Htv Punjabi
Punjab Video

ਗੁਰਦਵਾਰਾ ਸਾਹਿਬ ਚ ਕੁੜੀ ਨਾਲ ਕੀ ਹੋਇਆ

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਸਮੂਹ ਚ ਸਥਿਤ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ ਨਾਲ ਇੱਕ ਲੜਕੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਸਾਢੇ ਨੌ ਵਜੇ ਦੇ ਕਰੀਬ ਇਹ ਲੜਕੀ ਵਲੋ ਛੇਵੀਂ ਸੱਤਵੀਂ ਮੰਜਿਲ ਤੋ ਛਲਾਂਗ ਲਗਾਈ ਹੈ ਜਿਸ ਦੇ ਚਲਦੇ ਹੇਠਾਂ ਡਿੱਗਣ ਦੌਰਾਨ ਇਸ ਦੀ ਮੌਤ ਹੋ ਗਈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਲਾਸ਼ ਨੂੰ ਰਿਹਾ ਕਬਜ਼ੇ ਵਿੱਚ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਲੜਕੀ ਅੱਜ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਈ ਸੀ ਤਾਂ ਸਾਢੇਨ ਵਜੇ ਦੇ ਕਰੀਬ ਉਸ ਵੱਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ ਛੇਵੀਂ ਸੱਤਵੀਂ ਮੰਜਿਲ ਤੋਂ ਸ਼ਲਾਂਗ ਲਗਾਈ ਗਈ ਹੈ ਜਾਂ ਹਾਦਸਾ ਵਾਪਰਿਆ ਹੈ ਕੀ ਹੋਇਆ ਹੈ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਹਦੀ ਹੇਠਾਂ ਡਿੱਗਣ ਦੇ ਨਾਲ ਮੌਤ ਹੋ ਗਈ,,,,,,

ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾਵੇਗਾ ਤੇ ਪਤਾ ਲਗਾਇਆ ਜਾਵੇਗਾ ਇਹ ਇਕੱਲੀ ਆਈ ਸੀ ਜਾਂ ਇਸ ਨਾਲ ਕੋਈ ਹੋਰ ਵੀ ਸੀ ਕਿਸੇ ਨੇ ਖੁਦ ਸ਼ਲਾਂਗ ਲਗਾਈ ਹੈ ਜਾਂ ਇਸ ਨੂੰ ਕੋਈ ਧੱਕਾ ਦਿੱਤਾ ਗਿਆ ਹੈ ਇਸ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਜਾਂਚ ਕੀਤੀ ਜਾ ਰਹੀ ਹੈ। ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਲੜਕੀ ਕੌਣ ਹੈ ਕਿੱਥੋਂ ਆਈ ਹੈ ਫਿਲਹਾਲ ਇਸ ਦੀ ਕੋਈ ਸ਼ਨਾਖਤ ਨਹੀਂ ਹੋ ਸਕੀ,,,,,,

ਉੱਥੇ ਹੀ ਮੌਕੇ ਤੇ ਪੁੱਜੇ ਏਸੀਪੀ ਜਸਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਇੱਕ ਲੜਕੀ ਨੇ ਗੁਰਦੁਆਰਾ ਅਟੱਲ ਰਾਏ ਸਾਹਿਬ ਤੋਂ ਛੇਵੀਂ ਮੰਜ਼ਿਲ ਤੋਂ ਸ਼ਲਾਂਗ ਲਗਾ ਦਿੱਤੀ ਜਿਸ ਦੇ ਚਲਦੇ ਉਹਦੀ ਹੇਠਾ ਡਿੱਗਣ ਦੇ ਨਾਲ ਮੌਤ ਹੋ ਗਈ। ਉਸ ਦੀ ਸ਼ਨਾਖਤ ਨਹੀਂ ਹੋ ਸਕੀ ਫਿਲਹਾਲ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ ਜਾਂ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਵੱਲੋਂ ਖੁਦ ਸ਼ਿਲਾਂਗ ਲਗਾਈ ਗਈ ਹੈ ਜਾਂ ਕੋਈ ਹਾਦਸਾ ਵਾਪਰਿਆ ਹੈ ਇਹ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਬੰਨਦੀ ਕਾਰਵਾਈ ਕੀਤੀ ਜਾਵੇਗੀ। ਖੈਰ ਮਾਮਲੇ ਦੀ ਜਾਂਚ ਤੋਂ ਬਾਅਦ ਅਸਲ ਸੱਚ ਪਤਾ ਲੱਗੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਬੰਦੇ ਨੇ ਵੱਡੀਆਂ-ਵੱਡੀਆਂ ਸੇਲਾਂ ਵਾਲੇ ਬੈਠਾਤੇ ਵਿਹਲੇ, 350 ‘ਚ ਹਜ਼ਾਰ ਵਾਲਾ ਸੂਟ

htvteam

ਲਓ ਹੜ੍ਹ ਨੂੰ ਲੈਕੇ ਵੱਜਿਆ ਖ਼ + ਤਰੇ ਦਾ ਘੁੱਗੂ

htvteam

ਮੁੱਖ ਮੰਤਰੀ ਭਗਵੰਤ ਮਾਨ ਮਾਣਹਾਨੀ ਮਾਮਲੇ ‘ਚ ਮਾਨਸਾ ਅਦਾਲਤ ‘ਚ ਪੇਸ਼; ਅਗਲੀ ਪੇਸ਼ੀ 5 ਨਵੰਬਰ ਨੂੰ

htvteam

Leave a Comment