ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡਿਓ ਨੂੰ ਦੇਖਣ ਤੋਂ ਬਾਅਦ ਸੋਚਾਂ ‘ਚ ਪਏ ਡੀਐੱਸਪੀ ਸਾਹਿਬ | ਬੱਚਿਆਂ ਦੀ ਉਮਰ ਅਤੇ ਭਵਿੱਖ ਨੂੰ ਦੇਖਦੇ ਹੋਏ ਇਹ ਸੋਚ ਰਹੇ ਨੇ ਕੀ ਆਖਰ ਉਹਨਾਂ ਖਿਲਾਫ ਕਾਰਵਾਈ ਕੀ ਕੀਤੀ ਜਾਵੇ | ਪਰ ਸਕੂਲ ਜਾਂਦੇ ਬੱਚਿਆਂ ਨੇ ਜੋ ਘਟੀਆਂ ਕਰਤੂਤ ਕੀਤੀ ਹੈ ਉਹ ਬਖਸ਼ਣਯੋਗ ਹੈ ਨਹੀਂ, ਕਿਓਂਕਿ ਜੇ ਸਮੇਂ ਸਿਰ ਹੁਣ ਉਹਨਾਂ ਤੇ ਕੋਈ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਹੋ ਸਕਦੈ ਆਉਣ ਵਾਲੇ ਸਮੇਂ ‘ਚ ਉਹਨਾਂ ਦੀ ਗੁੰਡਾਗਰਦੀ ਸਮਾਜ ਲਈ ਘਾਤਕ ਸਿੱਧ ਹੋਵੇ | ਅਸੀਂ ਗੱਲ ਕਰ ਰਹੇ ਹਨ ਉਸ ਵੀਡੀਓ ਦੀ ਜੋ ਇਸ ਵੇਲੇ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ | ਇੰਝ ਜਾਪ ਰਿਹਾ ਹੈ ਜਿਵੇਂ ਗੁੰਡਾਗਰਦੀ ਕਰ ਦਹਿਸ਼ਤ ਫੈਲਾਉਣ ਵਾਲੀਆਂ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਕਰਨਾ ਅੱਜ ਕੱਲ ਦੇ ਕਈ ਗਲਤ ਬੱਚਿਆਂ ਦਾ ਸੌਂਕ ਬਣਦਾ ਜਾ ਰਿਹਾ ਹੈ | ਪਹਿਲਾਂ ਦੇਖੋ ਉਹ ਵੀਡੀਓ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਨ ‘ਤੇ ਫੇਰ ਤੁਹਾਨੂੰ ਦੱਸਦੇ ਹਾਂ ਇਸ ਵਾਇਰਲ ਬਾਰੇ |
ਸਕਰੀਨ ‘ਤੇ ਦਿਖਾਈ ਦੇ ਰਹੀ ਇਹ ਵੀਡੀਓ ਫ਼ਰੀਦਕੋਟ ਦੇ ਇੱਕ ਪ੍ਰਾਈਵੇਟ ਸਕੂਲ ਦੇ ਬੱਚਿਆਂ ਦੀ ਹੈ | ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਬੱਚੇ ਸਿਰਫ 9ਵੀਂ ਅਤੇ 10ਵੀਂ ਜਮਾਤ ‘ਚ ਹੀ ਪੜ੍ਹਨ ਵਾਲੇ ਨੇ | ਜੋ ਕਿ ਕਿਸੇ ਮਾਮੂਲੀ ਜਿਹੀ ਗੱਲ ਤੋਂ ਇੱਕ ਬੱਚੇ ਨਾਲ ਖਹਿਬੜ ਪਏ ਅਤੇ ਫਿਰ ਸਕੂਲ ਦੇ ਬਾਹਰ ਉਸਨੂੰ ਲੰਮੇ ਪਾ ਜਾਲਮਾਂ ਵਾਂਗ ਬੁਰੀਂ ਤਰਾਂ ਕੁੱਟਣ ਲੱਗ ਪਏ |
