Htv Punjabi
Punjab Video

ਕੀ ਹੁਣ ਆਹ ਸ਼ਹਿਰ ਚ ਵਧਿਆ ਖਤਰਾ!, ਥਰ ਥਰ ਕੰਬੇ ਲੋਕ !

ਫਿਰੋਜ਼ਪੁਰ ’ਚ ਅੱਧੇ ਘੰਟੇ ਦੇ ਵਕਫੇ ਨਾਲ ਇਕ ਤੋਂ ਬਾਅਦ ਇਕ ਹੋਏ ਧਮਾਕੇ

ਪਾਕਿਸਤਾਨ ਨੇ ਫਿਰੋਜ਼ਪੁਰ ’ਤੇ ਕੀਤਾ ਮਿਜ਼ਾਈਲਾਂ ਜਾਂ ਡਰੋਨਾਂ ਨਾਲ ਹਮਲਾ!
ਲੋਕਾਂ ਦੇ ਵਿੱਚ ਬਣਿਆ ਡਰ ਦਾ ਮਾਹੌਲ, ਦਿਖਾਏ ਮਸ਼ੀਨਰੀ ਦੇ ਪੁਰਜੇ
ਮੌਕੇ ਤੇ ਪਹੁੰਚਿਆ ਪ੍ਰਸ਼ਾਸਨ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਸ਼ਾਮ ਕਰੀਬ ਅੱਠ ਵਜੇ ਫਿਰੋਜ਼ਪੁਰ ਦੇ ਫੌਜੀ ਇਲਾਕੇ ਵਿਚ ਪਾਕਿਸਤਾਨੀ ਮਿਜ਼ਾਈਲਾਂ ਤੇ ਡਰੋਨਾਂ ਦੀ ਆਮਦ ਨਾਲ ਅਚਾਨਕ ਹੀ ਪਹਿਲੋਂ ਤੇਜ਼ ਰੋਸ਼ਨੀ ਹੋਈ ਅਤੇ ਬਾਅਦ ਵਿਚ ਭਾਰਤੀ ਡਿਫੈਂਸ ਸਿਸਟਮ ਵੱਲੋਂ ਉਨ੍ਹਾਂ ਨੂੰ ਤਬਾਹ ਕੀਤੇ ਜਾਣ ਕਾਰਨ ਇਕ ਤੋਂ ਬਾਅਦ ਇਕ ਕਈ ਤੇਜ਼ ਧਮਾਕੇ ਸੁਣੇ ਗਏ। ਕਰੀਬ ਅੱਧੇ ਘੰਟੇ ਦੇ ਵਕਫੇ ਮਗਰੋਂ ਇਕ ਵਾਰੀ ਫਿਰ ਅਸਮਾਨ ਵਿਚ ਰੋਸ਼ਨੀ ਤੇ ਦਰਜਨਾਂ ਧਮਾਕੇ ਸੁਣੇ ਗਏ। ਇਸ ਤੋਂ ਪਹਿਲੋਂ ਕੋਈ ਸਮਝ ਪਾਉਂਦਾ ਕਿ ਕੀ ਹੋ ਰਿਹਾ ਹੈ, ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਇਕ ਘਰ ’ਤੇ ਪਾਕਿਸਤਾਨੀ ਡਰੋਨ ਡਿੱਗਣ ਨਾਲ ਘਰ ਦੇ ਤਿੰਨ ਜੀਆਂ ਦੇ ਜ]ਖ਼ਮੀ ਹੋਣ ਅਤੇ ਇਕ ਕਾਰ ਦੇ ਸੜ ਜਾਣ ਦੀਆਂ ਖ਼ਬਰਾਂ ਆਉਣ ਲੱਗੀਆਂ।

ਇਸ ਸਬੰਧੀ ਖੂਫੀਆ ਵਿਭਾਗ ਨਾਲ ਜੁੜੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਹਮਲੇ ਦੌਰਾਨ ਜਦੋਂ ਭਾਰਤੀ ਡਿਫੈਂਸ ਵੱਲੋਂ ਪਾਕਿਸਤਾਨੀ ਮਿਜ਼ਈਲ ਜਾਂ ਡਰੋਨਾਂ ਨੂੰ ਡੇਗਿਆ ਗਿਆ ਤਾਂ ਇਕ ਪਾਕਿਸਤਾਨੀ ਮਿਜ਼ਾਈਲ ਜਾਂ ਡਰੋਨ ਦਾ ਤਬਾਹ ਹੋਇਆ ਮੱਚਦਾ ਹੋਇਆ ਮਲਬਾ ਖਾਈ ਫੇਮੇ ਕੀ ਪਿੰਡ ਦੇ ਲਖਵਿੰਦਦਰ ਸਿੰਘ ਦੇ ਘਰ ’ਤੇ ਡਿੱਗ ਪਿਆ। ਇਸ ਨਾਲ ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ, ਮੋਨੂੰ ਤੇ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿਥੇ ਸਭ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਥੇ ਜ਼ਿਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਰਾਤ ਨੂੰ 9 ਵਜੇ ਹੋਣ ਵਾਲਾ ਬਲੈਕ ਆਊਟ ਜਦੋਂ ਸ਼ੁੱਕਰਵਾਰ ਰਾਤ ਅੱਠ ਵਜੇ ਹੀ ਹੋ ਗਿਆ ਤਾਂ ਲੋਕਾਂ ਨੂੰ ਕਿਸੇ ਖਤਰੇ ਦਾ ਅਭਾਸ ਹੋ ਗਿਆ। ਇਸ ਤੋਂ ਬਾਅਦ ਕਈ ਧਮਾਕਿਆਂ ਨਾਲ ਅਸਮਾਨ ਗੂੰਜ ਉੱਠਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਭਾਰਤੀ ਡਿਫੈਂਸ ਵੱਲੋਂ ਡੇਗੇ ਜਾਣ ਵਾਲੀਆਂ ਪਾਕਿਸਤਾਨੀ ਮਿਜ਼ਾਈਲਾਂ ਸਨ ਜਾਂ ਡਰੋਨ। ਇਸ ਸਬੰਧੀ ਅਧਿਕਾਰਤ ਪੁਸ਼ਟੀ ਆਉਣ ਤੋਂ ਬਅਦ ਹੀ ਪਤਾ ਲੱਗ ਸਕੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿੰਨੇ ਹੀ ਪਤਲੇ ਕਮਜ਼ੋਰ ਵਾਲ ਹੋਣ 3 ਵਾਰ ਇਸ ਦੇਸੀ ਸ਼ੈਂਪੂ ਨਾਲ ਧੋ ਲਓ

htvteam

ਸਵੇਰੇ ਸਵੇਰੇ ਇਕ ਮਿੰਟ ਕਰੋ ਆਹ ਕੰਮ ਉਮਰ ਭਰ ਰਹੋ ਤੰਦਰੁਸਤ, ਸੁਣੋ ਫਾਰਮੂਲਾ

htvteam

ਸੌਂ ਰਹੀ ਪਤਨੀ, ਸਾਲੀ, ਪੁੱਤ ਅਤੇ ਧੀ ਨੂੰ ਗੰਢਾਸੇ ਨਾਲ ਵੱਢਿਆ

Htv Punjabi

Leave a Comment