਆ ਦਾ ਸਮਾ ਹੋ ਚੱਲਿਆ ਪਰ ਹਾਲੇ ਤੱਕ ਸਰਕਾਰ ਆਪਣੇ ਫੈਸਲੇ ਤੇ ਖੜੀ ਹੈ ਤਾਂ ਦੂਸਰੇ ਪਾਸੇ ਪੰਜਾਬੀਆਂ ਵਲੋਂ ਚਲਾਇਆ ਗਿਆ ਇਹ ਸੰਘਰਸ਼ ਹੁਣ ਦੇਸ਼ ਦੇ ਹਰ ਕੋਨੇ ਤੱਕ ਪਹੁੰਚ ਰਿਹਾ ਹੈ ,, ਅਤੇ ਇਸ ਸੰਘਰਸ਼ ‘ਚ ਉਸ ਸਮੇਂ ਮਾਨਵ ਏਕਤਾ ਵੇਖਣ ਨੂੰ ਮਿਲੀ ਜਦੋਂ ਹਿੰਦ, ਮੁਸਲਿਮ, ਸਿੱਖ ਇਸਾਈ ਸਭ ਧਰਮਾਂ ਦੇ ਲੋਕਾਂ ਵਲੋਂ ਸ਼ਮੂਲੀਅਤ ਕਰਦੇ ਹੋਏ ਇਸ ਸੰਘਰਸ਼ ‘ਚ ਯੌਗਦਾਨ ਪਾਇਆ ਗਿਆ।

ਅਜਿਹੀ ਹੀ ਇਕ ਤਸਵੀਰ ਦਿੱਲੀ ਕਿਸਾਨ ਮੋਰਚੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ‘ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਮਲੇਰਕੋਟਲਾ ਰਜਿ’ ਵੱਲੋਂ ਟਿਕਰੀ ਬਾਰਡਰ ‘ਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸ੍ਰ.ਜੋਗਿੰਦਰ ਸਿੰਘ ਉਗਰਾਹਾਂ ਨਾਲ ਵਿਚਾਰ ਚਰਚਾ ਕੀਤੀ ਗਈ,, ਅਤੇ ਆਉਣ ਵਾਲੇ ਸਮੇਂ ਦੀ ਰੂਪ ਰੇਖਾ ਨੂੰ ਸਾਂਝਾ ਕੀਤਾ ਗਿਆ।

 

ਜਿੱਥੇ ਇਸ ਧਰਨੇ ‘ਚ ਮੁਸਲਿਮ ਵੀਰਾਂ ਵੱਲੋਂ ਕਈ ਥਾਵਾਂ ‘ਤੇ ਵੱਡੇ ਵੱਡੇ ਲੰਗਰ ਚਲਾਏ ਜਾ ਰਹੇ ਨੇ ਉਥੇ ਹੀ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾ ਰਿਹਾ ਹੈ।

Related posts

ਗੁਰੂ ਘਰ ਜਾ ਕੇ ਆ ਬੰਦੇ ਲਾਹੀ ਸ਼ਰਮ

htvteam

ਪੰਜਾਬ ਚ ਬਣਿਆ ਹਿਮਾਚਲ ਵਾਲਾ ਮਾਹੌਲ, ਮੀਂਹ ਦੀ ਤ। ਬਾਹੀ !

htvteam

ਮੁਫ਼ਤ ਦੇ ਡੀਜ਼ਲ ਨੇ ਲੋਕਾਂ ਨੂੰ ਕੀਤਾ ਕਮਲਾ; ਫੇਰ ਦੇਖੋ ਕਿਹੋ ਜਿਹੀਆਂ ਹਰਕਤਾਂ ਕਰ ਗਏ ਲੋਕ

htvteam