ਅਮਰੂਦਾਂ ਲਈ ਇਨਸਾਨ ਬਣਿਆ ਦਰਿੰਦਾ
ਮਹਿਲਾ ਨੇ ਚੱਪਲਾਂ ਦੇ ਨਾਲ ਕੁੱਟਿਆ 10 ਸਾਲ ਦਾ ਬੱਚਾ
ਕੰਧ ਦੇ ਬਾਹਰ ਲਮਕ ਰਹੇ ਅਮਰੂਦਾਂ ਨੂੰ ਤੋੜ ਰਹੇ ਸੀ ਬੱਚੇ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕੀਤੀ ਸ਼ੁਰੂ
ਪਤੀ ਅਤੇ ਪਤਨੀ ਨੇ ਬਾਹਰ ਆ ਕੇ ਬੁਰੇ ਤਰੀਕੇ ਨਾਲ 10 ਸਾਲ ਦੇ ਬੱਚੇ ਦੀ ਕੀਤੀ ਕੁੱਟਮਾਰ
ਪਹਿਲਾਂ ਪ੍ਰਾਈਵੇਟ ਡਾਕਟਰ ਦੇ ਫੇਰ ਭਵਾਨੀਗੜ੍ਹ ਸਿਵਲ ਹਸਪਤਾਲ ਅਤੇ ਫਿਰ ਉਨਾਂ ਨੇ ਕੀਤਾ ਸੰਗਰੂਰ ਸਿਵਲ ਹਸਪਤਾਲ ਬੱਚੇ ਨੂੰ ਰੈਫਰ,, ਚਾਰ ਦਿਨ ਸੰਗਰੂਰ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਹਜੇ ਵੀ ਬੱਚਾ ਤਕਲੀਫ ਵਿੱਚ,,,,,,,,,,ਜਸਵਿੰਦਰ ਸਿੰਘ ਜਿਸ ਦੇ ਉੱਪਰ ਮਾਰ ਕੁੱਟ ਦੇ ਦੋਸ਼ ਲੱਗੇ ਹਨ, ਉਸਨੇ ਕਿਹਾ ਕਿ ਅਮਰੂਦ ਤੋੜਦੇ ਹੋਏ ਉਸ ਬੱਚੇ ਨੇ ਮੇਰੀਆਂ ਬੱਚਿਆਂ ਨੂੰ ਗਲਤ ਸ਼ਬਦ ਬੋਲੇ ਸਨ ਜਿਸ ਕਾਰਨ ਅਸੀਂ ਗੁੱਸੇ ਵਿੱਚ ਆ ਕੇ ਉਸ ਦੀ ਮਾਰ ਕੁੱਟ ਕੀਤੀ ਹੈ,,,,,,,,ਪੁਲਿਸ ਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ,,ਡਾਕਟਰੀ ਰਿਪੋਰਟ ਮੁਤਾਬਿਕ ਜਾਂਚ ਕਰਦੇ ਹੋਏ ਦੋਸ਼ੀਆਂ ਖਿਲ਼ਾਫ ਬਣਦੀ ਕਰਵਾਈ ਕੀਤੀ ਜਾਵੇਗੀ,,,,,,
ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ ਦੇ ਪਿੰਡ ਬਾਲਦ ਖੁਰਦ ਤੋਂ ਇੱਕ ਵੱਡੀ ਅਤੇ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਤੁਹਾਨੂੰ ਦੱਸ ਦਈਏ ਕਿ 21 ਤਰੀਕ ਦੀ ਸ਼ਾਮ ਨੂੰ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਗੁਰਪ੍ਰੀਤ ਸਿੰਘ ਦੇ 10 ਸਾਲ ਦੇ ਬੱਚੇ ਦੀ ਪਿੰਡ ਦੇ ਹੀ ਜੱਟ ਬਿਰਾਦਰੀ ਨਾਲ ਸੰਬੰਧ ਰੱਖਦੇ ਜਸਵਿੰਦਰ ਸਿੰਘ ਅਤੇ ਉਸਦੀ ਪਤਨੀ ਦੇ ਵੱਲੋਂ ਚੱਪਲਾਂ ਦੇ ਨਾਲ ਅਤੇ ਥੱਪੜਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਮਾਰ ਕੁੱਟ ਕੀਤੀ ਗਈ
ਕਾਰਨ ਸਿਰਫ ਇਹੀ ਸੀ ਕਿ ਗੁਰਜੋਤ ਸਿੰਘ 10 ਸਾਲ ਦਾ ਬੱਚਾ ਅਤੇ ਉਸਦੇ ਨਾਲ ਉਸਦੇ ਦੋਸਤ ਜਸਵਿੰਦਰ ਸਿੰਘ ਦੇ ਘਰ ਦੀ ਕੰਧ ਤੋਂ ਬਾਹਰ ਲਮਕ ਰਹੀਆਂ ਟਾਣੀਆਂ ਤੋਂ ਅਮਰੂਦ ਤੋੜ ਰਹੇ ਸਨ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਬਿਆਨਾਂ ਮੁਤਾਬਕ ਪਹਿਲਾਂ ਜਸਵਿੰਦਰ ਸਿੰਘ ਦੀ ਪਤਨੀ ਬਾਹਰ ਆਈ ਉਸਨੇ ਬੱਚੇ ਨੂੰ ਕੁੱਟਿਆ ਅਤੇ ਫਿਰ ਜਸਵਿੰਦਰ ਸਿੰਘ ਨੇ ਵੀ ਬੱਚੇ ਦੀ ਕੁੱਟਮਾਰ ਕੀਤੀ ਬੱਚੇ ਅਤੇ ਬੱਚੇ ਦੇ ਮਾਪਿਆਂ ਦੇ ਬਿਆਨਾਂ ਮੁਤਾਬਕ ਬੱਚੇ ਦੀ ਚੱਪਲ ਦੇ ਨਾਲ ਅਤੇ ਥੱਪੜ ਮੁੱਕੀਆਂ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ।
ਪੀੜਿਤ ਪਰਿਵਾਰ ਮੁਤਾਬਿਕ ਫਿਰ ਗੁਰਜੋਤ ਸਿੰਘ ਬੱਚੇ ਦੇ ਮਾਤਾ ਗੀਤਾ ਦੇਵੀ ਜਦੋਂ ਉਸਨੂੰ ਜਸਵਿੰਦਰ ਸਿੰਘ ਦੇ ਘਰ ਲਾਂਭਾ ਲੈਣ ਦੇ ਲਈ ਲੈ ਕੇ ਗਈ ਤਾਂ ਮਾਫੀ ਮੰਗਣ ਦੀ ਬਜਾਏ ਜਸਵਿੰਦਰ ਸਿੰਘ ਅਤੇ ਉਸਦੀ ਪਤਨੀ ਨੇ ਔਰਤ ਗੀਤਾ ਦੇਵੀ ਨੂੰ ਵੀ ਬੁਰਿਆਂ ਭਲਿਆ ਗਾਲਾਂ ਕੱਢੀਆਂ ਅਤੇ ਜਾਤੀ ਸੂਚਕ ਸ਼ਬਦ ਬੋਲੇ,,,,,,,
ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਨੂੰ ਮੇਰੀ ਪਤਨੀ ਅਤੇ ਬੱਚੇ ਨੇ ਘਰ ਆਏ ਨੂੰ ਸ਼ਾਮ ਨੂੰ ਦੱਸਿਆ ਤਾਂ ਮੈਂ ਵੀ ਜਸਵਿੰਦਰ ਸਿੰਘ ਦੇ ਘਰ ਗਿਆ ਅਤੇ ਮੈਨੂੰ ਵੀ ਉਹਨਾਂ ਦੇ ਵੱਲੋਂ ਬੁਰਾ ਭਲਾ ਆਖਿਆ ਗਿਆ ਉਸ ਤੋਂ ਬਾਅਦ ਅਸੀਂ ਆਪਣੇ ਬੱਚੇ ਨੂੰ ਭਵਾਨੀਗੜ੍ਹ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਫਿਰ ਸਰਕਾਰੀ ਅਤੇ ਫਿਰ ਉਥੋਂ ਬੱਚੇ ਦੀ ਗੰਭੀਰ ਹਾਲਤ ਦੇਖਦੇ ਹੋਏ ਬੱਚੇ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਚਾਰ ਦਿਨ ਬੱਚੇ ਦਾ ਇਲਾਜ ਚੱਲਿਆ,,,,,,,,ਹਸਪਤਾਲ ਦੇ ਵੱਲੋਂ ਪੁਲਿਸ ਨੂੰ ਰੁਕਾ ਭੇਜਿਆ ਗਿਆ। ਪਰ ਪੁਲਿਸ ਨੇ ਫਿਲਹਾਲ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ,,,,,,,,
ਉਹਨਾਂ ਦੱਸਿਆ ਕਿ ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਅਸੀਂ ਹੁਣ ਮੀਡੀਆ ਸਾਹਮਣੇ ਅਰਜ਼ ਕਰ ਰਹੇ ਹਾਂ ਜਿਸ ਤਰੀਕੇ ਨਾਲ ਸਾਡਾ ਬੱਚਾ ਹਜੇ ਵੀ ਕਾਫੀ ਦਰਦ ਦੇ ਵਿੱਚ ਹੈ ਜਦੋਂ ਬੱਚਾ ਚਲਦਾ ਹੈ ਤਾਂ ਸਿਰ ਦੇ ਵਿੱਚ ਸੱਟਾਂ ਅਤੇ ਚੱਪਲ ਮਾਰਨ ਦੇ ਕਾਰਨ ਇਸ ਨੂੰ ਚੱਕਰ ਆਉਂਦੇ ਹਨ ਅਤੇ ਜਦੋਂ ਬੱਚਾ ਪਿਸ਼ਾਬ ਕਰਦਾ ਹੈ ਤਾਂ ਵੀ ਇਸਦੇ ਪੇਟ ਦੇ ਵਿੱਚ ਦਰਦ ਹੁੰਦਾ ਹੈ,,,,,,,,ਪੀੜਤ ਪਿਤਾ ਗੁਰਪ੍ਰੀਤ ਸਿੰਘ ਨੇ ਰੋਂਦੇ ਹੋਏ ਕਿਹਾ ਕਿ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਮੇਰੇ ਬੱਚੇ ਨੂੰ ਭਵਾਨੀਗੜ੍ਹ ਥਾਣੇ ਅੱਗੇ ਲੈ ਕੇ ਬੈਠਾਂਗਾ ਅਤੇ ਧਰਨਾ ਲਗਾਵਾਂਗਾ,,,,,,,,,,,,
ਪਿੰਡ ਦੇ ਮੌਜੂਦਾ ਸਰਪੰਚ ਦਰਸ਼ਨ ਸਿੰਘ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਜਸਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਨੀ ਚਾਹੀ ਪਰ ਉਸ ਨੇ ਕਿਹਾ ਕਿ ਮੈਂ ਪੰਚਾਇਤ ਵਿੱਚ ਨਹੀਂ ਆਵਾਂਗਾ ਅਗਰ ਸਰਪੰਚ ਨੇ ਮੇਰੇ ਨਾਲ ਗੱਲ ਕਰਨੀ ਹੈ ਤਾਂ ਉਹ ਸਾਡੇ ਘਰ ਆ ਕੇ ਗੱਲ ਕਰੇ,,,,,,,,,,ਦੂਜੇ ਪਾਸੇ ਜਦੋਂ ਅਸੀਂ ਜਸਵਿੰਦਰ ਸਿੰਘ ਜਿਸ ਦੇ ਉੱਪਰ ਮਾਰਕੋਟ ਦੇ ਦੋਸ਼ ਲੱਗੇ ਹਨ ਉਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਕੈਮਰੇ ਅੱਗੇ ਬੋਲਣ ਤੋਂ ਤਾਂ ਫਿਲਹਾਲ ਮਨਾ ਕਰ ਦਿੱਤਾ ਅਤੇ ਫੋਨ ਦੇ ਉੱਪਰ ਜਾਣਕਾਰੀ ਦਿੰਦੇ ਹੋਏ ਉਸਨੇ ਕਿਹਾ ਕਿ ਉਕਤ ਬੱਚੇ ਗੁਰਜੋਤ ਸਿੰਘ ਉਸਦੀ ਕੰਧ ਦੇ ਉੱਪਰੋਂ ਅਮਰੂਦ ਤੋੜ ਰਹੇ ਸਨ ਉੱਥੇ ਬਿਜਲੀ ਦੀਆਂ ਤਾਰਾਂ ਵੀ ਹਨ ਅਤੇ ਜਦੋਂ ਮੇਰੀਆਂ ਬੱਚੀਆਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਅੱਗੋਂ 10 ਸਾਲ ਦੇ ਬੱਚੇ ਗੁਰਜੋਤ ਸਿੰਘ ਨੇ ਮੇਰੀਆਂ ਬੱਚੀਆਂ ਨੂੰ ਬਹੁਤ ਮਾੜਾ ਬੋਲਿਆ ਅਤੇ ਅਪਸ਼ਬਦ ਬੋਲੇ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਅਸੀਂ ਬੱਚੇ ਦੇ ਨਾਲ ਮਾਰਕੁੱਟ ਕੀਤੀ ਹੈ,,,,,,,,,ਉਹਨਾਂ ਨੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਮੇਰੇ ਵੱਲੋਂ ਕੁਝ ਵੀ ਇਦਾਂ ਦਾ ਨਹੀਂ ਬੋਲਿਆ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
